ਬੈਂਗਲੁਰੂ–ਰਾਇਲ ਚੈਲੰਜਰਜ਼ ਬੈਂਗਲੁਰੂ (ਆਰ. ਸੀ. ਬੀ.) ਦੇ ਮੁੱਖ ਕੋਚ ਐਂਡੀ ਫਲਾਵਰ ਨੇ ਮੌਜੂਦਾ ਇੰਡੀਅਨ ਪ੍ਰੀਮੀਅਰ ਲੀਗ (ਆਈ. ਪੀ. ਐੱਲ.) ਦੇ 7 ਮੈਚਾਂ ਵਿਚ ਆਪਣੀ ਟੀਮ ਦੀ 6ਵੀਂ ਹਾਰ ਤੋਂ ਬਾਅਦ ਮੰਨਿਆ ਕਿ ਬਚੇ ਹੋਏ 7 ਵਿਚੋਂ ਹਰੇਕ ਮੈਚ ਨੂੰ ਹੁਣ ਸੈਮੀਫਾਈਨਲ ਦੀ ਤਰ੍ਹਾਂ ਹੀ ਖੇਡਣਾ ਪਵੇਗਾ। ਆਰ. ਸੀ. ਬੀ. ਨੂੰ ਸੋਮਵਾਰ ਨੂੰ ਇੱਥੇ ਸਨਰਾਈਜ਼ਰਜ਼ ਹੈਦਰਾਬਾਦ ਹੱਥੋਂ 25 ਦੌੜਾਂ ਨਾਲ ਹਾਰ ਦਾ ਸਾਹਮਣਾ ਕਰਨਾ ਪਿਆ। ਫਲਾਵਰ ਨੇ ਕਿਹਾ, ‘‘ਇਹ ਨਿਸ਼ਚਿਤ ਰੂਪ ਨਾਲ ਨਾਕਆਊਟ ਦਾ ਸਮਾਂ ਹੈ ਤੇ ਹਰੇਕ ਮੈਚ ਨੂੰ ਹੁਣ ਅਸੀਂ ਸੈਮੀਫਾਈਨਲ ਦੀ ਤਰ੍ਹਾਂ ਹੀ ਲਵਾਂਗੇ ਪਰ ਸਾਨੂੰ ਸੋਚਣਾ ਪਵੇਗਾ ਕਿ ਅਸੀਂ ਮਜ਼ਬੂਤ ਵਾਪਸੀ ਕਰੀਏ।’’ ਸਨਰਾਈਜ਼ਰਜ਼ ਹੈਦਰਾਬਾਦ ਦੇ ਬੱਲੇਬਾਜ਼ਾਂ ਨੇ ਆਰ. ਸੀ. ਬੀ. ਦੇ ਦਿਸ਼ਾਹੀਨ ਗੇਂਦਬਾਜ਼ਾਂ ਵਿਰੁੱਧ 3 ਵਿਕਟਾਂ ’ਤੇ 287 ਦੌੜਾਂ ਬਣਾ ਕੇ ਆਈ. ਪੀ. ਐੱਲ. ਦਾ ਰਿਕਾਰਡ ਸਕੋਰ ਖੜ੍ਹਾ ਕੀਤਾ। ਫਲਾਵਰ ਨੇ ਸਵੀਕਾਰ ਕੀਤਾ ਕਿ ਇਹ ਉਸਦੀ ਟੀਮ ਲਈ ਮੁਸ਼ਕਿਲ ਰਾਤ ਸੀ। ਉਸ ਨੇ ਕਿਹਾ,‘‘ਮੈਦਾਨ ’ਤੇ ਇਹ ਅਸਲੀਅਤ ਵਿਚ ਮੁਸ਼ਕਿਲ ਰਾਤ ਰਹੀ ਕਿਉਂਕਿ ਉਨ੍ਹਾਂ ਨੇ ਬਹੁਤ ਹੀ ਤਾਬੜਤੋੜ ਬੱਲੇਬਾਜ਼ੀ ਕੀਤੀ।’’
ਟੀਚੇ ਦਾ ਪਿੱਛਾ ਕਰਦੇ ਹੋਏ ਆਰ. ਸੀ. ਬੀ. ਲਈ ਦਿਨੇਸ਼ ਕਾਰਤਿਕ ਨੇ 35 ਗੇਂਦਾਂ ’ਚ 83 ਦੌੜਾਂ ਤੇ ਕਪਤਾਨ ਫਾਫ ਡੂ ਪਲੇਸਿਸ ਨੇ 28 ਗੇਂਦਾਂ ’ਚ 62 ਦੌੜਾਂ ਬਣਾਈਆਂ। ਫਲਵਾਰ ਨੇ ਕਿਹਾ,‘‘ਅਸੀਂ ਕ੍ਰੀਜ਼ ’ਤੇ ਬੱਲੇ ਨਾਲ ਜਿਸ ਤਰ੍ਹਾਂ ਦਾ ਜਜ਼ਬਾ ਦਿਖਾਇਆ, ਉਸ ’ਤੇ ਮੈਨੂੰ ਬਹੁਤ ਮਾਣ ਹੈ। ਅਸੀਂ ਮੈਚ ਗੁਆ ਦਿੱਤਾ ਪਰ ਅਸੀਂ ਜਿਸ ਤਰ੍ਹਾਂ ਦੀ ਬੱਲੇਬਾਜ਼ੀ ਕੀਤੀ, ਉਹ ਸ਼ਾਨਦਾਰ ਰਹੀ।’’
ਇੰਗਲੈਂਡ ਦੇ ਸਾਬਕਾ ਕੋਚ ਨੇ ਕਾਰਤਿਕ ਦੀ ਸ਼ਲਾਘਾ ਕਰਦੇ ਹੋਏ ਕਿਹਾ ਕਿ ਉਸ ਨੇ ਜਿਸ ਤਰ੍ਹਾਂ ਨਾਲ ਸਨਰਾਈਜ਼ਰਜ਼ ਹੈਦਰਾਬਾਦ ਦੇ ਗੇਂਦਬਾਜ਼ਾਾਂ ਦੀਆਂ ਧੱਜੀਆਂ ਉਡਾਈਆਂ, ਉਸ ਨੂੰ ਦੇਖਦੇ ਹੋਏ ਜੇਕਰ ਇਸ ਵਿਕਟਕੀਪਰ ਬੱਲੇਬਾਜ਼ ਨੂੰ ਭਾਰਤ ਦੀ ਟੀ-20 ਵਿਸ਼ਵ ਕੱਪ ਟੀਮ ਵਿਚ ਚੁਣ ਲਿਆ ਜਾਂਦਾ ਹੈ ਤਾਂ ਹੈਰਾਨੀ ਦੀ ਗੱਲ ਨਹੀਂ ਹੋਵੇਗੀ।
7 ਮਹੀਨਿਆਂ ’ਚ 4 ਖਿਤਾਬ, ਕੋਲਕਾਤਾ ਦੇ ‘ਬਿੱਗ ਥ੍ਰੀ’ ਦੀ ਸਫਲਤਾ ਦਾ ਵੱਡਾ ਅਸਰ ਹੋਵੇਗਾ : AIFF ਮੁਖੀ
NEXT STORY