ਸਪੋਰਟਸ ਡੈਸਕ— ਵਿਸ਼ਵ ਦੀਆਂ ਪ੍ਰਮੁੱਖ ਟੀ-20 ਲੀਗਸ ’ਚੋਂ ਇਕ ਇੰਡੀਅਨ ਪ੍ਰੀਮੀਅਰ ਲੀਗ (ਆਈ. ਪੀ. ਐੱਲ.) ਅੱਜ ਤੋਂ ਸ਼ੁਰੂ ਹੋ ਰਹੀ ਹੈ। ਪਹਿਲਾ ਮੈਚ ਮੁੰਬਈ ਇੰਡੀਅਨਜ਼ ਤੇ ਰਾਇਲ ਚੈਲੰਜਰਜ਼ ਬੈਂਗਲੁਰੂ ਵਿਚਾਲੇ ਚੇਨਈ ਦੇ ਐੱਮ. ਏ. ਚਿਦਾਂਬਰਮ ਸਟੇਡੀਅਮ ’ਚ ਸ਼ਾਮ 7.30 ਵਜੇ ਖੇਡਿਆ ਜਾਵੇਗਾ। ਮੁੰਬਈ ਦੇ ਕਪਤਾਨ ਰੋਹਿਤ ਸ਼ਰਮਾ ਹਨ, ਜਦਕਿ ਬੈਂਗਲੁਰੂ ਦੀ ਕਮਾਨ ਵਿਰਾਟ ਕੋਹਲੀ ਦੇ ਹੱਥ ’ਚ ਹੈ। ਆਓ ਮੈਚ ਤੋਂ ਪਹਿਲਾਂ ਜਾਣਦੇ ਹਾਂ ਕੁਝ ਜ਼ਰੂਰੀ ਗੱਲਾਂ-
ਪਿੱਚ ਰਿਪੋਰਟ

ਚੇਨਈ ਦੇ ਐੱਮ. ਏ. ਚਿਦਾਂਬਰਮ ਸਟੇਡੀਅਮ ਦੀ ਪਿੱਚ ਨਾਲ ਸਪਿਨਰਸ ਨੂੰ ਮਦਦ ਮਿਲ ਸਕਦੀ ਹੈ ਕਿਉਂਕਿ ਸਪਿਨਰਸ ਇਸ ਟ੍ਰੈਕ ’ਤੇ ਸਭ ਤੋਂ ਜ਼ਿਆਦਾ ਵਿਕਟ ਕੱਢਦੇ ਹਨ। 150 ਦੇ ਆਸ-ਪਾਸ ਦਾ ਸਕੋਰ ਇੱਥੇ ਮੁਕਾਬਲੇਬਾਜ਼ੀ ਯੋਗ ਹੋ ਸਕਦਾ ਹੈ।
ਦੋਵੇਂ ਟੀਮਾਂ ਵਿਚਾਲੇ ਖੇਡੇ ਗਏ ਪਿਛਲੇ ਪੰਜ ਮੈਚ
ਪਿਛਲੇ ਪੰਜ ਮੈਚਾਂ ਦੀ ਗੱਲ ਕਰੀਏ ਤਾਂ ਮੁੰਬਈ ਆਰ. ਸੀ. ਬੀ. ਦੇ ਮੁਕਾਬਲੇ ਜ਼ਿਆਦਾ ਮਜ਼ਬੂਤ ਹੈ ਕਿਉਂਕਿ ਉਸ ਨੇ ਪੰਜਾਂ ’ਚੋ 3 ਮੁਕਾਬਲੇ ਜਿੱਤੇ ਹਨ ਜਦਕਿ ਆਰ. ਸੀ. ਬੀ. ਸਿਰਫ਼ 2 ਮੈਚ ’ਚ ਜਿੱਤ ਦਰਜ ਕਰ ਸਕੀ ਹੈ।
ਚੋਟੀ ਦਾ ਪ੍ਰਦਰਸ਼ਨ ਕਰਨ ਵਾਲੇ ਖਿਡਾਰੀ
ਸਭ ਤੋਂ ਵੱਧ ਦੌੜਾਂ

ਵਿਰਾਟ ਕੋਹਲੀ (ਆਰ. ਸੀ. ਬੀ. : 2008-ਵਰਤਮਾਨ) 695 ਦੌੜਾਂ
ਏ. ਬੀ. ਡਿਵਿਲੀਅਰਸ (ਆਰ. ਸੀ. ਬੀ. : 2011-ਵਰਤਮਾਨ) 634 ਦੌੜਾਂ
ਕਿਰੋਨ ਪੋਲਾਰਡ (ਮੁੰਬਈ ਇੰਡੀਅਨਜ਼ : 2010-ਵਰਤਮਾਨ) 539 ਦੌੜਾਂ
ਟਾਪ ਵਿਕਟ ਟੇਕਰ
ਹਰਭਜਨ ਸਿੰਘ (ਮੁੰਬਈ ਇੰਡੀਅਨਜ਼ : 2008-2017) 22 ਵਿਕਟ
ਯੁਜਵੇਂਦਰ ਚਾਹਲ (ਆਰ. ਸੀ. ਬੀ. : 2014-ਵਰਤਮਾਨ) 19 ਵਿਕਟ
ਜਸਪ੍ਰੀਤ ਬੁਮਰਾਹ (ਮੁੰਬਈ ਇੰਡੀਅਨਜ਼) : 2013- ਵਰਤਮਾਨ) 10 ਵਿਕਟ
ਪਿਛਲੇ ਸੀਜ਼ਨ ਦੇ ਸਟਾਰ ਪਰਫ਼ਾਰਮਰ
ਟਾਪ ਬੱਲੇਬਾਜ਼
ਇਸ਼ਾਨ ਕਿਸ਼ਨ (ਮੁੰਬਈ ਇੰਡੀਅਨਜ਼) 516 ਦੌੜਾਂ
ਕਵਿੰਟਨ ਡੀ ਕਾਕ (ਮੁੰਬਈ ਇੰਡੀਅਨਜ਼) 503 ਦੌੜਾਂ
ਸੂਰਯ ਕੁਮਾਰ ਯਾਦਵ (ਮੁੰਬਈ ਇੰਡੀਅਨਜ਼) 480 ਦੌੜਾਂ
ਸਭ ਤੋਂ ਜ਼ਿਆਦਾ ਵਿਕਟਾਂ
ਯੁਜਵੇਂਦਰ ਚਾਹਲ (ਆਰ. ਸੀ. ਬੀ.) 21
ਟ੍ਰੇਂਟ ਬਾਊਲਟ (ਮੁੰਬਈ ਇੰਡੀਅਨਜ਼) 25
ਸੰਭਾਵੀ ਪਲੇਇੰਗ ਇਲੈਵਨ
ਮੁੰਬਈ ਇੰਡੀਅਨਜ਼ : ਰੋਹਿਤ ਸ਼ਰਮਾ (ਕਪਤਾਨ), ਕ੍ਰਿਸ ਲਿਨ, ਸੂਰਯਕੁਮਾਰ ਯਾਦਵ, ਇਸ਼ਾਨ ਕਿਸ਼ਨ (ਵਿਕਟਕੀਪਰ), ਕੀਰੋਨ ਪੋਲਾਰਡ, ਹਾਰਦਿਕ ਪੰਡਯਾ, ਕਰੁਣਾਲ ਪੰਡਯਾ, ਨਾਥਨ ਕੂਲਟਰ ਨਾਈਲ/ਪੀਊਸ਼ ਚਾਵਲਾ, ਰਾਹੁਲ ਚਾਹਰ, ਟ੍ਰੇਂਟ ਬੋਲਟ, ਜਸਪ੍ਰੀਤ ਬੁਮਰਾਹ।
ਰਾਇਲ ਚੈਲੰਜਰਜ਼ ਬੈਂਗਲੁਰੂ : ਦੇਵਦੱਤ ਪੱਡੀਕਲ, ਵਿਰਾਟ ਕੋਹਲੀ (ਕਪਤਾਨ), ਏ. ਬੀ. ਡਿਵੀਲੀਅਰਸ (ਵਿਕਟਕੀਪਰ), ਗਲੇਨ ਮੈਕਸਵੇਲ, ਰਜਤ ਪਾਟੀਦਾਰ, ਮੁਹੰਮਦ ਅਜ਼ਹਰੂਦੀਨ, ਸਚਿਨ ਬੇਬੀ, ਸੁਯਸ਼ ਪ੍ਰਭੂਦੇਸਾਈ, ਡੈਨੀਅਲ ਕ੍ਰਿਸ਼ਚੀਅਨ, ਵਾਸ਼ਿੰਗਟਨ ਸੁੰਦਰ, ਕਾਈਲ ਜੈਮੀਸਨ, ਕੇਨ ਰਿਚਰਡਸਨ, ਮੁਹੰਮਦ ਸਿਰਾਜ, ਯੁਜਵੇਂਦਰ ਚਾਹਲ।
ਅਸੀਂ ਖੁਸ਼ਕਿਸਮਤ ਹਾਂ ਜੋ ਇਸ ਮੁਸ਼ਕਿਲ ਸਮੇਂ 'ਚ ਵੀ ਖੇਡ ਰਹੇ ਹਾਂ : ਰੋਹਿਤ
NEXT STORY