ਦੁਬਈ-ਪਾਕਿਸਤਾਨ ਕ੍ਰਿਕੇਟ ਟੀਮ ਆਪਣੇ ਦੇਸ਼ 'ਚ ਹੜ੍ਹ ਪੀੜਤਾਂ ਨਾਲ ਇਕਜੁੱਟਤਾ ਪ੍ਰਗਟ ਕਰਨ ਲਈ ਐਤਵਾਰ ਸ਼ਾਮ ਭਾਰਤ ਵਿਰੁੱਧ ਏ.ਸੀ.ਸੀ. ਟੀ20 ਏਸ਼ੀਆ ਕੱਪ 2022 ਦੇ ਆਪਣੇ ਸ਼ੁਰੂਆਤੀ ਮੈਚ 'ਚ ਕਾਲੀ ਪੱਟੀ ਬੰਨ੍ਹ ਕੇ ਉਤਰੀ। ਖੈਬਰ ਪਖਤੂਨਖਵਾ, ਬਲੋਚਿਸਤਾਨ ਅਤੇ ਸਿੰਧ ਸੂਬਿਆਂ 'ਚ ਪਹਿਲਾਂ ਤੋਂ ਹੀ ਭਿਆਨਕ ਹੜ੍ਹ ਤੋਂ ਲੋਕ ਪ੍ਰਭਾਵਿਤ ਹਨ। ਇਸ ਕਾਰਨ ਭਾਰੀ ਤਬਾਹੀ ਮਚੀ ਹੋਈ ਹੈ। ਭਾਰੀ ਮੀਂਹ ਕਾਰਨ ਨਦੀਆਂ 'ਚ ਹੜ੍ਹ ਆ ਗਏ ਹਨ ਜੋ ਕੰਢੇ ਦੇ ਕਈ ਘਰਾਂ ਨੂੰ ਵਹਾ ਲੈ ਗਏ ਹਨ। ਬਲੋਚਿਸਤਾਨ ਦੇਸ਼ ਦੇ ਬਾਕੀ ਹਿੱਸਿਆਂ ਨਾਲੋਂ ਕੱਟਿਆ ਹੋਇਆ ਹੈ।
ਇਹ ਵੀ ਪੜ੍ਹੋ : ਪਾਕਿਸਤਾਨ ਨੇ 19 ਸਾਲ ਦੇ Naseem Shah ਨੂੰ ਕਰਵਾਇਆ ਭਾਰਤ ਵਿਰੁੱਧ ਡੈਬਿਊ
ਸ਼ਨੀਵਾਰ ਨੂੰ ਪ੍ਰੀ-ਮੈਚ ਕਾਨਫਰੰਸ 'ਚ ਪਾਕਿਸਤਾਨ ਦੇ ਕਪਤਾਨ ਬਾਬਰ ਆਜ਼ਮ ਨੇ ਦੁਨੀਆ ਤੋਂ ਆਪਣੇ ਦੇਸ਼ ਦੇ ਹੜ੍ਹ ਪ੍ਰਭਾਵਿਤ ਲੋਕਾਂ ਲਈ ਦੁਆ ਕਰਨ ਅਤੇ ਉਨ੍ਹਾਂ ਦੀ ਮਦਦ ਕਰਨ ਦੀ ਅਪੀਲ ਕੀਤੀ। ਬਾਬਰ ਨੇ ਕਿਹਾ ਕਿ ਇਹ ਸਾਡੇ ਦੇਸ਼ 'ਚ ਮੁਸ਼ਕਲ ਸਮਾਂ ਹੈ ਅਤੇ ਅਸੀਂ ਸਾਰੇ ਪ੍ਰਭਾਵਿਤ ਲੋਕਾਂ ਲਈ ਪ੍ਰਾਰਥਨਾ ਕਰ ਰਹੇ ਹਾਂ।
ਇਹ ਵੀ ਪੜ੍ਹੋ : ਹੁਣ ਤੱਕ 46.25 ਕਰੋੜ ਖੁੱਲ੍ਹੇ ਜਨ-ਧਨ ਖਾਤਿਆਂ 'ਚ ਜਮ੍ਹਾ ਹੋਏ 1.74 ਲੱਖ ਕਰੋੜ ਰੁਪਏ
ਇਸ ਦਰਮਿਆਨ ਪਾਕਿਸਤਾਨ ਕ੍ਰਿਕੇਟ ਬੋਰਡ (ਪੀ.ਸੀ.ਬੀ.) ਨੇ 20 ਸਤੰਬਰ ਨੂੰ ਕਰਾਚੀ ਦੇ ਨੈਸ਼ਨਲ ਸਟੇਡੀਅਮ 'ਚ ਇੰਗਲੈਂਡ ਵਿਰੁੱਧ ਹੋਣ ਵਾਲੇ ਟੀ20 ਮੈਚ ਦੀ ਕਮਾਈ ਵੀ ਪ੍ਰਧਾਨ ਮੰਤਰੀ ਰਾਹਤ ਫੰਡ ਲਈ ਦਾਨ ਕਰਨ ਦਾ ਐਲਾਨ ਕੀਤਾ। ਸਥਾਨਕ ਮੀਡੀਆ ਮੁਤਾਬਕ, ਹੜ੍ਹ ਨਾਲ 30 ਮਿਲੀਅਨ ਤੋਂ ਜ਼ਿਆਦਾ ਲੋਕ ਪ੍ਰਭਾਵਿਤ ਹੋਏ ਹਨ ਅਤੇ 1,000 ਤੋਂ ਜ਼ਿਆਦਾ ਲੋਕਾਂ ਦੀ ਮੌਤ ਦੀ ਸੂਚਨਾ ਮਿਲੀ ਹੈ।
ਇਹ ਵੀ ਪੜ੍ਹੋ : ਯੂਨਾਨ 'ਚ ਭੂਮੱਧ ਸਾਗਰ 'ਚ ਸਾਡੇ ਲੜਾਕੂ ਜਹਾਜ਼ 'ਤੇ ਮਿਜ਼ਾਈਲ ਤਾਣੀ : ਤੁਰਕੀ
ਨੋਟ - ਇਸ ਖ਼ਬਰ ਸਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ
ਪਾਕਿਸਤਾਨ ਨੇ 19 ਸਾਲ ਦੇ Naseem Shah ਨੂੰ ਕਰਵਾਇਆ ਭਾਰਤ ਵਿਰੁੱਧ ਡੈਬਿਊ
NEXT STORY