ਨਵੀਂ ਦਿੱਲੀ- ਇੰਡੀਅਨ ਪ੍ਰੀਮੀਅਰ ਲੀਗ (ਆਈ. ਪੀ. ਐੱਲ.) ਜਦੋਂ ਸੰਯੁਕਤ ਅਮੀਰਾਤ (ਯੂ. ਏ. ਈ.) ਵਿਚ ਬਹਾਲ ਹੋਵੇਗੀ ਤਾਂ 19 ਸਤੰਬਰ ਨੂੰ ਦੁਬਈ ਵਿਚ ਸਾਬਕਾ ਚੈਂਪੀਅਨ ਮੁੰਬਈ ਇੰਡੀਅਨਜ਼ ਦਾ ਸਾਹਮਣਾ ਚੇਨਈ ਸੁਪਰ ਕਿੰਗਜ਼ ਨਾਲ ਹੋਵੇਗਾ। ਬੀ. ਸੀ. ਸੀ . ਆਈ. ਨੇ ਇਹ ਜਾਣਕਾਰੀ ਦਿੱਤੀ। ਜੈਵਿਕ ਤੌਰ 'ਤੇ ਸੁਰੱਖਿਅਤ ਮਾਹੌਲ ਵਿਚ ਕੋਵਿਡ-19 ਦੇ ਕਈ ਮਾਮਲੇ ਸਾਹਮਣੇ ਆਉਣ ਤੋਂ ਬਾਅਦ ਮਈ ਵਿਚ ਟੂਰਨਾਮੈਂਟ ਨੂੰ ਮੁਲਤਵੀ ਕਰ ਦਿੱਤਾ ਗਿਆ ਸੀ।
ਇਹ ਖ਼ਬਰ ਪੜ੍ਹੋ- ਕੈਲੀਫੋਰਨੀਆ ਦੀ ਸਭ ਤੋਂ ਵੱਡੀ ਜੰਗਲਾਂ ਦੀ ਅੱਗ ’ਚ ਕਈ ਘਰ ਸੁਆਹ
ਟੂਰਨਾਮੈਂਟ ਦੇ ਬਹਾਲ ਹੋਣ 'ਤੇ 27 ਦਿਨਾਂ ਵਿਚ 31 ਮੁਕਾਬਲੇ ਖੇਡੇ ਜਾਣਗੇ। ਇਨ੍ਹਾਂ ਵਿਚੋਂ 7 ਦਿਨ 2 ਮੁਕਾਬਲੇ ਹੋਣਗੇ। ਮੁੰਬਈ ਤੇ ਚੇਨਈ ਵਿਚਾਲੇ ਮੁਕਾਬਲੇ ਤੋਂ ਬਾਅਦ ਆਬੂ ਧਾਬੀ ਵਿਚ ਕੋਲਕਾਤਾ ਨਾਈਟ ਰਾਈਡਰਜ਼ ਦਾ ਸਾਹਮਣਾ ਰਾਇਲ ਚੈਲੰਜਰਜ਼ ਬੈਂਗਲੁਰੂ ਨਾਲ ਹੋਵੇਗਾ। ਸ਼ਾਰਜਾਹ 24 ਸਤੰਬਰ ਨੂੰ ਪਹਿਲੇ ਮੁਕਾਬਲੇ ਦੀ ਮੇਜ਼ਬਾਨੀ ਕਰੇਗਾ, ਜਿਹੜਾ ਬੈਂਗਲੁਰੂ ਤੇ ਚੇਨਈ ਵਿਚਾਲੇ ਹੋਵੇਗਾ। ਕੁਲ ਮਿਲਾ ਕੇ ਦੁਬਈ ਵਿਚ 13, ਸ਼ਾਰਜਾਹ ਵਿਚ 10 ਅਤੇ ਆਬੂ ਧਾਬੀ ਵਿਚ 8 ਮੁਕਾਬਲੇ ਹੋਣਗੇ। ਫਾਈਨਲ 15 ਅਕਤੂਬਰ ਨੂੰ ਦੁਬਈ ਵਿਚ ਖੇਡਿਆ ਜਾਵੇਗਾ।
ਇਹ ਖ਼ਬਰ ਪੜ੍ਹੋ- ਭਾਰਤ ’ਚ ਇਲੈਕਟ੍ਰਿਕ ਵਾਹਨ ਖਰੀਦਣ ਲਈ ਵੱਧ ਖਰਚ ਕਰਨ ਲਈ ਤਿਆਰ ਹਨ 90 ਫੀਸਦੀ ਖਪਤਕਾਰ
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।
SL v IND : ਟੀ20 ਡੈਬਿਊ 'ਚ ਪ੍ਰਿਥਵੀ ਸ਼ਾਹ ਦੇ ਨਾਂ ਦਰਜ ਹੋਇਆ ਇਹ ਰਿਕਾਰਡ
NEXT STORY