ਬਾਰਸੀਲੋਨਾ - 41ਵੇਂ ਬਾਰਬੇਰਾ ਇੰਟਰਨੈਸ਼ਨਲ ਸ਼ਤਰੰਜ ਟੂਰਨਾਮੈਂਟ ਵਿਚ ਭਾਰਤ ਦੇ ਇੰਟਰਨੈਸ਼ਨਲ ਮਾਸਟਰ ਇਨਯਾਨ ਪੀ. ਨੇ ਛੇਵੇਂ ਰਾਊਂਡ ਵਿਚ ਟਾਪ ਸੀਡ ਅਜਰਬੈਜਾਨ ਦੇ ਗਾਦਿਰ ਗੁਸੀਮੋਵ ਨੂੰ ਬਰਾਬਰੀ 'ਤੇ ਰੋਕਦੇ ਹੋਏ ਆਪਣੀ ਸਿੰਗਲ ਬੜ੍ਹਤ ਬਰਕਰਾਰ ਰੱਖੀ। ਕਾਲੇ ਮੋਹਰਿਆਂ ਨਾਲ ਖੇਡ ਰਹੇ ਇਨਯਾਨ ਨੇ ਸਿਸਿਲੀਅਨ ਡਿਫੈਂਸ ਵਿਚ ਆਪਣੀ ਹਮਲਾਵਰ ਖੇਡ ਗਾਦਿਰ ਨੂੰ ਸਿਰਫ 27 ਚਾਲਾਂ ਵਿਚ ਡਰਾਅ ਖੇਡਣ 'ਤੇ ਮਜਬੂਰ ਕਰ ਦਿੱਤਾ। ਇਸਦੇ ਨਾਲ ਹੀ ਹੁਣ ਉਹ 5 ਜਿੱਤਾਂ ਤੇ 1 ਡਰਾਅ ਦੇ ਨਾਲ 5.5 ਅੰਕਾਂ 'ਤੇ ਸਭ ਤੋਂ ਅੱਗੇ ਚੱਲ ਰਿਹਾ ਹੈ, ਜਦਕਿ ਗਾਦਿਰ ਗੁਸੀਮੋਵ 5 ਅੰਕਾਂ ਨਾਲ ਦੂਜੇ ਸਥਾਨ 'ਤੇ ਹੈ।
ਹੋਰਨਾਂ ਭਾਰਤੀ ਖਿਡਾਰੀਆਂ ਵਿਚ ਓਮ ਕਦਮ 4.5, ਨੀਲੇਸ਼ ਸਹਾ, ਹਿਮਾਂਸ਼ੂ ਸ਼ਰਮਾ, ਸੌਰਭ ਖਰਡੇਕਰ ਤੇ ਕਾਰਤਿਕ ਵੈਂਕਟਰਮਨ 4 ਅੰਕਾਂ 'ਤੇ ਖੇਡ ਰਹੇ ਹਨ। ਭਾਰਤ ਦੇ ਅੰਡਰ-9 ਨੈਸ਼ਨਲ ਚੈਂਪੀਅਨ ਤੇ ਏਸ਼ੀਆ ਅੰਡਰ-10 ਚੈਂਪੀਅਨ ਭਾਰਤ ਦੇ ਨੰਨ੍ਹੇ ਸਮਰਾਟ ਓਮ ਕਦਮ ਨੇ ਆਪਣੇ ਪ੍ਰਦਰਸ਼ਨ ਤੋਂ ਸਾਰਿਆਂ ਨੂੰ ਹੈਰਾਨ ਕਰ ਦਿੱਤਾ ਹੈ। ਉਸ ਨੇ ਰੋਮਾਨੀਆ ਦੇ ਗ੍ਰੈਂਡ ਮਾਸਟਰ ਮਨੋਲੋਚੇ ਮਾਰਿਸ ਨੂੰ ਹਰਾ ਕੇ ਸਾਂਝੇ ਤੌਰ 'ਤੇ ਤੀਜੇ ਸਥਾਨ 'ਤੇ ਛਲਾਂਗ ਲਾ ਦਿੱਤੀ।
ਇੰਗਲੈਂਡ ਦੌਰੇ 'ਤੇ ਗਏ ਕੋਹਲੀ ਨੂੰ ਗਾਂਗੁਲੀ ਦੀ ਸਲਾਹ, ਇਸ ਨੰਬਰ 'ਤੇ ਕਰੇ ਬੱਲੇਬਾਜ਼ੀ
NEXT STORY