ਬੈਂਗਲੁਰੂ- ਭਾਰਤੀ ਪੁਰਸ਼ ਹਾਕੀ ਟੀਮ ਦੇ ਕਪਤਾਨ ਹਰਮਨਪ੍ਰੀਤ ਸਿੰਘ ਨੇ ਕਿਹਾ ਕਿ ਲਗਾਤਾਰ ਦੂਜੀ ਵਾਰ ਓਲੰਪਿਕ ਕਾਂਸੀ ਤਮਗਾ ਜਿੱਤਣ ਦਾ ਜਸ਼ਨ ਖਤਮ ਕਰਕੇ ਹੁਣ ਚੀਨ 'ਚ ਇਸ ਮਹੀਨੇ ਹੋਣ ਵਾਲੀ ਏਸ਼ੀਆਈ ਚੈਂਪੀਅਨਸ ਟਰਾਫੀ 'ਚ ਖਿਤਾਬ ਬਰਕਰਾਰ ਰੱਖਣ 'ਤੇ ਫੋਕਸ ਕਰਨਾ ਹੋਵੇਗਾ। ਹਰਮਨਪ੍ਰੀਤ ਸਿੰਘ ਦੀ ਕਪਤਾਨੀ ਵਿੱਚ ਭਾਰਤ ਨੇ ਪੈਰਿਸ ਓਲੰਪਿਕ ਵਿੱਚ ਕਾਂਸੀ ਦਾ ਤਮਗਾ ਜਿੱਤਿਆ ਸੀ। ਹਾਲਾਂਕਿ ਹਰਮਨਪ੍ਰੀਤ ਨੇ ਕਿਹਾ ਕਿ ਹੁਣ ਬ੍ਰੇਕ ਤੋਂ ਬਾਅਦ ਧਿਆਨ 8 ਤੋਂ 17 ਸਤੰਬਰ ਤੱਕ ਹੋਣ ਵਾਲੀ ਏਸ਼ੀਅਨ ਚੈਂਪੀਅਨਸ ਟਰਾਫੀ 'ਤੇ ਰਹੇਗਾ।
ਚੀਨ ਲਈ ਰਵਾਨਾ ਹੋਣ ਤੋਂ ਪਹਿਲਾਂ ਹਰਮਨਪ੍ਰੀਤ ਨੇ ਕਿਹਾ, “ਪੈਰਿਸ ਓਲੰਪਿਕ ਤੋਂ ਬਾਅਦ ਬ੍ਰੇਕ ਖਤਮ ਕਰਕੇ ਟੀਮ ਏਸ਼ੀਆਈ ਟੀਮਾਂ ਦਾ ਸਾਹਮਣਾ ਕਰਨ ਲਈ ਤਿਆਰ ਹੈ।” ਉਨ੍ਹਾਂ ਨੇ ਕਿਹਾ, 'ਪੈਰਿਸ ਓਲੰਪਿਕ 'ਚ ਸਾਡਾ ਪ੍ਰਦਰਸ਼ਨ ਚੰਗਾ ਰਿਹਾ ਪਰ ਹਾਕੀ ਬਹੁਤ ਕਰੀਬੀ ਖੇਡ ਹੈ। ਅਸੀਂ ਪਿਛਲੇ ਚੰਗੇ ਪ੍ਰਦਰਸ਼ਨ 'ਤੇ ਭਰੋਸਾ ਨਹੀਂ ਕਰ ਸਕਦੇ। ਇਸ ਟੂਰਨਾਮੈਂਟ ਵਿੱਚ ਭਾਰਤ ਤੋਂ ਇਲਾਵਾ ਕੋਰੀਆ, ਮਲੇਸ਼ੀਆ, ਪਾਕਿਸਤਾਨ, ਜਾਪਾਨ ਅਤੇ ਮੇਜ਼ਬਾਨ ਚੀਨ ਦੀਆਂ ਟੀਮਾਂ ਹਿੱਸਾ ਲੈ ਰਹੀਆਂ ਹਨ।
ਭਾਰਤ ਨੇ 8 ਸਤੰਬਰ ਨੂੰ ਚੀਨ ਨਾਲ ਖੇਡਣਾ ਹੈ, ਇਸ ਤੋਂ ਬਾਅਦ 9 ਸਤੰਬਰ ਨੂੰ ਜਾਪਾਨ, 11 ਸਤੰਬਰ ਨੂੰ ਮਲੇਸ਼ੀਆ, 12 ਸਤੰਬਰ ਨੂੰ ਕੋਰੀਆ ਅਤੇ 14 ਸਤੰਬਰ ਨੂੰ ਪਾਕਿਸਤਾਨ ਨਾਲ ਮੈਚ ਖੇਡਣਾ ਹੈ। ਚੋਟੀ ਦੀਆਂ ਚਾਰ ਟੀਮਾਂ ਸੈਮੀਫਾਈਨਲ 'ਚ ਖੇਡਣਗੀਆਂ ਜਦਕਿ ਫਾਈਨਲ 17 ਸਤੰਬਰ ਨੂੰ ਹੋਵੇਗਾ। ਭਾਰਤ ਨੇ ਚਾਰ ਵਾਰ ਅਤੇ ਪਾਕਿਸਤਾਨ ਨੇ ਤਿੰਨ ਵਾਰ ਖਿਤਾਬ ਜਿੱਤਿਆ ਹੈ। ਚੇਨਈ ਵਿੱਚ ਪਿਛਲੀ ਵਾਰ ਭਾਰਤ ਨੇ ਮਲੇਸ਼ੀਆ ਨੂੰ 4.3 ਨਾਲ ਹਰਾ ਕੇ ਖਿਤਾਬ ਜਿੱਤਿਆ ਸੀ।
ਡੇਵੋਨ ਤੇ ਫਿਨ ਨੇ ਠੁਕਰਾਇਆ ਕੇਂਦਰੀ ਕਰਾਰ, ਨਿਊਜ਼ੀਲੈਂਡ ਦੀ ਟੀਮ 'ਚ ਸ਼ਾਮਲ ਹੋਏ ਇਹ ਦੋ ਖਿਡਾਰੀ
NEXT STORY