ਲੰਡਨ : ਆਈ. ਸੀ. ਸੀ. ਵਰਲਡ ਕੱਪ ਵਿਚ ਸਲੋਅ ਓਵਰ ਰੇਟ ਲਈ ਮੈਚ ਫੀਸ ਦਾ ਜੁਰਮਾਨਾ ਝਲ ਚੁੱਕੇ ਨਿਊਜ਼ੀਲੈਂਡ ਦੇ ਕਪਤਾਨ ਕੇਨ ਵਿਲੀਅਮਸਨ ਨੂੰ ਟੂਰਨਾਮੈਂਟ ਵਿਚ ਇਕ ਹੋਰ ਗਲਤੀ ਭਾਰੀ ਪੈ ਸਕਦੀ ਹੈ ਅਤੇ ਉਸਦੀ ਟੀਮ ਨੂੰ ਹੁਣ ਉਸਦੇ ਸੰਭਾਵਿਤ ਬੈਨ ਨੂੰ ਲੈ ਕੇ ਚਿੰਤਾ ਸਤਾ ਰਹੀ ਹੈ। ਵੈਸਟਇੰਡੀਜ਼ ਖਿਲਾਫ ਵਰਲਡ ਕੱਪ ਮੁਕਾਬਲੇ ਵਿਚ ਸਲੋਅ ਓਵਰ ਰੇਟ ਕਾਰਨ ਕੀਵੀ ਟੀਮ ਦੇ ਕਪਤਾਨ 'ਤੇ ਮੈਚ ਫੀਸਦਾ 20 ਫੀਸਦੀ ਅਤੇ ਟੀਮ ਦੇ ਬਾਕੀ ਖਿਡਾਰੀਆਂ 'ਤੇ 10 ਫੀਸਦੀ ਜੁਰਮਾਨਾ ਲਗਾਇਆ ਗਿਆ ਸੀ। ਓਲਡ ਟ੍ਰੇਫਰਡ ਵਿਚ ਹੋਏ ਮੈਚ ਵਿਚ ਨਿਊਜ਼ੀਲੈਂਡ ਨੇ ਇਹ ਮੈਚ 5 ਦੌੜਾਂ ਨਾਲ ਜਿੱਤਿਆ ਸੀ ਪਰ ਜੇਕਰ ਨਿਊਜ਼ੀਲੈਂਡ ਕੀਵੀ ਟੀਮ ਅੱਗੇ ਅਜਿਹੀ ਗਲਤੀ ਦੁਹਰਾਉਣਗੇ ਤਾਂ ਬਤੌਰ ਕਪਤਾਨ ਵਿਲੀਅਮਸਨ ਨੂੰ ਇਕ ਮੈਚ ਦੀ ਪਾਬੰਦੀ ਝਲਣੀ ਪੈ ਸਕਦੀ ਹੈ।
ਨਿਊਜ਼ੀਲੈਂਡ ਇਸ ਸਮੇਂ ਵਰਲਡ ਕੱਪ ਦੀ ਸਭ ਤੋਂ ਮਜ਼ਬੂਤ ਟੀਮ ਹੈ ਅਤੇ ਅੰਕ ਸੂਚੀ ਵਿਚ ਵੀ ਚੋਟੀ 'ਤੇ ਬਣੀ ਹੋਈ ਹੈ। ਬੁੱਧਵਾਰ ਨੂੰ ਪਾਕਿਸਤਾਨ ਖਿਲਾਫ ਅਗੇ ਮੁਕਾਬਲੇ ਵਿਚ ਜਿੱਤ ਨਾਲ ਉਹ ਸੈਮੀਫਾਈਨਲ ਵਿਚ ਆਪਣੀ ਜਗ੍ਹਾ ਪੱਕੀ ਕਰ ਲਵੇਗੀ। ਹਾਲਾਂਕਿ ਟੀਮ ਨੂੰ ਅਗਲੇ ਮੁਕਾਬਲੇ ਵਿਚ ਆਸਟਰੇਲੀਆ ਅਤੇ ਇੰਗਲੈਂਡ ਦੀ ਮੁਸ਼ਕਲ ਚੁਣੌਤੀ ਝਲਣੀ ਹੈ ਅਜਿਹੇ 'ਚ ਟੀਮ ਦੇ ਟਾਪ ਸਕੋਰਰ ਅਤੇ ਪਿਛਲੇ ਮੁਕਾਬਲਿਆਂ ਵਿਚ ਆਪਣੇ ਦਮ 'ਤੇ ਜਿੱਤ ਦਿਵਾਉਣ ਵਾਲੇ ਵਿਲੀਅਮਸਨ ਉਸਦੀ ਸਭ ਤੋਂ ਵੱਡੀ ਤਾਕਤ ਹੈ। 28 ਸਾਲਾ ਵਿਲੀਅਮਸਨ ਨੇ ਲਗਾਤਾਰ 2 ਸੈਂਕੜੇ ਲਗਾਏ ਹਨ। ਉਸਨੇ ਦੱਖਣੀ ਅਫਰੀਕਾ ਖਿਲਾਫ ਅਜੇਤੂ 106 ਅਤੇ ਵੈਸਟਇੰਡੀਜ਼ ਖਿਲਾਫ 148 ਦੌੜਾਂ ਦੀ ਪਾਰੀ ਖੇਡੀ ਸੀ। ਹੁਣ ਤੱਕ ਉਸਨੇ 186 ਦੀ ਔਸਤ ਨਾਲ 373 ਦੌੜਾਂ ਬਣਾਈਆਂ ਹਨ ਅਤੇ ਟੀਮ ਦੇ ਮੁੱਖ ਸਕੋਰਰ ਹਨ। ਕੀਵੀ ਟੀਮ ਦੀ ਜਿੱਤ ਵਿਚ ਹੁਣ ਤੱਕ ਉਸਦੀ ਮਹੱਤਵਪੂਰਨ ਭੂਮਿਕਾ ਰਹੀ ਹੈ ਕਿਉਂਕਿ ਹੋਰ ਖਿਡਾਰੀਆਂ ਵਿਚ ਰਾਸ ਟੇਲਰ ਹੀ ਹੁਣ ਤੱਕ ਕੁਝ ਬਿਹਤਰ ਬੱਲੇਬਾਜ਼ੀ ਕਰ ਸਕੇ ਹਨ।
ਜਾਪਾਨ ਤੋਂ ਬਦਲਾ ਪੂਰਾ ਕਰਨਾ ਚੰਗਾ ਅਹਿਸਾਸ : ਰਾਣੀ
NEXT STORY