ਲੰਡਨ- ਟੈਨਿਸ ਸੁਪਰ ਸਟਾਰ ਸਪੇਨ ਦਾ ਰਾਫੇਲ ਨਡਾਲ ਅਤੇ ਸਵਿਟਜ਼ਰਲੈਂਡ ਦਾ ਰੋਜਰ ਫੈਡਰਰ 23 ਤੋਂ 25 ਸਤੰਬਰ ਤੱਕ ਇੱਥੇ ਓ 2 ਏਰੀਨਾ ਵਿਚ ਹੋਣ ਵਾਲੇ ਲੇਵਰ ਕੱਪ ਦੇ 5ਵੇਂ ਸੈਸ਼ਨ ਲਈ ਟੀਮ ਬਣਾਉਣਗੇ। ਦੋਵੇਂ ਖਿਡਾਰੀਆਂ ਨੇ ਵੀਰਵਾਰ ਨੂੰ ਇਸਦੀ ਪੁਸ਼ਟੀ ਕੀਤੀ। ਦੋਵੇਂ ਖਿਡਾਰੀ ਯੂਰਪ ਦੀ ਪ੍ਰਤੀਨਿਧਤਾ ਕਰਨਗੇ ਅਤੇ ਕਪਤਾਨ ਬਿਓਰਨ ਬੋਰਗ ਦੀ ਅਗਵਾਈ ਵਿਚ ਲਗਾਤਾਰ 5ਵੀਂ ਵਾਰ ਲੇਵਰ ਕੱਪ ਖਿਤਾਬ ਨੂੰ ਡਿਫੈਂਡ ਕਰਨ ਲਈ ਟੀਮ ਵਰਲਡ ਨਾਲ ਭਿੜਨਗੇ।
ਇਹ ਖ਼ਬਰ ਪੜ੍ਹੋ- IND v WI : ਦਰਸ਼ਕ ਸਟੇਡੀਅਮ 'ਚ ਬੈਠ ਕੇ ਟੀ20 ਸੀਰੀਜ਼ ਦੇਖਣਗੇ ਜਾਂ ਨਹੀਂ, ਗਾਂਗੁਲੀ ਨੇ ਦਿੱਤਾ ਜਵਾਬ
ਜ਼ਿਕਰਯੋਗ ਹੈ ਕਿ ਨਡਾਲ ਨੇ ਹਾਲ ਹੀ ਵਿਚ 2022 ਆਸਟਰੇਲੀਅਨ ਓਪਨ ਦੇ ਪੁਰਸ਼ ਸਿੰਗਲਜ਼ ਦੇ ਰੋਮਾਂਚਕ ਫਾਈਨਲ ਵਿਚ ਪੂਰੀ ਦੁਨੀਆ ਨੂੰ ਹੈਰਾਨ ਕਰ ਦਿੱਤਾ ਸੀ। ਉਸ ਨੇ 2 ਸੈੱਟਾਂ ਵਿਚ ਪਿਛੜਨ ਤੋਂ ਬਾਅਦ ਸ਼ਾਨਦਾਰ ਵਾਪਸੀ ਕਰਦੇ ਹੋਏ ਦੁਨੀਆ ਦੇ ਨੰਬਰ-2 ਖਿਡਾਰੀ ਰੂਸ ਦੇ ਡੇਨੀਅਲ ਮੇਦਵੇਦੇਵ ਨੂੰ ਹਰਾਇਆ ਅਤੇ ਇਤਿਹਾਸ ਵਿਚ 21 ਗ੍ਰੈਂਡ ਸਲੈਮ ਖਿਤਾਬ ਜਿੱਤਣ ਵਾਲਾ ਪਹਿਲਾ ਖਿਡਾਰੀ ਬਣ ਗਿਆ। ਫੈਡਰਰ ਇਸ ਗੱਲ ਤੋਂ ਖੁਸ ਹੈ ਕਿ ਨਡਾਲ ਲੰਡਨ ਵਿਚ ਲੇਵਰ ਕੱਪ ਲਈ ਉਸਦਾ ਜੋੜੀਦਾਰ ਹੋਵੇਗਾ।
ਇਹ ਖ਼ਬਰ ਪੜ੍ਹੋ- ਅਧਿਆਪਕਾਂ ਨੇ ਬੱਚਿਆਂ ਲਈ ਸਕੂਲ ਬੰਦ ਕਰਨ ਦੇ ਸਰਕਾਰੀ ਫੈਸਲੇ ਦੀਆਂ ਕਾਪੀਆਂ ਸਾੜੀਆਂ
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।
IND v WI : ਦਰਸ਼ਕ ਸਟੇਡੀਅਮ 'ਚ ਬੈਠ ਕੇ ਟੀ20 ਸੀਰੀਜ਼ ਦੇਖਣਗੇ ਜਾਂ ਨਹੀਂ, ਗਾਂਗੁਲੀ ਨੇ ਦਿੱਤਾ ਜਵਾਬ
NEXT STORY