ਹੈਦਰਾਬਾਦ— ਇੰਡੋਨੇਸ਼ੀਆ ਓਪਨ ਤੇ ਫਿਰ ਆਸਟ੍ਰੇਲੀਆ ਓਪਨ ਸੁਪਰ ਸੀਰੀਜ਼ ਦੇ ਖਿਤਾਬ ਲਗਾਤਾਰ ਜਿੱਤਣ ਵਾਲੇ ਭਾਰਤੀ ਸਟਾਰ ਸ਼ਟਲਰ ਕਿਦਾਂਬੀ ਸ਼੍ਰੀਕਾਂਤ ਨੇ ਕਿਹਾ ਹੈ ਕਿ ਹੁਣ ਉਸ ਦਾ ਅਗਲਾ ਟੀਚਾ ਅਗਸਤ 'ਚ ਹੋਣ ਵਾਲੀ ਵਿਸ਼ਵ ਚੈਂਪੀਅਨਸ਼ਿਪ 'ਚ ਖਿਤਾਬ ਜਿੱਤਣਾ ਹੈ। ਲਗਾਤਾਰ ਦੋ ਖਿਤਾਬ ਜਿੱਤ ਕੇ ਆਪਣੇ ਘਰੇਲੂ ਸ਼ਹਿਰ ਹੈਦਰਾਬਾਦ ਪਰਤੇ ਸ਼੍ਰੀਕਾਂਤ ਦਾ ਇਥੇ ਸ਼ਾਨਦਾਰ ਸਵਾਗਤ ਕੀਤਾ ਗਿਆ। ਉਸ ਨੇ ਪੱਤਰਕਾਰਾਂ ਨੂੰ ਕਿਹਾ ਕਿ ਉਹ ਵਿਸ਼ਵ ਦੇ ਟਾਪ-10 ਖਿਡਾਰੀਆਂ ਵਿਚ ਜਗ੍ਹਾ ਬਣਾਉਣ 'ਤੇ ਖੁਸ਼ ਹੈ ਤੇ ਉਸ ਦਾ ਅਗਲਾ ਟੀਚਾ ਅਗਸਤ ਵਿਚ ਹੋਣ ਵਾਲੀ ਵਿਸ਼ਵ ਚੈਂਪੀਅਨਸ਼ਿਪ 'ਚ ਖਿਤਾਬ 'ਤੇ ਕਬਜ਼ਾ ਕਰਨਾ ਹੈ।
24 ਸਾਲਾ ਸ਼੍ਰੀਕਾਂਤ ਨੇ ਕਿਹਾ, ''ਮੈਂ ਜਿੱਤਣ ਦੇ ਇਰਾਦੇ ਨਾਲ ਉਤਰਿਆ ਸੀ ਤੇ ਹੁਣ ਵਿਸ਼ਵ ਚੈਂਪੀਅਨਸ਼ਿਪ ਵਿਚ ਵੀ ਮੇਰਾ ਇਹੀ ਟੀਚਾ ਰਹੇਗਾ। ਇਹ ਸਭ ਤੋਂ ਵੱਡਾ ਖਿਤਾਬ ਹੈ, ਜਿਸ ਬਾਰੇ ਮੈਂ ਸਭ ਤੋਂ ਵੱਧ ਸੋਚਦਾ ਹਾਂ। ਮੇਰੇ ਲਈ ਰੈਂਕਿੰਗ ਓਨੀ ਮਾਇਨੇ ਨਹੀਂ ਰੱਖਦੀ, ਜਿੰਨਾ ਇਹ ਖਿਤਾਬ।''
ਸਚਿਨ ਨੂੰ ਪਹਿਲਾ ਜ਼ੀਰੋ ਦੇਣ ਵਾਲੇ ਇਸ ਗੇਂਦਬਾਜ਼ ਨੂੰ ਬੁਮਰਾਹ ਨੇ ਛੱਡਿਆ ਪਿੱਛੇ
NEXT STORY