ਸਪੋਰਟਸ ਡੈਸਕ— ਵਿਸ਼ਵ ਦੇ ਨੰਬਰ ਇਕ ਖਿਡਾਰੀ ਅਤੇ ਟਾਪ ਸੀਡ ਸਰਬੀਆ ਦੇ ਨੋਵਾਕ ਜੋਕੋਵਿਚ ਨੇ ਸ਼ੁੱਕਰਵਾਰ ਨੂੰ ਦੁਬਈ ਓਪਨ ਟੈਨਿਸ ਟੂਰਨਾਮੈਂਟ ਦੇ ਫਾਈਨਲ ’ਚ ਆਪਣੀ ਜਗ੍ਹਾ ਪੱਕੀ ਕਰ ਲਈ। ਸੈਮੀਫਾਈਨਲ ’ਚ ਉਨ੍ਹਾਂ ਨੇ ਫਰਾਂਸ ਦੇ ਖਿਡਾਰੀ ਗੇਲ ਮੋਨਫਿਲਸ ਨੂੰ 2-6, 7-6 (10/8), 6-1 ਨਾਲ ਹਰਾ ਦਿੱਤਾ। ਹੁਣ ਸ਼ਨੀਵਾਰ ਨੂੰ ਜੋਕੋਵਿਚ ਪੰਜਵੀਂ ਦੁਬਈ ਟਰਾਫੀ ਲਈ ਗ੍ਰੀਕ ਸਟਾਰ ਸਟੇਫਾਨੋਸ ਸਿਤਸਿਪਾਸ ਨਾਲ ਭਿੜਨਗੇ। ਮੋਨਫਿਲਸ ਖਿਲਾਫ ਜੋਕੋਵਿਚ ਦਾ ਰਿਕਾਰਡ ਹੁਣ 17-0 ਦਾ ਹੋ ਗਿਆ। ਜੋਕੋਵਿਚ ਨੇ ਆਪਣੇ ਕਰੀਅਰ ’ਚ ਮੋਨਫਿਲਸ ਨੂੰ 17 ਵਾਰ ਹਰਾਇਆ ਹੈ। ਇਸ ਮੈਚ ਤੋਂ ਪਹਿਲਾਂ ਤਕ ਮੋਨਫਿਲਸ ਖਿਲਾਫ ਉਨ੍ਹਾਂ ਦਾ ਰਿਕਾਰਡ 16-0 ਸੀ।
IND vs SL ਮਹਿਲਾ ਟੀ-20 WC : ਭਾਰਤ ਨੇ ਲਾਇਆ ਜਿੱਤ ਦਾ ਚੌਕਾ, ਸ਼੍ਰੀਲੰਕਾ ਨੂੰ 7 ਵਿਕਟਾਂ ਨਾਲ ਹਰਾਇਆ
NEXT STORY