ਨਵੀਂ ਦਿੱਲੀ(ਬਿਊਰੋ)— ਭਾਰਤ ਖਿਲਾਫ ਟੀ-20 ਅਤੇ ਵਨਡੇ ਸੀਰੀਜ਼ ਲਈ ਨਿਊਜ਼ੀਲੈਂਡ ਨੇ ਆਪਣੀ ਟੀਮ ਐਲਾਨ ਕਰ ਦਿੱਤਾ ਹੈ। ਦੱਸ ਦਈਏ ਕਿ ਨਿਊਜ਼ੀਲੈਂਡ ਕ੍ਰਿਕਟ ਚੋਣਕਰਤਾ ਨੇ ਕੁਝ ਦਿਨ ਪਹਿਲਾਂ ਭਾਰਤ ਖਿਲਾਫ ਆਪਣੇ 9 ਖਿਡਾਰੀਆਂ ਦੀ ਘੋਸ਼ਣਾ ਕਰ ਦਿੱਤੀ ਸੀ। ਉਸ ਸਮੇਂ ਚੋਣਕਰਤਾਵਾਂ ਦਾ ਕਹਿਣ ਸੀ ਕਿ ਟੀਮ ਦੇ ਬਾਕੀ 6 ਮੈਂਬਰਾਂ ਦੀ ਚੋਣ ਨਿਊਜ਼ੀਲੈਂਡ-ਏ ਟੀਮ ਦੇ ਖਿਡਾਰੀਆਂ 'ਚੋਂ ਹੀ ਕੀਤੀ ਜਾਵੇਗੀ, ਕਿਉਂਕਿ ਨਿਊਜ਼ੀਲੈਂਡ ਦੀ 'ਏ' ਟੀਮ ਪਹਿਲਾਂ ਹੀ ਭਾਰਤ ਦੌਰੇ 'ਤੇ ਸੀ ਤੇ ਇਨ੍ਹਾਂ ਖਿਡਾਰੀਆਂ ਨੂੰ ਭਾਰਤੀਆਂ ਪਿੱਚਾਂ ਦਾ ਕਾਫੀ ਤਜ਼ਰਬਾ ਵੀ ਹੋ ਚੁੱਕਾ ਹੋਵੇਗਾ। ਨਿਊਜ਼ੀਲੈਂਡ ਦੀ 'ਏ' ਟੀਮ 'ਚੋਂ 6 ਖਿਡਾਰੀ, ਕੋਲਿਨ ਮੁਨਰੋ, ਐਸਟਲੇ, ਯੋਰਜ਼ ਵੋਰਕਰ, ਫਿਲੀਪਸ, ਹੇਨਰੀ ਨਿਕੋਲਸ ਅਤੇ ਮੈਟ ਹੇਨਰੀ ਨੂੰ ਭਾਰਤ ਖਿਲਾਫ ਹੋਣ ਵਾਲੀ ਸੀਰੀਜ਼ ਲਈ ਚੁਣਿਆ ਗਿਆ ਹੈ।
ਨਿਊਜ਼ੀਲੈਂਡ ਦੀ ਵਨਡੇ ਸੀਰੀਜ਼ ਦੀ ਟੀਮ ਇਸ ਪ੍ਰਕਾਰ ਹੈ—
ਕੇਨ ਵਿਲੀਅਮਸਨ (ਕਪਤਾਨ), ਟੋਡ ਐਸਟਲੇ, ਟਰੈਂਟ ਬੋਲਟ, ਕੋਲਿਨ ਦਿ ਗਰੈਂਡਹੋਮ, ਮਾਰਟਿਨ ਗਪਟਿਲ, ਮੈਟ ਹੇਨਰੀ, ਟਾਮ ਲਾਥਮ, ਹੇਨਰੀ ਨਿਕੋਲਸ, ਐਡਮ ਮਿਲਨੇ, ਕੋਲਿਨ ਮੁਨਰੋ, ਗਲੇਨ ਫਿਲੀਪਸ, ਮਿਸ਼ੇਲ ਸੈਂਟਮਰ, ਟਿਮ ਸਾਊਥੀ, ਰਾਸ ਟੇਲਰ, ਯਾਰਜ਼ ਵੋਰਕਰ।
ਟੀ-20 ਸੀਰੀਜ਼ ਲਈ ਨਿਊਜ਼ੀਲੈਂਡ ਟੀਮ—
ਕੇਨ ਵਿਲੀਅਮਸਨ (ਕਪਤਾਨ), ਟੋਡ ਐਸਟਲੇ, ਟਰੈਂਟ ਬੋਲਟ, ਟਾਮ ਬਰੂਸ, ਕੋਲਿਨ ਦਿ ਗਰੈਂਡਹੋਮ, ਮਾਰਟਿਨ ਗਪਟਿਲ, ਮੈਟ ਹੇਨਰੀ, ਟਾਮ ਲਾਥਮ, ਹੇਨਰੀ ਨਿਕੋਲਸ, ਐਡਮ ਮਿਲਨੇ, ਕੋਲਿਨ ਮੁਨਰੋ, ਗਲੇਨ ਫਿਲੀਪਸ, ਮਿਸ਼ੇਲ ਸੈਂਟਮਰ, ਟਿਮ ਸਾਊਥੀ, ਇਸ਼ ਸੋਢੀ।
ਸੀ.ਆਈ.ਐੱਮ.ਬੀ. ਕਲਾਸਿਕ ਵਿਚ ਲਾਹਿੜੀ ਦੀ ਵਾਪਸੀ, 6ਵੇਂ ਸਥਾਨ 'ਤੇ ਪੁੱਜੇ
NEXT STORY