ਸਪੋਰਟਸ ਡੈਸਕ- ਪਾਕਿਸਤਾਨੀ ਕ੍ਰਿਕਟਰ ਮੁਹੰਮਦ ਰਿਜ਼ਵਾਨ ਭਾਵੇਂ ਹੀ ਕੈਲੰਡਰ ਈਅਰ 'ਚ 2 ਹਜ਼ਾਰ ਦੌੜਾਂ ਬਣਾ ਕੇ ਚਰਚਾ 'ਚ ਹਨ ਪਰ ਉਨ੍ਹਾਂ ਦੀ ਸਿਰਹਾਣੇ ਦੇ ਨਾਲ ਇਕ ਤਸਵੀਰ ਇਨ੍ਹਾਂ ਦਿਨਾਂ 'ਚ ਹੋਰ ਵੀ ਵਾਇਰਲ ਹੋ ਰਹੀ ਹੈ। ਦੱਸਿਆ ਜਾਂਦਾ ਹੈ ਕਿ ਰਿਜ਼ਵਾਨ ਜਿਸ ਟੂਰ 'ਤੇ ਜਾਂਦੇ ਹਨ ਆਪਣਾ ਸਿਰਹਾਣਾ ਨਾਲ ਹੀ ਰੱਖਦੇ ਹਨ। ਸੋਸ਼ਲ ਮੀਡੀਆ 'ਤੇ ਲੋਕ ਇਸ ਨੂੰ ਲੈ ਕੇ ਖ਼ੂਬ ਮਜ਼ੇ ਲਾ ਰਹੇ ਹਨ। ਉਕਤ ਤਸਵੀਰ ਬੰਗਲਾਦੇਸ਼ 'ਚ ਟੀ-20 ਸੀਰੀਜ਼ ਜਿੱਤ ਕੇ ਵਤਨ ਪਰਤੀ ਪਾਕਿ ਟੀਮ ਦੀ ਹੈ।
ਦਰਅਸਲ ਪਾਕਿਸਤਾਨ ਕ੍ਰਿਕਟ ਬੋਰਡ ਨੇ ਟੀਮ ਦੇ ਆਉਣ ਦਾ ਐਲਨ ਕਰਨ ਦੇ ਨਾਲ ਟਵਿੱਟਰ 'ਤੇ ਇਕ ਵੀਡੀਓ ਸਾਂਝੀ ਕੀਤੀ ਸੀ ਜਿਸ 'ਚ ਰਿਜ਼ਵਾਨ ਛਾਤੀ ਦੇ ਨਾਲ ਸਿਰਹਾਣਾ ਲਾਏ ਨਜ਼ਰ ਆ ਹਨ। ਉਹ ਹਵਾਈ ਅੱਡੇ ਤੋਂ ਟੀਮ ਦੇ ਨਾਲ ਰਾਤ ਦਾ ਭੋਜਨ ਕਰਨ ਲਈ ਇਕ ਰੈਸਟੋਰੈਂਟ ਗਏ। ਇਸ ਵੀਡੀਓ 'ਤੇ ਆਸਟਰੇਲੀਆਈ ਕ੍ਰਿਕਟਰ ਕੁਮੈਂਟੇਟਰ ਮਾਈਕ ਹੇਸਮੈਨ ਨੇ ਵੀ ਕੁਮੈਂਟ ਕੀਤਾ ਹੈ। ਉਨ੍ਹਾਂ ਲਿਖਿਆ- ਆਪਣੇ ਸਿਰਹਾਣੇ ਦੇ ਨਾਲ ਸੁਰੱਖਿਅਤ ਵਾਪਸੀ ਕਰਦੇ ਹੋਏ। ਹੇਸਮੈਨ ਨੇ ਲਿਖਿਆ- ਰੱਬ ਦਾ ਸ਼ੁੱਕਰ ਹੈ। ਇਹ ਹਮੇਸ਼ਾ ਚਿੰਤਾ ਦਾ ਵਿਸ਼ਾ ਹੈ।
ਪਾਕਿਸਤਾਨ ਕ੍ਰਿਕਟ ਬੋਰਡ (ਪੀ. ਸੀ. ਬੀ.) ਦੇ ਇਕ ਅਧਿਕਾਰੀ ਦਾ ਕਹਿਣਾ ਹੈ ਕਿ ਰਿਜ਼ਵਾਨ ਦਾ ਆਪਣੇ ਨਾਲ ਸਿਰਹਾਣਾ ਲੈ ਕੇ ਜਾਣਾ ਕੋਈ ਨਵੀਂ ਗੱਲ ਨਹੀਂ ਹੈ। ਪਾਕਿਸਤਾਨ ਕ੍ਰਿਕਟ ਬੋਰਡ ਦੇ ਮੀਡੀਆ ਮੈਨੇਜਰ ਇਬ੍ਰਾਹਿਮ ਬਦੀਸ ਨੇ ਕਿਹਾ ਕਿ ਪਾਕਿਸਤਾਨ ਦੇ ਹਾਲੀਆ ਦੌਰੇ 'ਤੇ ਇੰਗਲੈਂਡ ਤੇ ਦੱ. ਅਫ਼ਰੀਕਾ ਦੇ ਖ਼ਿਲਾਫ਼ ਵੀ ਸਟਾਰ ਕ੍ਰਿਕਟਰ ਆਪਣਾ ਸਿਰਹਾਣਾ ਆਪਣੇ ਨਾਲ ਲੈ ਗਏ ਸਨ। ਅਧਿਕਾਰੀ ਨੇ ਕਿਹਾ- ਉਹ ਆਪਣੇ ਨਾਲ ਇਸ ਲਈ ਸਿਰਹਾਣਾ ਲੈ ਕੇ ਜਾਂਦਾ ਹੈ ਕਿਉਂਕਿ ਇਹ ਕਿਸੇ ਹੋਰ ਸਿਰਹਾਣੇ ਨਾਲ ਆਸਾਨਾ ਨਾਲ ਸੌਂ ਨਹੀਂ ਪਾਉਂਦਾ ਸੀ।
ਮੁਹੰਮਦ ਰਿਜ਼ਵਾਨ ਦੀਆਂ ਕੈਲੰਡਰ ਈਅਰ 'ਚ 2 ਹਜ਼ਾਰ ਦੌੜਾਂ ਪੂਰੀਆਂ, ਆਖੀ ਇਹ ਗੱਲ
NEXT STORY