ਕਰਾਚੀ, (ਭਾਸ਼ਾ)– ਵਿਕਟਕੀਪਰ-ਬੱਲੇਬਾਜ਼ ਮੁਹੰਮਦ ਹੈਰਿਸ 18 ਅਕਤੂਬਰ ਤੋਂ ਓਮਾਨ ਵਿਚ ਹੋਣ ਵਾਲੇ ਏ. ਸੀ. ਸੀ. (ਏਸ਼ੀਆਈ ਕ੍ਰਿਕਟ ਪ੍ਰੀਸ਼ਦ) ਐਮਰਜਿੰਗ ਟੀ-20 ਕੱਪ ਵਿਚ ਪਾਕਿਸਤਾਨ ਦੀ ਟੀਮ ਦੀ ਅਗਵਾਈ ਕਰੇਗਾ। ਸਾਬਕਾ ਚੈਂਪੀਅਨ ਪਾਕਿਸਾਤਨ ਦੀ ਟੀਮ ਵਿਚ ਉਨ੍ਹਾਂ ਖਿਡਾਰੀਆਂ ਨੂੰ ਮੌਕਾ ਮਿਲਿਆ ਹੈ ਜਿਨ੍ਹਾਂ ਨੇ ਹਾਲ ਹੀ ਵਿਚ ਆਯੋਜਿਤ ਚੈਂਪੀਅਨਜ਼ ਕੱਪ ਤੇ ਘਰੇਲੂ ਕ੍ਰਿਕਟ ਵਿਚ ਚੰਗਾ ਪ੍ਰਦਰਸ਼ਨ ਕੀਤਾ ਹੈ। ਟੀਮ 16 ਅਕਤੂਬਰ ਨੂੰ ਓਮਾਨ ਲਈ ਰਵਾਨਾ ਹੋਣ ਤੋਂ ਪਹਿਲਾਂ 11 ਤੋਂ 15 ਅਕਤੂਬਰ ਤੱਕ ਕਰਾਚੀ ਦੇ ਹਨੀਫ ਮੁਹੰਮਦ ਹਾਈ ਪ੍ਰਫਾਰਮੈਂਸ ਸੈਂਟਰ ਵਿਚ ਆਯੋਜਿਤ ਕੈਂਪ ਵਿਚ ਅਭਿਆਸ ਕਰੇਗੀ।
ਇਸ ਆਯੋਜਨ ਵਿਚ 8 ਟੀਮਾਂ ਹਿੱਸਾ ਲੈਣਗੀਆਂ। 4-4 ਟੀਮਾਂ ਨੂੰ ਦੋ ਗਰੁੱਪਾਂ ਵਿਚ ਵੰਡਿਆ ਗਿਆ ਹੈ। ਗਰੁੱਪ-ਏ ਵਿਚ ਅਫਗਾਨਿਸਤਾਨ-ਏ, ਬੰਗਲਾਦੇਸ਼-ਏ, ਹਾਂਗਕਾਂਗ ਤੇ ਸ਼੍ਰੀਲੰਕਾ-ਏ ਸ਼ਾਮਲ ਹਨ ਜਦਕਿ ਸਾਬਕਾ ਚੈਂਪੀਅਨ ਪਾਕਿਸਤਾਨ ਸ਼ਾਹੀਨ (ਏ-ਟੀਮ) ਨੂੰ ਗਰੁੱਪ-ਬੀ ਵਿਚ ਭਾਰਤ-ਏ, ਓਮਾਨ ਤੇ ਯੂ. ਏ. ਈ. ਨਾਲ ਰੱਖਿਆ ਗਿਆ ਹੈ। ਇਸ ਟੂਰਨਾਮੈਂਟ ਦੇ ਸਾਰੇ ਮੈਚ ਮਸਕਟ ਦੇ ਓਮਾਨ ਕ੍ਰਿਕਟ ਅਕੈਡਮੀ ਗਰਾਊਂਡ ਵਿਚ ਖੇਡੇ ਜਾਣਗੇ। ਪਾਕਿਸਤਾਨ ਦੀ ਟੀਮ ਭਾਰਤ ਵਿਰੁੱਧ 19 ਅਕਤੂਬਰ ਨੂੰ ਆਪਣੀ ਮੁਹਿੰਮ ਦਾ ਆਗਾਜ਼ ਕਰੇਗੀ। ਹਰੇਕ ਗਰੁੱਪ ਦੀਆਂ ਚੋਟੀ ਦੀਆਂ ਦੋ ਟੀਮਾਂ 25 ਅਕਤੂਬਰ ਨੂੰ ਖੇਡੇ ਜਾਣ ਵਾਲੇ ਸੈਮੀਫਾਈਨਲ ਲਈ ਕੁਆਲੀਫਾਈ ਕਰਨਗੀਆਂ। ਫਾਈਨਲ 27 ਅਕਤੂਬਰ ਨੂੰ ਖੇਡਿਆ ਜਾਵੇਗਾ।
ਪੈਰਿਸ ਓਲੰਪਿਕ ਦੀ ਨਿਰਾਸ਼ਾ ਤੋਂ ਬਾਅਦ ਵਾਪਸੀ ਕਰਨਗੇ ਸਿੰਧੂ ਤੇ ਸੇਨ!
NEXT STORY