ਆਬੂ ਧਾਬੀ- ਸਨਰਾਈਜ਼ਰਜ਼ ਹੈਦਰਾਬਾਦ ਦੇ ਆਲਰਾਊਂਡਰ ਮੁਹੰਮਦ ਨਬੀ ਮੁੰਬਈ ਇੰਡੀਅਨਜ਼ ਦੇ ਵਿਰੁੱਧ ਮੈਚ ਵਿਚ ਗੇਂਦਬਾਜ਼ੀ ਨਾਲ ਤਾਂ ਖਾਸ ਪ੍ਰਭਾਵਿਤ ਨਹੀਂ ਕਰ ਸਕੇ ਪਰ ਕੈਚ ਕਰਨ ਦੇ ਮਾਮਲੇ ਵਿਚ ਉਨ੍ਹਾਂ ਨੇ ਇਕ ਨਵਾਂ ਰਿਕਾਰਡ ਆਪਣੇ ਨਾਂ ਕਰ ਲਿਆ ਹੈ। ਇਸ ਤੋਂ ਪਹਿਲਾਂ ਆਈ. ਪੀ. ਐੱਲ. ਦੀ ਇਕ ਪਾਰੀ ਵਿਚ ਸਭ ਤੋਂ ਜ਼ਿਆਦਾ ਕੈਚ ਕਰਨ ਦਾ ਰਿਕਾਰਡ ਸਚਿਨ ਤੇਂਦੁਲਕਰ ਤੋਂ ਇਲਾਵਾ ਦਿੱਗਜਾਂ ਦੇ ਨਾਂ 'ਤੇ ਸੰਯੁਕਤ ਰੂਪ 'ਤੇ ਸੀ ਪਰ ਨਬੀ ਨੇ ਮੁੰਬਈ ਦੇ ਵਿਰੁੱਧ ਪੰਜ ਕੈਚ ਕਰਕੇ ਇਹ ਰਿਕਾਰਡ ਆਪਣੇ ਨਾਂ ਕਰ ਲਿਆ। ਦੇਖੋ ਰਿਕਾਰਡ-
ਇਹ ਖ਼ਬਰ ਪੜ੍ਹੋ- ਟੀ20 ਵਿਸ਼ਵ ਕੱਪ 'ਚ ਪਾਕਿ ਵਿਰੁੱਧ ਸਖਤ ਮੁਕਾਬਲੇ ਦੀ ਉਮੀਦ : ਗੁਪਟਿਲ
ਇਕ ਪਾਰੀ ਵਿਚ ਸਭ ਤੋਂ ਜ਼ਿਆਦਾ ਕੈਚ ਕਰਨ ਵਾਲੇ ਖਿਡਾਰੀ
5 ਮੁਹੰਮਦ ਨਬੀ, ਹੈਦਰਾਬਾਦ ਬਨਾਮ ਮੁੰਬਈ
4 ਸਚਿਨ ਤੇਂਦੁਲਕਰ, ਮੁੰਬਈ ਬਨਾਮ ਕੋਲਕਾਤਾ
4 ਡੇਵਿਡ ਵਾਰਨਰ, ਦਿੱਲੀ ਬਨਾਮ ਰਾਜਸਥਾਨ
4 ਫਾਫ ਡੂ ਪਲੇਸਿਸ, ਚੇਨਈ ਬਨਾਮ ਕੋਲਕਾਤਾ
4 ਜੈਕ ਕੈਲਿਸ, ਕੋਲਕਾਤਾ ਬਨਾਮ ਡੈੱਕਨ ਚਾਰਜ਼ਰਸ
ਇਹ ਖ਼ਬਰ ਪੜ੍ਹੋ- ਫਰਾਂਸ ਦੀ ਯੂਨੀਵਰਸਿਟੀ ਨੇ ਹਰਭਜਨ ਸਿੰਘ ਨੂੰ ਖੇਡਾਂ 'ਚ PHD ਦੀ ਦਿੱਤੀ ਡਿਗਰੀ
ਮੁਹੰਮਦ ਨਬੀ ਨੇ ਇਨ੍ਹਾਂ ਖਿਡਾਰੀਆਂ ਦਾ ਕੀਤਾ ਕੈਚ
ਰੋਹਿਤ ਸ਼ਰਮਾ (18)
ਸੂਰਯਕੁਮਾਰ ਯਾਦਵ (82)
ਜਿੰਮੀ ਨੀਸ਼ਮ (0)
ਕਰੁਣਾਲ ਪੰਡਯਾ (9)
ਕੁਲਟਰ ਨਾਈਲ (3)
ਦੱਸ ਦੇਈਏ ਕਿ ਮੁਹੰਮਦ ਨਬੀ ਨੇ ਮੁੰਬਈ ਦੇ ਵਿਰੁੱਧ ਗੇਂਦਬਾਜ਼ੀ ਦੀ ਸ਼ੁਰੂਆਤ ਕੀਤੀ ਸੀ। ਇਸ਼ਾਨ ਕਿਸ਼ਨ ਨੇ ਜਿੱਥੇ ਸ਼ੁਰੂਆਤੀ ਓਵਰਾਂ ਵਿਚ ਸਿਧਾਰਥ ਕੌਲ ਅਤੇ ਜੇਸਨ ਹੋਲਡਰ ਨੂੰ ਲੰਮੇ ਹੱਥੀ ਲਿਆ। ਉੱਥੇ ਹੀ ਨਬੀ ਨੇ 3 ਓਵਰਾਂ ਵਿਚ 33 ਦੌੜਾਂ ਦਿੱਤੀਆਂ। ਹੈਦਰਾਬਾਦ ਵਲੋਂ ਖੇਡਦੇ ਹੋਏ ਨਬੀ ਨੂੰ ਇਸ ਸੀਜ਼ਨ ਵਿਚ ਜ਼ਿਆਦਾ ਮੌਕੇ ਨਹੀਂ ਮਿਲੇ ਹਨ। ਉਨ੍ਹਾਂ ਨੇ ਸਿਰਫ ਤਿੰਨ ਮੁਕਾਬਲਿਆਂ ਵਿਚ 31 ਦੌੜਾਂ ਬਣਾਈਆਂ ਜਦਕਿ ਸਿਰਫ 2 ਹੀ ਵਿਕਟ ਹਾਸਲ ਕੀਤੇ ਹਨ।
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।
ਆਰੇਂਜ ਕੈਪ ਦੀ ਰੇਸ 'ਚ ਧਵਨ ਨੇ ਫਿਰ ਲਗਾਈ ਛਲਾਂਗ, ਇੰਨੀਆਂ ਦੌੜਾਂ ਕੀਤੀਆਂ ਪੂਰੀਆਂ
NEXT STORY