ਬਾਰਸੀਲੋਨਾ– ਰਾਫੇਲ ਨਡਾਲ ਨੇ ਆਪਣੇ 111ਵੀਂ ਰੈਂਕਿੰਗ ਦੇ ਵਿਰੋਧੀ ਵਿਰੁੱਧ 3 ਸੈਟਾਂ ਵਿਚ ਜਿੱਤ ਦਰਜ ਕਰਕੇ ਬਾਰਸੀਲੋਨਾ ਓਪਨ ਟੈਨਿਸ ਟੂਰਨਾਮੈਂਟ ਦੇ ਅਗਲੇ ਦੌਰ ਵਿਚ ਜਗ੍ਹਾ ਬਣਾ ਲਈ। ਫੋਗਨਿਨੀ ਜਦੋਂ ਸਪੇਨ ਦੇ ਕੁਆਲੀਫਾਇਰ ਜਾਪਤਾ ਮਿਰਾਲੇਸ ਵਿਰੁੱਧ 6-0, 4-4 ਨਾਲ ਪਿੱਛੇ ਚੱਲ ਰਿਹਾ ਸੀ ਤਦ ਲਾਇਨ ਜੱਜ ਨੇ ਚੇਅਰ ਅੰਪਾਇਰ ਨੂੰ ਦੱਸਿਆ ਕਿ ਇਟਲੀ ਦੇ ਨੌਵਾਂ ਦਰਜਾ ਪ੍ਰਾਪਤ ਖਿਡਾਰੀ ਨੇ ਅਪਸ਼ਬਦਾਂ ਦਾ ਇਸਤੇਮਾਲ ਕੀਤਾ ਹੈ। ਫੋਗਨਿਨੀ ਨੇ ਇਸਦਾ ਖੰਡਨ ਕੀਤਾ ਤੇ ਜਦੋਂ ਉਸ ਨੂੰ ਅਯੋਗ ਐਲਾਨ ਕੀਤਾ ਗਿਆ ਤਾਂ ਉਹ ਕਾਫੀ ਨਿਰਾਸ਼ ਸੀ। ਉਸ ਨੇ ਗੁੱਸੇ ਵਿਚ ਆਪਣਾ ਰੈਕੇਟ ਵੀ ਤੋੜ ਦਿੱਤਾ।ਨਡਾਲ ਨੇ ਹੌਲੀ ਸ਼ੁਰੂਆਤ ਤੋਂ ਉਭਰ ਕੇ ਇਸ ਕਲੇਅ ਕੋਰਟ ਟੂਰਨਾਮੈਂਟ ਦੇ ਪਹਿਲੇ ਦੌਰ ਵਿਚ ਬੇਲਾਰੂਸ ਦੇ ਇਲੀਆ ਇਵਾਸਕਾ ਨੂੰ 3-6, 6-2, 6-4 ਨਾਲ ਹਰਾ ਦਿੱਤਾ।
ਇਹ ਖ਼ਬਰ ਪੜ੍ਹੋ- ਕੰਮ ਦੇ ਜ਼ਿਆਦਾ ਬੋਝ ’ਚ ਇਕ-ਅੱਧਾ ਆਲਰਾਊਂਡਰ ਤਿਆਰ ਕਰਨਾ ਮੁਸ਼ਕਿਲ : ਲਕਸ਼ਮਣ
ਨਡਾਲ ਅਗਲੇ ਦੌਰ ਵਿਚ ਜਾਪਾਨ ਦੇ ਕੇਈ ਨਿਸ਼ੀਕੋਰੀ ਨਾਲ ਭਿੜੇਗਾ, ਜਿਸ ਨੇ ਚਿਲੀ ਦੇ ਕ੍ਰਿਸਟੀਅਨ ਗਾਰਿਨ ਨੂੰ 7-6 (5), 4-6, 6-1 ਨਾਲ ਹਰਾਇਆ। ਨਡਾਲ ਨੂੰ ਪਿਛਲੇ ਹਫਤੇ ਮੋਂਟੇਕਾਰਲੋ ਮਾਸਟਰਸ ਦੇ ਕੁਆਰਟਰ ਫਾਈਨਲ ਵਿਚ ਆਂਦ੍ਰੇ ਰੂਬਲੇਵ ਹੱਥੋਂ ਹਾਰ ਦਾ ਸਾਹਮਣਾ ਕਰਨਾ ਪਿਆ ਸੀ।
ਇਹ ਖ਼ਬਰ ਪੜ੍ਹੋ- ਬੇਂਜੇਮਾ ਦੇ ਦੋ ਗੋਲਾਂ ਨਾਲ ਰੀਅਲ ਮੈਡ੍ਰਿਡ ਦੀ ਵੱਡੀ ਜਿੱਤ
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।
ਦੇਵਦੱਤ ਨੇ ਸ਼ਾਨਦਾਰ ਪਾਰੀ ਖੇਡੀ : ਕੋਹਲੀ
NEXT STORY