ਮੁੰਬਈ (ਭਾਸ਼ਾ)— ਦੱਖਣੀ ਅਫਰੀਕਾ ਦੇ ਸਾਬਕਾ ਸਟਾਰ ਕ੍ਰਿਕਟਰ ਜੋਂਟੀ ਰੋਡਸ ਦਾ ਕਹਿਣਾ ਹੈ ਕਿ ਭਾਰਤ ਕੋਲ ਭਾਵੇਂ ਸ਼ਾਨਦਾਰ 15 ਖਿਡਾਰੀ ਹਨ ਪਰ ਵਿਸ਼ਵ ਕੱਪ ਵਿਚ ਕੋਈ ਮਜ਼ਬੂਤ ਦਾਅਵੇਦਾਰ ਨਹੀਂ ਹੈ। ਫਾਰਮੈਟ ਵਿਚ ਤਬਦੀਲੀ ਕਾਰਨ ਸਾਰਿਆਂ ਲਈ ਰਸਤਾ ਖੁੱਲ੍ਹਾ ਹੈ। ਵਿਸ਼ਵ ਕੱਪ 2019 ਰਾਊਂਡ ਰਾਬਿਨ ਫਾਰਮੈਟ ਵਿਚ ਖੇਡਿਆ ਜਾਵੇਗਾ। ਜਿਸ ਵਿਚ ਸਾਰੀਆਂ 10 ਟੀਮਾਂ ਇਕ-ਦੂਜੇ ਨਾਲ ਖੇਡਣਗੀਆਂ। ਸੀਨੀਅਰ ਚਾਰ ਟੀਮਾਂ ਸੈਮੀਫਾਈਨਲ ਵਿਚ ਪਹੁੰਚਣਗੀਆਂ।
ਰੋਡਸ ਨੇ ਕਿਹਾ ਕਿ ਵਿਰਾਟ ਕੋਹਲੀ ਦੀ ਅਗਵਾਈ ਵਾਲੀ ਭਾਰਤੀ ਟੀਮ ਸੰਤੁਲਿਤ ਹੈ ਪਰ ਬਾਕੀ ਟੀਮਾਂ ਵੀ ਪਿੱਛੇ ਨਹੀਂ। ਰੋਡਸ ਨੇ ਇਕ ਬਿਆਨ ਵਿਚ ਕਿਹਾ,''ਭਾਰਤ ਕੋਲ ਭਾਵੇਂ 15 ਸ਼ਾਨਦਾਰ ਖਿਡਾਰੀ ਹਨ ਪਰ 6 ਦੂਜੀਆਂ ਟੀਮਾਂ ਵੀ ਪਿੱਛੇ ਨਹੀਂ ਹਨ। ਵਿਸ਼ਵ ਕੱਪ ਵਿਚ ਕੁਝ ਬਹੁਤ ਮਜ਼ਬੂਤ ਟੀਮਾਂ ਹਨ ਅਤੇ ਹਾਲਾਤ ਮੁਤਾਬਕ ਆਖਰੀ ਏਕਾਦਸ਼ 'ਤੇ ਸਭ ਨਿਰਭਰ ਹੋਵੇਗਾ।''
ਭਾਰਤੀ ਟੀਮ ਆਪਣੀ ਮੁਹਿੰਮ ਦੀ ਸ਼ੁਰੂਆਤ 5 ਜੂਨ ਨੂੰ ਸਾਊਥਮਪਟਨ ਵਿਚ ਕਰੇਗੀ। ਰੋਡਸ ਨੇ ਕਿਹਾ,''ਭਾਰਤ ਕੋਲ ਕਾਫੀ ਅਨੁਭਵ ਹੈ। ਜਸਪ੍ਰੀਤ ਬੁਮਰਾਹ ਜਿਹੇ ਨੌਜਵਾਨ ਖਿਡਾਰੀ ਨੂੰ ਵੀ ਡੈਥ ਓਵਰਾਂ ਵਿਚ ਗੇਂਦਬਾਜੀ ਦਾ ਕਾਫੀ ਅਨੁਭਵ ਹੈ।'' ਭਾਰਤ ਦੇ ਨਾਲ ਹੀ ਸੀਨੀਅਰ 6 ਟੀਮਾਂ ਵੀ ਮਜ਼ਬੂਤ ਦਾਅਵੇਦਾਰ ਹੋਣਗੀਆਂ। ਇਨ੍ਹਾਂ ਵਿਚ ਰੋਡਸ ਵੈਸਟ ਇੰਡੀਜ਼ ਦੀ ਗੱਲ ਨਹੀਂ ਕਰ ਰਿਹਾ।
ਕੋਚ ਫਲੈਮਿੰਗ ਨੇ ਮੰਨਿਆ, ਹੁਣ ਵੱਧ ਉਮਰ ਦੇ ਖਿਡਾਰੀਆਂ ਵਾਲੀ ਟੀਮ 'ਚ ਹੈ ਬਦਲਾਅ ਦੀ ਜ਼ਰੂਰਤ
NEXT STORY