ਨਵੀਂ ਦਿੱਲੀ— ਇੰਡੀਅਨ ਪ੍ਰੀਮੀਅਰ ਲੀਗ ਦੇ ਸੰਚਾਲਨ ਪ੍ਰੀਸ਼ਦ ਨੇ ਕਿੰਗਸ ਇਲੈਵਨ ਪੰਜਾਬ ਦੇ ਘਰੇਲੂ ਮੈਚਾਂ ਦੇ ਸਥਾਨਾਂ ਦੀ ਅਦਲਾ-ਬਦਲੀ ਕੀਤੀ ਗਈ ਹੈ। ਜਿਸ 'ਚ ਟੀਮ ਆਪਣੇ ਪਹਿਲੇ 3 ਮੈਚ ਮੋਹਾਲੀ ਤੇ ਆਖਰੀ 4 ਮੈਚ ਇੰਦੌਰ 'ਚ ਖੇਡੇਗੀ। ਨਵੇਂ ਤਰੀਖ ਦੇ ਅਨੁਸਾਰ ਕਿੰਗਸ ਇਲੈਵਨ ਪੰਜਾਬ ਦੀ ਟੀਮ ਮੋਹਾਲੀ 'ਚ 15, 19 ਤੇ 23 ਅਪ੍ਰੈਲ ਦਾ ਇੰਦੌਰ ਦੀ ਜਗ੍ਹਾਂ ਮੋਹਾਲੀ 'ਚ ਖੇਡੇਗੀ।
ਇਸ ਫੈਸਲੇ ਤੋਂ ਬਾਅਦ ਇੰਦੌਰ ਨੂੰ ਫਾਇਦਾ ਹੋਵੇਗਾ ਤੇ ਉਸ ਦੇ ਹਿੱਸੇ 'ਚ 4 ਮੈਚਾਂ ਦਾ ਆਯੋਜਨ ਆਇਆ ਹੈ ਜੋ 4, 6, 12 ਤੇ 14 ਮਈ ਨੂੰ ਖੇਡੇਗੀ। ਤਰੀਖਾਂ 'ਚ ਇਹ ਬਦਲਾਅ ਇਸ ਲਈ ਕੀਤਾ ਗਿਆ ਹੈ ਕਿਉਂਕਿ ਚੰਡੀਗੜ੍ਹ ਹਵਾਈ ਅੱਡਾ 12 ਮਈ ਤੋਂ ਨਵੀਨੀਕਰਣ ਦੇ ਕੰਮ ਕਾਰਨ ਬੰਦ ਰਹੇਗਾ ਤੇ ਇਸ ਲਈ ਟੀਮ ਨੂੰ ਲਾਜਿਸਿਟਕ ਸਮੱਸਿਆ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਬੋਰਡ ਦੇ ਕਾਰਜਕਾਰੀ ਚੇਅਰਮੈਨ ਤੇ ਆਈ. ਪੀ. ਐੱਲ. ਸੰਚਾਨ ਪ੍ਰੀਸ਼ਦ ਦੇ ਮੈਂਬਰ ਸੀ. ਕੇ. ਖੰਨਾ ਨੇ ਪੀ. ਟੀ. ਆਈ. ਨੂੰ ਕਿਹਾ ਕਿ ਜੇਕਰ ਕਿੰਗਸ ਇਲੈਵਨ ਮਈ 'ਚ ਚੰਡੀਗੜ੍ਹ 'ਚ ਆਪਣੇ ਘਰੇਲੂ ਮੈਚ ਖੇਡਦੀ ਹੈ ਤਾਂ ਟੀਮ ਨੂੰ ਲਾਜਿਸਿਟਕ ਸਮੱਸਿਆ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਇਸ ਲਈ ਆਈ. ਪੀ. ਐੱਲ. ਸੰਚਾਨ ਪ੍ਰੀਸ਼ਦ ਨੇ ਇੰਦੌਰ ਤੇ ਮੋਹਾਲੀ ਦੇ ਮੈਚਾਂ 'ਚ ਬਦਲਾਅ ਕੀਤਾ ਹੈ।
ਟੀ-20 ਕ੍ਰਿਕਟ 'ਚ 'ਹਿੱਟਮੈਨ' ਰੋਹਿਤ ਨੇ ਹਾਸਲ ਕੀਤੀ ਇਹ ਖਾਸ ਉਪਲੱਬਧੀ
NEXT STORY