ਸ਼ਾਰਜਾਹ- ਸਨਰਾਈਜ਼ਰਜ਼ ਹੈਦਰਾਬਾਦ ਦੇ (ਸੰਦੀਪ ਸ਼ਰਮਾ 34 ਦੌੜਾਂ 'ਤੇ 3 ਵਿਕਟਾਂ) ਦੀ ਧਮਾਕੇਦਾਰ ਗੇਂਦਬਾਜ਼ੀ ਤੇ ਆਪਣੇ ਸਲਾਮੀ ਬੱਲੇਬਾਜ਼ਾਂ ਡੇਵਿਡ ਵਾਰਨਰ (ਅਜੇਤੂ 85) ਤੇ ਰਿਧੀਮਾਨ ਸਾਹਾ (ਅਜੇਤੂ 58) ਦੇ ਸ਼ਾਨਦਾਰ ਅਰਧ ਸੈਂਕੜਿਆਂ ਨਾਲ ਚੋਟੀ ਦੀ ਟੀਮ ਮੁੰਬਈ ਇੰਡੀਅਨਜ਼ ਨੂੰ ਕਰੋ ਜਾਂ ਮਰੋ ਦੇ ਮੁਕਾਬਲੇ 'ਚ ਮੰਗਲਵਾਰ ਨੂੰ 10 ਵਿਕਟਾਂ ਨਾਲ ਹਰਾ ਕੇ ਆਈ. ਪੀ. ਐੱਲ. ਦੇ ਪਲੇਅ-ਆਫ 'ਚ ਜਗ੍ਹਾ ਬਣਾ ਲਈ।
ਹੈਦਰਾਬਾਦ ਦੀ ਇਸ ਜਿੱਤ ਨਾਲ ਕੋਲਕਾਤਾ ਨਾਈਟ ਰਾਈਡਰਜ਼ ਦੀ ਟੀਮ ਪਲੇਅ-ਆਫ ਦੀ ਦੌੜ ਤੋਂ ਬਾਹਰ ਹੋ ਗਈ। ਹੈਦਰਾਬਾਦ ਨੇ ਮੁੰਬਈ ਟੀਮ ਨੂੰ 20 ਓਵਰਾਂ 'ਚ 8 ਵਿਕਟਾਂ 'ਤੇ 149 ਦੌੜਾਂ 'ਤੇ ਰੋਕਣ ਤੋਂ ਬਾਅਦ 17.1 ਓਵਰ 'ਚ ਬਿਨਾਂ ਕੋਈ ਵਿਕਟ ਗੁਆਏ 151 ਦੌੜਾਂ ਬਣਾ ਕੇ ਇਕਪਾਸੜ ਜਿੱਤ ਹਾਸਲ ਕਰ ਲਈ। ਕਪਤਾਨ ਵਾਰਨਰ ਨੇ 58 ਗੇਂਦਾਂ 'ਤੇ ਅਜੇਤੂ 85 ਦੌੜਾਂ 'ਚ 10 ਚੌਕੇ ਤੇ ਇਕ ਛੱਕਾ ਲਗਾਇਆ ਜਦਕਿ ਸਾਹਾ ਨੇ 45 ਗੇਂਦਾਂ 'ਤੇ ਅਜੇਤੂ 58 ਦੌੜਾਂ 'ਚ 7 ਚੌਕੇ ਤੇ ਇਕ ਛੱਕਾ ਲਗਾਇਆ। ਹੈਦਰਾਬਾਦ ਦੇ ਇਸ ਜਿੱਤ ਤੋਂ ਬਾਅਦ 14 ਅੰਕ ਹੋ ਗਏ ਹਨ ਤੇ ਉਸ ਨੇ ਪਲੇਅ-ਆਫ 'ਚ ਪ੍ਰਵੇਸ਼ ਕਰ ਲਿਆ ਹੈ। ਹੈਦਰਾਬਾਦ ਤੇ ਕੋਲਕਾਤਾ ਦੇ ਇਕ ਬਰਾਬਰ 14-14 ਅੰਕ ਹਨ ਪਰ ਹੈਦਰਾਬਾਦ ਨੇ ਬਿਹਤਰ ਨੈਟ ਰਨ ਰੇਟ ਪਲੱਸ 'ਚ ਕਿਹਾ ਜਦਕਿ ਕੋਲਕਾਤਾ ਦਾ ਨੈਟ ਰਨ ਰੇਟ ਮਾਈਨਸ 'ਚ ਰਿਹਾ।
ਮੁੰਬਈ ਦੇ 18, ਦਿੱਲੀ ਦੇ 16, ਹੈਦਰਾਬਾਦ, ਬੈਂਗਲੁਰੂ ਤੇ ਕੋਲਕਾਤਾ ਦੇ 14-14 ਅੰਕ, ਪੰਜਾਬ, ਚੇਨਈ ਤੇ ਰਾਜਸਥਾਨ ਦੇ 12-12 ਅੰਕ ਹਨ। ਆਈ. ਪੀ. ਐੱਲ. 'ਚ ਪਹਿਲੀ ਬਾਰ ਅਜਿਹਾ ਹੋਇਆ ਜਦੋ ਹਰ ਟੀਮ ਨੇ ਘੱਟ ਤੋਂ ਘੱਟ 12 ਅੰਕਾਂ ਦਾ ਅੰਕੜਾ ਹਾਸਲ ਕੀਤਾ ਹੈ। ਇਸ ਜਿੱਤ ਨੇ ਹੈਦਰਾਬਾਦ ਨੂੰ ਅੰਕ ਸੂਚੀ 'ਚ ਤੀਜੇ ਸਥਾਨ 'ਤੇ ਪਹੁੰਚਾ ਦਿੱਤਾ। ਬੈਂਗਲੁਰੂ ਦੀ ਟੀਮ ਚੌਥੇ ਸਥਾਨ 'ਤੇ ਖਿਸਕ ਗਈ ਕਿਉਂਕਿ ਉਸਦਾ ਰਨ ਰੇਟ ਵੀ ਮਾਈਨਸ 'ਚ ਹੈ। ਕੋਲਕਾਤਾ ਨੂੰ ਇਸ ਬਾਰ ਪੰਜਵਾਂ ਸਥਾਨ ਹਾਸਲ ਹੋਇਆ ਹੈ। ਕਿੰਗਜ਼ ਇਲੈਵਨ ਪੰਜਾਬ 6ਵੇਂ, ਚੇਨਈ ਸੁਪਰ ਕਿੰਗਜ਼ 7ਵੇਂ ਤੇ ਰਾਜਸਥਾਨ ਰਾਇਲਜ਼ 8ਵੇਂ ਸਥਾਨ 'ਤੇ ਹੈ।
ਪਲੇਅ-ਆਫ 'ਚ ਪੰਜ ਨਵੰਬਰ ਨੂੰ ਹੋਣ ਵਾਲੇ ਪਹਿਲੇ ਕੁਆਲੀਫਾਇਰ 'ਚ ਚੋਟੀ ਦੀ ਟੀਮ ਮੁੰਬਈ ਦਾ ਮੁਕਾਬਲਾ ਦੂਜੇ ਨੰਬਰ ਦੀ ਟੀਮ ਦਿੱਲੀ ਕੈਪੀਟਲਸ ਨਾਲ ਹੋਵੇਗਾ ਤੇ ਇਸ ਮੈਚ ਦੀ ਜੇਤੂ ਟੀਮ 10 ਨਵੰਬਰ ਨੂੰ ਹੋਣ ਵਾਲੇ ਫਾਈਨਲ 'ਚ ਪਹੁੰਚ ਜਾਵੇਗੀ। 6 ਨਵੰਬਰ ਨੂੰ ਹੋਣ ਵਾਲੇ ਐਲਿਮੀਨੇਟਰ 'ਚ ਹੈਦਰਾਬਾਦ ਦਾ ਮੁਕਾਬਲਾ ਬੈਂਗਲੁਰੂ ਨਾਲ ਹੋਵੇਗਾ। ਕੁਆਲੀਫਾਇਰ ਇਕ ਦੀ ਹਾਰੀ ਟੀਮ ਦਾ ਐਲਿਮੀਨੇਟਰ ਦੀ ਜੇਤੂ ਟੀਮ ਦੇ ਨਾਲ ਦੂਜੇ ਕੁਆਲੀਫਾਇਰ 'ਚ 8 ਨਵੰਬਰ ਨੂੰ ਮੁਕਾਬਲਾ ਹੋਵੇਗਾ ਤੇ ਇਸ ਮੈਚ ਦੀ ਜੇਤੂ ਟੀਮ ਫਾਈਨਲ 'ਚ ਪਹੁੰਚੇਗੀ।
ਹੈਦਰਾਬਾਦ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ। ਸੱਟ ਦੇ ਕਾਰਨ ਪਿਛਲੇ ਚਾਰ ਮੈਚਾਂ ਤੋਂ ਬਾਹਰ ਰਹੇ ਕਪਤਾਨ ਰੋਹਿਤ ਸ਼ਰਮਾ ਫਿੱਟ ਹੋ ਕੋ ਇਸ ਮੈਚ 'ਚ ਵਾਪਸ ਪਹੁੰਚੇ ਪਰ 7 ਗੇਂਦਾਂ 'ਤੇ ਸਿਰਫ ਚਾਰ ਦੌੜਾਂ ਬਣਾ ਕੇ ਸੰਦੀਪ ਸ਼ਰਮਾ ਦੀ ਗੇਂਦ 'ਤੇ ਆਊਟ ਹੋ ਗਏ। ਕਵਿੰਟਨ ਡੀ ਕੌਕ ਨੇ 13 ਗੇਂਦਾਂ 'ਚ 2 ਚੌਕਿਆਂ ਤੇ 2 ਛੱਕਿਆਂ ਦੀ ਮਦਦ ਨਲਾ 26 ਦੌੜਾਂ ਬਣਾਈਆਂ ਜਦਕਿ ਸੂਰਯਕੁਮਾਰ ਨੇ 29 ਗੇਂਦਾਂ 'ਚ ਪੰਜ ਚੌਕਿਆਂ ਦੇ ਸਹਾਰੇ 36 ਦੌੜਾਂ ਤੇ ਇਸ਼ਾਨ ਕਿਸ਼ਨ ਨੇ 30 ਗੇਂਦਾਂ 'ਚ ਇਕ ਚੌਕੇ ਤੇ 2 ਛੱਕਿਆਂ ਦੀ ਮਦਦ ਨਾਲ 33 ਦੌੜਾਂ ਬਣਾਈਆਂ।
ਇਹ ਵੀ ਪੜ੍ਹੋ:ਧਨਾਸ਼੍ਰੀ ਨਾਲ ਗੱਲਬਾਤ ਕਰਦੀ ਦਿਖੀ ਅਨੁਸ਼ਕਾ, ਵਾਇਰਲ ਹੋਈ ਤਸਵੀਰ
ਟੀਮਾਂ ਇਸ ਤਰ੍ਹਾਂ ਹਨ-
ਮੁੰਬਈ ਇੰਡੀਅਨਜ਼ - ਰੋਹਿਤ ਸ਼ਰਮਾ (ਕਪਤਾਨ), ਅਦਿੱਤਿਆ ਤਾਰੇ, ਅਨਮੋਲਪ੍ਰੀਤ ਸਿੰਘ, ਅਨਕੁਲ ਰਾਏ, ਧਵਲ ਕੁਲਕਰਨੀ, ਹਾਰਦਿਕ ਪੰਡਯਾ,ਇਸ਼ਾਨ ਕਿਸ਼ਨ, ਜਸਪ੍ਰੀਤ ਬੁਮਰਾਹ, ਜੈਯੰਤ ਜਾਧਵ, ਕਿਰੋਨ ਪੋਲਾਰਡ ,ਕਰੁਣਾਲ ਪੰਡਯਾ, ਮਿਸ਼ੇਲ ਮੈਕਲੇਨਘਨ, ਕਵਿੰਟਨ ਡੀ ਕੌਕ (ਵਿਕਟਕੀਪਰ),ਰਾਹੁਲ ਚਾਹਰ, ਐੱਸ. ਰੁਦਰਫੋਰਡ, ਸੂਰਯਕੁਮਾਰ ਯਾਦਵ, ਟ੍ਰੇਂਟ ਬੋਲਟ, ਕ੍ਰਿਸ ਲਿਨ, ਨਾਥਨ ਕਾਲਟ ਨਾਇਲ, ਸੌਰਭ ਤਿਵਾੜੀ, ਮੋਹਸਿਨ ਖਾਨ, ਦਿਗਵਿਜੇ ਦੇਸ਼ਮੁਖ, ਪ੍ਰਿੰਸ ਬਲਵੰਤ ਰਾਏ ਸਿੰਘ, ਜੈਮਸ ਪੇਟਿੰਸਨ।
ਸਨਰਾਈਜ਼ਰਜ਼ ਹੈਦਰਾਬਾਦ- ਡੇਵਿਡ ਵਾਰਨਰ (ਕਪਤਾਨ), ਜਾਨੀ ਬੇਅਰਸਟੋ (ਵਿਕਟਕੀਪਰ), ਕੇਨ ਵਿਲੀਅਮਸਨ, ਮਨੀਸ਼ ਪਾਂਡੇ, ਸ਼੍ਰੀਵਤਸ ਗੋਸਵਾਮੀ, ਵਿਰਾਟ ਸਿੰਘ, ਪ੍ਰਿਯਮ ਗਰਗ, ਰਿਧੀਮਾਨ ਸਾਹਾ, ਅਬਦੁਲ ਸਮਦ, ਵਿਜੇ ਸ਼ੰਕਰ, ਮੁਹੰਮਦ ਨਬੀ, ਰਾਸ਼ਿਦ ਖਾਨ, ਮਿਸ਼ੇਲ ਮਾਰਸ਼, ਅਭਿਸ਼ੇਕ ਵਰਮਾ, ਬੀ. ਸੰਦੀਪ, ਸੰਜੇ ਯਾਦਵ, ਫੇਬੀਅਨ ਐਲਨ, ਭੁਵਨੇਸ਼ਵਰ ਕੁਮਾਰ, ਖਲੀਲ ਅਹਿਮਦ, ਸੰਦੀਪ ਸ਼ਰਮਾ, ਸ਼ਾਹਬਾਜ ਨਦੀਮ, ਸਿਧਾਰਥ ਕੌਲ, ਬਿਲੀ ਸਟਾਨਲੇਕ, ਟੀ. ਨਟਰਾਜਨ, ਬਾਸਿਲ ਥਾਂਪੀ।
ਵਿੱਲਾਰੀਯਾਲ ਸਪੈਨਿਸ਼ ਫੁੱਟਬਾਲ ਲੀਗ 'ਚ ਹਾਸਲ ਕੀਤਾ ਤੀਜਾ ਸਥਾਨ
NEXT STORY