ਨਵੀਂ ਦਿੱਲੀ— ਪੈਰਿਸ ਓਲੰਪਿਕ ਤੋਂ ਭਾਰਤ ਪਰਤਣ ਦੇ ਕੁਝ ਘੰਟਿਆਂ ਦੇ ਅੰਦਰ ਹੀ ਰਾਸ਼ਟਰੀ ਪਿਸਟਲ ਕੋਚ ਸਮਰੇਸ਼ ਜੰਗ ਹੈਰਾਨ ਰਹਿ ਗਏ ਜਦੋਂ ਉਨ੍ਹਾਂ ਨੂੰ ਪਤਾ ਲੱਗਾ ਕਿ ਉਨ੍ਹਾਂ ਦਾ ਪਰਿਵਾਰ ਜਿਸ ਘਰ 'ਚ ਕਰੀਬ 75 ਸਾਲਾਂ ਤੋਂ ਰਹਿ ਰਿਹਾ ਸੀ, ਉਹ 'ਗੈਰ-ਕਾਨੂੰਨੀ ਨਿਰਮਾਣ' ਹੈ ਅਤੇ ਉਨ੍ਹਾਂ ਦੇ ਕੋਲ ਇਸ ਨੂੰ ਖਾਲੀ ਕਰਨ ਲਈ ਸਿਰਫ 48 ਘੰਟੇ ਦਾ ਸਮਾਂ ਹੈ। ਰਾਸ਼ਟਰਮੰਡਲ ਖੇਡਾਂ 2006 ਅਤੇ 2010 ਵਿੱਚ ਸੱਤ ਸੋਨ, ਪੰਜ ਚਾਂਦੀ ਅਤੇ ਦੋ ਕਾਂਸੀ ਦੇ ਤਮਗੇ ਜਿੱਤਣ ਤੋਂ ਬਾਅਦ 'ਗੋਲਡਫਿੰਗਰ' ਉਪਨਾਮ ਪਾਉਣ ਵਾਲੇ ਜੰਗ ਨੇ ਕਿਹਾ ਕਿ ਉਨ੍ਹਾਂ ਨੂੰ ਆਪਣਾ ਸਾਮਾਨ ਬੰਨ੍ਹ ਕੇ ਜਾਣ ਲਈ ਘੱਟੋ-ਘੱਟ ਦੋ ਮਹੀਨੇ ਚਾਹੀਦੇ ਹਨ।
ਪਰੇਸ਼ਾਨ ਜੰਗ ਨੇ ਦੱਸਿਆ, 'ਇਹ ਇਕ ਅਜਿਹੀ ਜਾਇਦਾਦ ਸੀ ਜਿਸ 'ਤੇ ਅਸੀਂ ਪਿਛਲੇ 75 ਸਾਲਾਂ ਤੋਂ ਰਹਿ ਰਹੇ ਸੀ। ਇਹ ਜ਼ਮੀਨ ਅਤੇ ਢਾਂਚਾ ਸ੍ਰੀ ਸਿੰਘ ਨੂੰ 1978 ਵਿੱਚ ਲੀਜ਼ ’ਤੇ ਦਿੱਤਾ ਗਿਆ ਸੀ ਅਤੇ ਅਸੀਂ ਉਦੋਂ ਤੋਂ ਉਨ੍ਹਾਂ ਨੂੰ ਕਿਰਾਇਆ ਦੇ ਰਹੇ ਹਾਂ। ਉਨ੍ਹਾਂ ਕਿਹਾ, 'ਐੱਲਐਂਡਡੀਓ (ਭੂਮੀ ਅਤੇ ਵਿਕਾਸ ਦਫ਼ਤਰ) ਨੇ ਕੱਲ੍ਹ ਹੀ ਸਾਨੂੰ ਨੋਟਿਸ ਭੇਜਿਆ ਹੈ। ਦਰਅਸਲ ਮੈਨੂੰ ਪੈਰਿਸ ਤੋਂ ਘਰ ਪਹੁੰਚਣ ਤੋਂ ਇਕ ਘੰਟੇ ਬਾਅਦ ਹੀ ਇਸ ਬਾਰੇ ਪਤਾ ਲੱਗਾ।
ਪਿਸਟਲ ਨਿਸ਼ਾਨੇਬਾਜ਼ਾਂ ਨੇ ਪੈਰਿਸ ਵਿੱਚ ਚੱਲ ਰਹੀਆਂ ਓਲੰਪਿਕ ਖੇਡਾਂ ਵਿੱਚ ਭਾਰਤ ਦੇ ਤਿੰਨ ਵਿੱਚੋਂ ਦੋ ਤਮਗੇ ਜਿੱਤੇ ਹਨ, ਜਿਸ ਵਿੱਚ ਮਨੂ ਭਾਕਰ ਨੇ ਵਿਅਕਤੀਗਤ 10 ਮੀਟਰ ਏਅਰ ਪਿਸਟਲ ਵਿੱਚ ਕਾਂਸੀ ਦਾ ਤਮਗਾ ਜਿੱਤਿਆ ਹੈ ਅਤੇ ਸਰਬਜੋਤ ਸਿੰਘ ਦੇ ਨਾਲ ਮਿਕਸਡ ਟੀਮ ਵਰਗ ਵਿੱਚ ਵੀ ਕਾਂਸੀ ਦਾ ਤਮਗਾ ਜਿੱਤਿਆ ਹੈ। ਜੰਗ ਦਾ ਘਰ ਸਿਵਲ ਲਾਈਨਜ਼ ਖੇਤਰ ਵਿੱਚ ਹੈ ਅਤੇ ਉਨ੍ਹਾਂ ਕਿਹਾ ਕਿ 200 ਪਰਿਵਾਰਾਂ ਨੂੰ ਦੋ ਦਿਨਾਂ ਵਿੱਚ ਘਰ ਖਾਲੀ ਕਰਨ ਦੇ ਹੁਕਮ ਦਿੱਤੇ ਗਏ ਹਨ।
ਦਿੱਲੀ ਹਾਈ ਕੋਰਟ ਸੋਮਵਾਰ ਨੂੰ ਇਸ ਮਾਮਲੇ ਦੀ ਸੁਣਵਾਈ ਕਰੇਗੀ। ਜੰਗ ਨੇ ਕਿਹਾ, 'ਮੈਂ ਕਾਨੂੰਨ ਤੋਂ ਉੱਪਰ ਨਹੀਂ ਹਾਂ ਅਤੇ ਜੇਕਰ ਕਾਨੂੰਨ ਅਜਿਹਾ ਕਹਿੰਦਾ ਹੈ ਤਾਂ ਮੈਂ ਘਰ ਖਾਲੀ ਕਰ ਦੇਵਾਂਗਾ। ਪਰ ਦੋ ਦਿਨ ਦਾ ਨੋਟਿਸ ਦੇਣਾ ਕੋਈ ਤਰੀਕਾ ਨਹੀਂ ਹੈ। ਘੱਟੋ-ਘੱਟ ਸਾਨੂੰ ਘਰ ਖਾਲੀ ਕਰਨ ਲਈ ਕੁਝ ਮਹੀਨਿਆਂ ਦਾ ਸਮਾਂ ਤਾਂ ਦਿਓ।
ਓਲੰਪਿਕ ਖੇਡਾਂ 'ਤੇ ਕੰਗਨਾ ਨੇ ਮਚਾਇਆ ਬਵਾਲ, ਲੜਕੇ ਨਾਲ ਕਰਾ 'ਤਾ ਲੜਕੀ ਦਾ ਮੈਚ? ਪੜ੍ਹੋ ਪੂਰੀ ਖ਼ਬਰ
NEXT STORY