ਦੋਹਾ (ਏਜੰਸੀ)- ਭਾਰਤ ਦੇ ਚੋਟੀ ਦੇ ਜੈਵਲਿਨ ਥ੍ਰੋਅਰ ਅਤੇ ਟੋਕੀਓ ਓਲੰਪਿਕ ਸੋਨ ਤਮਗਾ ਜੇਤੂ ਨੀਰਜ ਚੋਪੜਾ ਨੇ ਇਕ ਹੋਰ ਕਾਰਨਾਮਾ ਕਰ ਦਿਖਾਇਆ ਹੈ। ਨੀਰਜ ਡਾਇਮੰਡ ਲੀਗ ਵਿਚ ਲਗਾਤਾਰ ਦੂਜਾ ਗੋਲਡ ਜਿੱਤਣ ਵਾਲੇ ਪਹਿਲੇ ਭਾਰਤੀ ਬਣ ਗਏ ਹਨ। ਨੀਰਜ ਨੇ 88.67 ਮੀਟਰ ਥਰੋਅ ਨਾਲ ਪਹਿਲਾ ਸਥਾਨ ਹਾਸਲ ਕੀਤਾ।
ਇਹ ਵੀ ਪੜ੍ਹੋ: ਖੇਡ ਮੰਤਰੀ ਠਾਕੁਰ ਦੀ ਪਹਿਲਵਾਨਾਂ ਨੂੰ ਅਪੀਲ, ਤੁਹਾਡੀਆਂ ਮੰਗਾਂ ਮੰਨ ਲਈਆਂ ਗਈਆਂ ਹਨ, ਹੁਣ...
ਟੋਕੀਓ ਓਲੰਪਿਕ 2020 ਦੇ ਚਾਂਦੀ ਤਮਗਾ ਜੇਤੂ ਜੈਕਬ ਵਡਲੇਚ ਨੇ 85 ਮੀਟਰ ਤੋਂ ਵੱਧ ਕੋਸ਼ਿਸ਼ਾਂ ਕੀਤੀਆਂ ਅਤੇ 88.63 ਮੀਟਰ ਦੇ ਸਭ ਤੋਂ ਵਧੀਆ ਥਰੋਅ ਨਾਲ ਦੂਜੇ ਸਥਾਨ 'ਤੇ ਰਹੇ। ਵਿਸ਼ਵ ਚੈਂਪੀਅਨ ਐਂਡਰਸਨ ਪੀਟਰਸ 85.88 ਮੀਟਰ ਦੀ ਸਰਵੋਤਮ ਕੋਸ਼ਿਸ਼ ਨਾਲ ਤੀਜੇ ਸਥਾਨ 'ਤੇ ਰਹੇ। ਜ਼ਿਕਰਯੋਗ ਹੈ ਕਿ ਪਿਛਲੇ ਸਾਲ ਨੀਰਜ ਨੇ ਜ਼ਿਊਰਿਖ 'ਚ ਡਾਇਮੰਡ ਲੀਗ ਦਾ ਪਹਿਲਾ ਗੋਲਡ ਜਿੱਤਿਆ ਸੀ। 2022 ਵਿੱਚ ਨੀਰਜ ਨੇ ਵਿਸ਼ਵ ਚੈਂਪੀਅਨਸ਼ਿਪ ਵਿੱਚ ਵੀ ਭਾਰਤ ਲਈ ਚਾਂਦੀ ਦਾ ਤਮਗਾ ਜਿੱਤਿਆ ਸੀ।
ਇਹ ਵੀ ਪੜ੍ਹੋ: ਪੁਲਸ ਨਾਲ ਹੱਥੋਪਾਈ ਮਗਰੋਂ ਭਾਵੁਕ ਹੋਈ ਵਿਨੇਸ਼ ਫੋਗਾਟ, ਕਿਹਾ- ਕੀ ਅਸੀਂ ਇਹ ਦਿਨ ਦੇਖਣ ਲਈ ਮੈਡਲ ਲਿਆਏ ਹਾਂ?
ਓਲੰਪਿਕ ਚੈਂਪੀਅਨ ਨੀਰਜ ਚੋਪੜਾ ਵੱਲੋਂ ਜਿੱਤ ਨਾਲ ਡਾਇਮੰਡ ਲੀਗ ਦੀ ਸ਼ੁਰੂਆਤ, ਖ਼ਿਤਾਬ ਬਰਕਰਾਰ ਰੱਖਣ ਦਾ ਟੀਚਾ
NEXT STORY