ਨਵੀਂ ਦਿੱਲੀ : ਕੋਰੋਨਾ ਵਾਇਰਸ ਮਹਾਮਾਰੀ ਦੇ ਦਰਮਿਆਨ ਪਰਵਾਸੀ ਮਜ਼ਦੂਰਾਂ ਦੇ ਦੁੱਖ ਤੋਂ ਪ੍ਰੇਸ਼ਾਨ ਭਾਰਤ ਦੇ ਤੇਜ਼ ਗੇਂਦਬਾਜ਼ ਮੁਹੰਮਦ ਸ਼ਮੀ ਨੇ ਆਪਣੇ ਘਰਾਂ ਨੂੰ ਪਰਤ ਰਹੇ ਇਨ੍ਹਾਂ ਪਰਵਾਸੀਆਂ ਦੀ ਮਦਦ ਲਈ ਅੱਗੇ ਆਏ ਹਨ। ਸ਼ਮੀ ਨੇ ਇਨ੍ਹਾਂ ਪਰਵਾਸੀਆਂ ਨੂੰ ਖਾਣੇ ਦੇ ਪੈਕੇਟ ਅਤੇ ਮਾਸਕ ਵੰਡਣੇ ਸ਼ੁਰੂ ਕੀਤੇ ਹਨ। ਉਨ੍ਹਾਂ ਨੇ ਉੱਤਰ ਪ੍ਰਦੇਸ਼ ਦੇ ਸਾਹਸਪੁਰ ’ਚ ਆਪਣੇ ਘਰ ਦੇ ਕੋਲ ਗਰੀਬ ਪਰਵਾਸੀ ਮਜ਼ਦੂਰਾਂ ਲਈ ਖਾਨ ਪਾਨ ਵੰਡ ਕੇਂਦਰ ਬਣਾਏ ਹਨ।

ਬੀ. ਸੀ. ਸੀ. ਆਈ. ਨੇ ਸ਼ਮੀ ਦੀ ਇਕ ਵੀਡੀਓ ਪੋਸਟ ਕੀਤਾ ਹੈ ਜੋ ਮਾਸਕ ਅਤੇ ਦਸਤਾਨੇ ਪਾ ਕੇ ਬੱਸਾਂ ’ਚ ਜਾ ਰਹੇ ਲੋਕਾਂ ਨੂੰ ਖਾਣੇ ਦੇ ਪੈਕੇਟ ਅਤੇ ਮਾਸਕ ਦੇ ਰਹੇ ਹਨ। ਬੋਰਡ ਨੇ ਲਿਖਿਆ, ‘ਕੋਰੋਨਾ ਦੇ ਖਿਲਾਫ ਲੜਾਈ ’ਚ ਮੁਹੰਮਦ ਸ਼ਮੀ ਗਰੀਬਾਂ ਦੀ ਮਦਦ ਲਈ ਅੱਗੇ ਆਏ। ਉਨ੍ਹਾਂ ਨੇ ਉੱਤਰ ਪ੍ਰਦੇਸ਼ ’ਚ ਰਾਸ਼ਟਰੀ ਰਾਜ ਮਾਰਗ 24 ’ਤੇ ਲੋਕਾਂ ਨੂੰ ਖਾਣ ਦੇ ਪੈਕੇਟ ਅਤੇ ਮਾਸਕ ਵੰਡੇ। ਉਨ੍ਹਾਂ ਨੇ ਆਪਣੇ ਘਰ ਦੇ ਕੋਲ ਭੋਜਨ ਵੰਡ ਕੇਂਦਰ ਵੀ ਬਣਾਇਆ ਹੈ।
ਖੇਡ ਪ੍ਰਸਾਰਕ ਨੇ ਹਿਟਲਰ ਦੀ ਤਸਵੀਰ ਦੀ ਵਰਤੋਂ ਕਰਨ ’ਤੇ ਮੰਗੀ ਮੁਆਫੀ
NEXT STORY