ਸਪੋਰਟਸ ਡੈਸਕ- ਟੋਕੀਓ ਪੈਰਾਲੰਪਿਕ 'ਚ 29 ਅਗਸਤ ਨੂੰ ਭਾਰਤ ਨੇ ਦੂਜਾ ਤਮਗ਼ਾ ਆਪਣੇ ਨਾਂ ਕਰ ਲਿਆ ਹੈ। ਐਥਲੀਟ ਨਿਸ਼ਾਦ ਕੁਮਾਰ ਨੇ ਪੁਰਸ਼ ਹਾਈ ਜੰਪ 'ਚ ਚਾਂਦੀ ਦਾ ਤਮਗ਼ਾ ਜਿੱਤਿਆ ਹੈ। ਨਿਸ਼ਾਦ ਨੇ 2.06 ਮੀਟਰ ਦੀ ਜੰਪ ਦੇ ਨਾਲ ਮੈਡਲ 'ਤੇ ਆਪਣਾ ਕਬਜ਼ਾ ਜਮਾਇਆ। ਇਸੇ ਦੇ ਨਾਲ ਨਿਸ਼ਾਦ ਕੁਮਾਰ ਨੇ ਏਸ਼ੀਅਨ ਰਿਕਾਰਡ ਵੀ ਕਾਇਮ ਕਰ ਦਿੱਤਾ ਹੈ।
ਇਹ ਵੀ ਪੜ੍ਹੋ : Tokyo Paralympics : ਭਾਵਿਨਾਬੇਨ ਪਟੇਲ ਨੇ ਚਾਂਦੀ ਦਾ ਤਮਗ਼ਾ ਜਿੱਤ ਕੇ ਰਚਿਆ ਇਤਿਹਾਸ
ਨਿਸ਼ਾਦ ਕੁਮਾਰ ਨੇ ਪਹਿਲੀ ਕੋਸ਼ਿਸ਼ 'ਚ 2.02 ਮੀਟਰ ਦਾ ਜੰਪ ਪਾਰ ਕੀਤਾ। ਇਸ ਤੋਂ ਬਾਅਦ ਉਨ੍ਹਾਂ ਨੇ ਦੂਜੀ ਕੋਸ਼ਿਸ਼ 'ਚ 2.06 ਮੀਟਰ ਦਾ ਹਾਈ ਜੰਪ ਪਾਰ ਕਰਕੇ ਏਸ਼ੀਅਨ ਰਿਕਾਰਡ ਆਪਣੇ ਨਾਂ ਕਰ ਲਿਆ। ਇਸ ਤੋਂ ਬਾਅਦ ਨਿਸ਼ਾਦ ਨੇ 2.09 ਮੀਟਰ ਦੀ ਜੰਪ ਨੂੰ ਪਾਰ ਕਰਨ ਦੀ ਕੋਸ਼ਿਸ਼ ਕੀਤੀ ਪਰ ਤਿੰਨੇ ਕੋਸ਼ਿਸ਼ਾਂ 'ਚ ਇਹ ਅਸਫਲ ਰਹੇ।
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।
ਪੈਰਾਲੰਪਿਕ 'ਚ ਚਾਂਦੀ ਦਾ ਤਮਗ਼ਾ ਜੇਤੂ ਭਾਵਿਨਾ ਨੂੰ ਗੁਜਰਾਤ ਸਰਕਾਰ ਦੇਵੇਗੀ ਇੰਨੇ ਕਰੋੜ ਰੁਪਏ
NEXT STORY