ਸਿਡਨੀ, (ਭਾਸ਼ਾ)- ਫੁੱਟਬਾਲ ਆਸਟ੍ਰੇਲੀਆ ਨੇ ਕਿਹਾ ਕਿ ਉਸ ਦੀ ਟੀਮ ਵਿਸ਼ਵ ਕੱਪ 2026 ਕੁਆਲੀਫਾਇਰ ਦੇ ਦੂਜੇ ਦੌਰ ਦਾ ਮੈਚ ਕੁਵੈਤ 'ਚ 21 ਨਵੰਬਰ ਨੂੰ ਕਿਸੇ ਨਿਰਪੱਖ ਸਥਾਨ 'ਤੇ ਫਲਸਤੀਨ ਖਿਲਾਫ ਖੇਡੇਗੀ। ਫੁੱਟਬਾਲ ਆਸਟ੍ਰੇਲੀਆ ਨੇ ਇਕ ਬਿਆਨ 'ਚ ਕਿਹਾ, ''ਖੇਤਰ ਦੀ ਮੌਜੂਦਾ ਸਥਿਤੀ ਨੂੰ ਦੇਖਦੇ ਹੋਏ ਏਸ਼ੀਆਈ ਫੁੱਟਬਾਲ ਸੰਘ ਨੇ ਰਸਮੀ ਤੌਰ 'ਤੇ ਫਲਸਤੀਨ ਦੇ ਘਰੇਲੂ ਮੈਚ ਨੂੰ ਨਿਰਪੱਖ ਸਥਾਨ 'ਤੇ ਖੇਡੇ ਜਾਣ ਦੀ ਬੇਨਤੀ ਕੀਤੀ ਹੈ।
ਇਹ ਵੀ ਪੜ੍ਹੋ : MS ਧੋਨੀ ਨੇ ਖਰੀਦੀ ਨਵੀਂ ਜਾਵਾ 42 ਬਾਬਰ (ਦੇਖੋ ਤਸਵੀਰਾਂ)
ਦੱਖਣੀ ਇਜ਼ਰਾਈਲ ਵਿੱਚ 7 ਅਕਤੂਬਰ ਨੂੰ ਹੋਏ ਹਮਲੇ ਵਿੱਚ ਹਮਾਸ ਦੇ ਕੱਟੜਪੰਥੀਆਂ ਨੇ 1400 ਲੋਕਾਂ ਨੂੰ ਮਾਰ ਦਿੱਤਾ ਸੀ ਅਤੇ ਸੈਂਕੜੇ ਨੂੰ ਅਗਵਾ ਕਰ ਲਿਆ ਸੀ। ਗਾਜ਼ਾ ਅਤੇ ਲੇਬਨਾਨ ਦੀ ਸਰਹੱਦ ਦੇ ਆਸ-ਪਾਸ ਕਰੀਬ 2.5 ਲੱਖ ਇਜ਼ਰਾਈਲੀ ਆਪਣੇ ਘਰ ਖਾਲੀ ਕਰ ਚੁੱਕੇ ਹਨ। ਗਾਜ਼ਾ ਵਿੱਚ ਇੱਕ ਮਹੀਨੇ ਤੋਂ ਚੱਲ ਰਹੀ ਬੰਬਾਰੀ ਵਿੱਚ ਦਸ ਹਜ਼ਾਰ ਤੋਂ ਵੱਧ ਫਲਸਤੀਨੀ ਮਾਰੇ ਜਾ ਚੁੱਕੇ ਹਨ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:-
https://play.google.com/store/apps/details?id=com.jagbani&hl=en&pli=1
For IOS:-
https://apps.apple.com/in/app/id538323711
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ
ENG vs NED, CWC 23: ਇੰਗਲੈਂਡ ਨੇ ਨੀਦਰਲੈਂਡ ਨੂੰ ਦਿੱਤਾ 340 ਦੌੜਾਂ ਦਾ ਟੀਚਾ
NEXT STORY