ਮੁੰਬਈ— ਵਿਜੇ ਮਰਚੈਂਟ ਦਾ ਉਨ੍ਹਾਂ ਦੇ ਸਾਥੀਆਂ ਨੇ ਸਨਮਾਨ ਕੀਤਾ। ਸੁਨੀਲ ਗਾਵਸਕਰ ਕਈ ਪੀੜ੍ਹੀਆਂ ਦੇ ਆਦਰਸ਼ ਰਹੇ ਅਤੇ ਸਚਿਨ ਤੇਂਦੁਲਕਰ ਦੀ ਦੇਸ਼ ਨੇ ਪੂਜਾ ਕੀਤੀ। ਇਨ੍ਹਾਂ 3 ਯੁੱਗਾਂ ਨੂੰ ਬਰਾਬਰ ਧਾਗੇ 'ਚ ਪਿਰੋਂਦੀ ਹੈ ਮੁੰਬਈ ਕ੍ਰਿਕਟ ਟੀਮ।
ਰਣਜੀ ਟਰਾਫੀ ਵਿਚ 41 ਵਾਰ ਦੀ ਚੈਂਪੀਅਨ ਮੁੰਬਈ ਦੀ ਟੀਮ ਬੜੌਦਾ ਖਿਲਾਫ ਵਾਨਖੇੜੇ ਸਟੇਡੀਅਮ 'ਚ ਰਾਸ਼ਟਰੀ ਚੈਂਪੀਅਨਸ਼ਿਪ ਦਾ 50ਵਾਂ ਮੈਚ ਖੇਡੇਗੀ ਤੇ ਇਹ ਉਪਲੱਬਧੀ ਹਾਸਲ ਕਰਨ ਵਾਲੀ ਪਹਿਲੀ ਟੀਮ ਬਣੇਗੀ। ਟੀਮ ਨੇ ਤਿੰਨੋਂ ਫਾਰਮੈੱਟਸ 'ਚ ਮਿਲਾ ਕੇ ਭਾਰਤ ਨੂੰ ਸਭ ਤੋਂ ਜ਼ਿਆਦਾ ਕੌਮਾਂਤਰੀ ਕ੍ਰਿਕਟਰ ਦਿੱਤੇ ਪਰ ਇਹ ਅੰਕੜਾ ਵੀ ਭਾਰਤੀ ਟੀਮ 'ਤੇ ਉਸ ਦੇ ਪ੍ਰਭਾਵ ਨੂੰ ਦੱਸਣ ਲਈ ਸਹੀ ਨਹੀਂ। ਗਾਵਸਕਰ ਦਾ ਅਨੁਸ਼ਾਸਨ ਅਤੇ ਤੇਂਦੁਲਕਰ ਦਾ ਰੁਤਬਾ ਮੁੰਬਈ ਦੇ 'ਕ੍ਰਿਕਟ ਘਰਾਨੇ' ਦਾ ਸੰਦੇਸ਼ ਦਿੰਦਾ ਹੈ, ਜੋ 'ਚਾਰ ਡੀ' ਅਨੁਸ਼ਾਸਨ, ਸਮਰਪਣ ਅਤੇ ਪ੍ਰਤੀਬੱਧਤਾ 'ਤੇ ਆਧਾਰਿਤ ਹੈ। ਇਸ ਤੋਂ ਇਲਾਵਾ ਦਿਲੀਪ ਵੈਂਗਸਰਕਰ, ਏਕਨਾਥ ਸੋਲਕਰ, ਦਿਲੀਪ ਸਰਦੇਸਾਈ ਅਤੇ ਰੋਹਿਤ ਸ਼ਰਮਾ ਵਰਗੇ ਸ਼ਹਿਰ ਦੇ ਖਿਡਾਰੀ ਕ੍ਰਿਕਟ ਪ੍ਰੇਮੀਆਂ ਦਾ ਮਨੋਰੰਜਨ ਕਰਦੇ ਰਹੇ ਹਨ।
ਸ਼੍ਰੀਕਾਂਤ ਨੂੰ ਹਰਾ ਕੇ ਪ੍ਰਣਯ ਬਣਿਆ ਨਵਾਂ ਰਾਸ਼ਟਰੀ ਚੈਂਪੀਅਨ
NEXT STORY