ਸਪੋਰਟਸ ਡੈਸਕ— ਭਾਰਤੀ ਵਿਕਟਕੀਪਰ ਬੱਲੇਬਾਜ਼ ਰਿਸ਼ਭ ਪੰਤ ਹਾਲ ਹੀ 'ਚ ਟੀਮ ਇੰਡੀਆ ਦੇ ਸਾਬਕਾ ਕਪਤਾਨ ਮਹਿੰਦਰ ਸਿੰਘ ਧੋਨੀ ਦੇ ਨਾਲ ਕ੍ਰਿਸਮਸ ਦੀ ਪਾਰਟੀ ਕਰਦਾ ਹੋਇਆ ਨਜ਼ਰ ਆਇਆ ਸੀ ਅਤੇ ਹੁਣ ਇਕ ਵਾਰ ਫਿਰ ਉਸ ਨੇ ਸੋਸ਼ਲ ਮੀਡੀਆ 'ਤੇ ਦਸਤਕ ਦਿੱਤੀ ਹੈ। ਮੈਦਾਨ ਦੇ ਅੰਦਰ ਭਲੇ ਹੀ ਆਪਣੇ ਲਚਰ ਪ੍ਰਦਰਸ਼ਨ ਨੂੰ ਲੈ ਕੇ ਆਲੋਚਕਾਂ ਦੇ ਨਿਸ਼ਾਨੇ 'ਤੇ ਹੈ ਪਰ ਮੈਦਾਨ ਦੇ ਬਾਹਰ ਉਸ ਦਾ ਜਲਵਾ ਲਗਾਤਾਰ ਬਰਕਰਾਰ ਹੈ। ਦਿਲਚਸਪ ਗੱਲ ਹੈ ਕਿ ਇਸ ਵਾਰ ਰਿਸ਼ਭ ਪੰਤ ਕਿਸੇ ਕ੍ਰਿਕਟਰ ਨਾਲ ਨਹੀਂ, ਸਗੋਂ ਆਪਣੀ ਗਰਲਫ੍ਰੈਡ ਅਤੇ ਐਕਟਰੇਸ ਈਸ਼ਾ ਨੇਗੀ ਦੇ ਨਾਲ ਨਜ਼ਰ ਆਇਆ। ਪੰਤ ਅਤੇ ਈਸ਼ਾ ਦੀ ਇਸ ਤਸਵੀਰ ਨੇ ਸੋਸ਼ਲ ਮੀਡੀਆ 'ਤੇ ਹਹ੍ਲਚਲ ਮਚਾ ਦਿੱਤੀ ਹੈ। ਦੋਵਾਂ ਨੂੰ ਕਾਫ਼ੀ ਪਸੰਦ ਕੀਤਾ ਜਾ ਰਿਹਾ ਹੈ।
22 ਸਾਲਾ ਰਿਸ਼ਭ ਪੰਤ ਨੇ ਬੀਤੇ ਸ਼ੁੱਕਰਵਾਰ ਨੂੰ ਆਪਣੀ ਗਰਲਫ੍ਰੈਂਡ ਈਸ਼ਾ ਨੇਗੀ ਨਾਲ ਆਪਣੀ ਫੋਟੋ ਸ਼ੇਅਰ ਕਰ ਬੇਹੱਦ ਪਿਆਰਾ ਮੈਸੇਜ ਲਿਖਿਆ ਹੈ। ਪੰਤ ਨੇ ਕਿਹਾ, ਮੈਂ ਜਦੋਂ ਤੁਹਾਡੇ ਨਾਲ ਹੁੰਦਾ ਹਾਂ ਤਾਂ ਮੈਂ ਆਪਣੇ ਆਪ ਨੂੰ ਹੋਰ ਜ਼ਿਆਦਾ ਪਸੰਦ ਕਰਨ ਲੱਗਦਾ ਹਾਂ। ਪੰਤ ਦੀ ਇਸ ਪੋਸਟ ਨੂੰ ਸੋਸ਼ਲ ਮੀਡੀਆ 'ਤੇ ਉਨ੍ਹਾਂ ਦੇ ਫੈਨਜ਼ ਦਾ ਵੀ ਖੂਬ ਪਿਆਰ ਮਿਲ ਰਿਹਾ ਹੈ। ਸਾਰਿਆਂ ਨੇ ਉਨ੍ਹਾਂ ਨੂੰ ਸ਼ੁੱਭਕਾਮਨਾਵਾਂ ਦਿੱਤੀਆਂ ਹਨ। ਈਸ਼ਾ ਨੇ ਵੀ ਆਪਣੇ ਇੰਸਟਾਗ੍ਰਾਮ 'ਤੇ ਫੋਟੋ ਸ਼ੇਅਰ ਕਰ ਕੀਤੀ ਅਤੇ ਕੈਪਸ਼ਨ 'ਚ ਇਹ 5ਵਾਂ ਸਾਲ..... ਲਿੱਖਦੀ ਹੋਈ ਆਪਣੇ ਪਿਆਰ ਦਾ ਇਜ਼ਹਾਰ ਕੀਤਾ।
⛄️
A post shared by Isha Negi (@ishanegi_) on Dec 30, 2019 at 1:04pm PST
ਇਸ ਤੋਂ ਪਹਿਲਾਂ ਰਿਸ਼ਭ ਪੰਤ ਨੇ ਪਿਛਲੇ ਸਾਲ ਜਨਵਰੀ 'ਚ ਪੂਰੀ ਦੁਨੀਆ ਦੇ ਸਾਹਮਣੇ ਇਕ ਪੋਸਟ ਰਾਹੀਂ ਈਸ਼ਾ ਨੇਗੀ ਨੂੰ ਆਪਣੇ ਜੀਵਨ ਦਾ ਪਿਆਰ ਦੱਸਿਆ ਸੀ। ਪੰਤ ਨੇ ਆਪਣੀ ਗਰਲਫ੍ਰੈਂਡ ਦੇ ਨਾਲ ਫੋਟੋ ਪੋਸਟ ਕਰ ਲਿਖਿਆ ਸੀ, ਮੈਂ ਬਸ ਤੈਨੂੰ ਖੁਸ਼ ਰੱਖਣਾ ਚਾਹੁੰਦਾ ਹਾਂ ਕਿਉਂਕਿ ਤੁਸੀਂ ਮੇਰੇ ਖੁਸ਼ ਰਹਿਣ ਦੀ ਵਜ੍ਹਾ ਹੋ। ਇਸ ਤੋਂ ਬਾਅਦ ਈਸ਼ਾ ਨੇਗੀ ਨੇ ਵੀ ਆਪਣੇ ਇੰਸਟਾਗ੍ਰਾਮ 'ਤੇ ਤਸਵੀਰ ਪੋਸਟ ਕਰਦੇ ਹੋਏ ਲਿਖਿਆ ਸੀ, ਮੇਰੇ ਹਮਸਫਰ, ਮੇਰੇ ਬੈਸਟ ਫ੍ਰੈਂਡ ਅਤੇ ਮੇਰੀ ਜਿੰਦਗੀ ਦਾ ਪਿਆਰ। ਈਸ਼ਾ ਨੇਗੀ ਦੀ ਇਸ ਪੋਸਟ ਤੇ ਰਿਸ਼ਭ ਪੰਤ ਨੇ ਕਮੈਂਟ ਕੀਤਾ ਲਵ ਯੂ। ਤੁਹਾਨੂੰ ਦੱਸ ਦੇਈਏ ਕਿ ਈਸ਼ਾ ਨੇਗੀ ਇਕ ਇੰਟੀਰਿਅਰ ਡਿਜ਼ਇਨਰ ਹੈ ਅਤੇ ਉਹ ਨੋਏਡਾ ਦੀ ਐਮਿਟੀ ਯੂਨੀਵਰਸਿਟੀ 'ਚ ਪੜ੍ਹੀ ਹੈ।
ਵਿਕਟ ਲੈਣ ਤੋਂ ਬਾਅਦ ਗਲਾ ਕੱਟਣ ਦਾ ਇਸ਼ਾਰਾ ਕਰ ਬੁਰਾ ਫਸਿਆ ਪਾਕਿ ਗੇਂਦਬਾਜ਼ (ਵੀਡੀਓ)
NEXT STORY