ਇਸਲਾਮਾਬਾਦ : ਪਾਕਿਸਤਾਨ ਦੇ ਸਾਬਕਾ ਕਪਤਾਨ ਮੋਈਨ ਖਾਨ ਨੇ ਕਿਹਾ ਕਿ ਮੌਜੂਦਾ ਪਾਕਿਸਤਾਨੀ ਕ੍ਰਿਕਟ ਟੀਮ ਇੰਗਲੈਂਡ ਵਿਚ ਹੋਣ ਵਾਲੇ ਵਨ ਡੇ ਵਿਸ਼ਵ ਕੱਪ ਵਿਚ ਭਾਰਤ ਨੂੰ ਹਰਾਉਣ ਦਾ ਦਮ ਰੱਖਦੀ ਹੈ। ਮੋਈਨ ਨੇ ਇਕ ਸਮਾਚਾਰ ਚੈਨਲ ਨੂੰ ਦਿੱਤੇ ਇੰਟਰਵਿਊ 'ਚ ਕਿਹਾ, ''ਮੌਜੂਦਾ ਪਾਕਿਸਤਾਨੀ ਟੀਮ ਵਿਸ਼ਵ ਕੱਪ ਵਿਚ ਭਾਰਤ 'ਤੇ ਆਪਣੀ ਪਹਿਲੀ ਜਿੱਤ ਦਰਜ ਕਰਨ 'ਚ ਸਮਰੱਥ ਹੈ ਕਿਉਂਕਿ ਇਸ ਟੀਮ ਵਿਚ ਹੁਨਰ ਅਤੇ ਸਮਰੱਥਾ ਦੀ ਕਮੀ ਨਹੀਂ ਹੈ। ਇਸ ਤੋਂ ਇਲਾਵਾ ਪਾਕਿਸਤਾਨ ਕਪਤਾਨ ਸਰਫਰਾਜ਼ ਅਹਿਮਦ ਨੇ ਟੀਮ ਵਿਚ ਬਿਹਤਰ ਸੰਤੁਲਨ ਬਣਾ ਕੇ ਰੱਖਿਆ ਹੈ।

ਭਾਰਤ ਵਿਰੁੱਧ ਕਈ ਮੈਚ ਖੇਡੇ ਜਾ ਚੁੱਕੇ ਹਨ ਅਤੇ ਸਾਲ 1992 ਅਤੇ 1999 ਵਿਸ਼ਵ ਕੱਪ ਟੀਮਾਂ ਦੇ ਮੈਂਬਰ ਰਹੇ ਮੋਈਨ ਨੇ ਕਿਹਾ, ''ਇਹ ਦਾਅਵਾ ਮੈਂ ਇਸ ਲਈ ਕਰ ਰਿਹਾ ਹਾਂ ਕਿਉਂਕਿ 2 ਸਾਲ ਪਹਿਲਾਂ ਸਾਡੇ ਖਿਡਾਰੀਆਂ ਨੇ ਭਾਰਤੀ ਟੀਮ ਨੂੰ ਚੈਂਪੀਅਨਸ ਟਰਾਫੀ ਵਿਚ ਹਰਾਇਆ ਸੀ। ਜੂਨ ਵਿਚ ਇੰਗਲੈਂਡ ਦੀ ਪਿੱਚਾਂ ਦੇ ਹਿਸਾਬ ਨਾਲ ਸਾਡੇ ਕੋਲ ਬਿਹਤਰ ਗੇਂਦਬਾਜ਼ ਵੀ ਹੈ।''

ਜ਼ਿਕਰਯੋਗ ਹੈ ਕਿ 2017 ਦੀ ਚੈਂਪੀਅਨਸ ਟਰਾਫੀ ਵਿਚ ਭਾਰਤ ਨੇ ਗਰੁੱਪ ਮੈਚ ਵਿਚ ਪਾਕਿਸਤਾਨ ਨੂੰ ਹਰਾਇਆ ਸੀ ਪਰ ਫਾਈਨਲ ਵਿਚ ਪਾਕਿਸਤਾਨ ਨੇ ਭਾਰਤ ਨੂੰ ਹਰਾ ਕੇ ਖਿਤਾਬੀ ਜਿੱਤ ਦਰਜ ਕੀਤੀ ਸੀ।
ਅਮਿਤ ਭੰਡਾਰੀ ਨਾਲ ਕੁੱਟਮਾਰ ਕਰਨ ਵਾਲੇ ਕ੍ਰਿਕਟਰ 'ਤੇ ਲੱਗਾ ਲਾਈਫ ਟਾਈਮ ਬੈਨ
NEXT STORY