ਨਵੀਂ ਦਿੱਲੀ, (ਬਿਊਰੋ)— ਅੰਤਰਰਾਸ਼ਟਰੀ ਪੈਰਾ ਐਥਲੀਟ ਸੁਵਰਨਾ ਰਾਜ ਨੂੰ ਪੰਚਕੂਲਾ ਵਿੱਚ ਆਯੋਜਿਤ 18ਵੀਂ ਨੈਸ਼ਨਲ ਪੈਰਾ ਐਥਲੈਟਿਕਸ ਚੈਂਪੀਅਨਸ਼ਿਪ ਵਿੱਚ ਬਦਇੰਤਜ਼ਾਮੀ ਦੇ ਖਿਲਾਫ ਵਿਰੋਧ ਕਰਨਾ ਮਹਿੰਗਾ ਪੈ ਗਿਆ ਹੈ। ਪ੍ਰਧਾਨਮੰਤਰੀ ਨਰਿੰਦਰ ਮੋਦੀ ਨੂੰ ਕੀਤੇ ਗਏ ਟਵੀਟ ਤੋਂ ਨਾਰਾਜ਼ ਆਯੋਜਕਾਂ ਨੇ ਸੁਵਰਨਾ ਨੂੰ ਖੇਡਣ ਦਾ ਮੌਕਾ ਹੀ ਨਹੀਂ ਦਿੱਤਾ ਅਤੇ ਉਹ ਮੁਕਾਬਲੇ ਵਿੱਚ ਹਿੱਸਾ ਲਏ ਬਿਨਾਂ ਹੀ ਆਪਣੇ ਘਰ ਵਾਪਸ ਪਰਤ ਗਈ।
ਸੁਵਰਨਾ ਰਾਜ ਦੇ ਮੁਤਾਬਕ ਸੋਮਵਾਰ ਨੂੰ ਉਨ੍ਹਾਂ ਦਾ ਜੈਵਲਿਨ ਥਰੋ ਪ੍ਰਤੀਯੋਗਿਤਾ ਦਾ ਮੁਕਾਬਲਾ ਸੀ, ਪਰ ਸ਼ਾਮ ਤੱਕ ਉਨ੍ਹਾਂ ਨੂੰ ਖੇਡਣ ਦਾ ਮੌਕਾ ਹੀ ਨਹੀਂ ਦਿੱਤਾ ਗਿਆ। ਜਦੋਂ ਉਨ੍ਹਾਂ ਨੇ ਇਸ ਬਾਰੇ ਵਿੱਚ ਅਧਿਕਾਰੀਆਂ ਤੋਂ ਜਾਣਕਾਰੀ ਲੈਣੀ ਚਾਹੀ, ਤਾਂ ਉਨ੍ਹਾਂ ਨੂੰ ਦੱਸਿਆ ਗਿਆ ਕਿ ਉਨ੍ਹਾਂ ਦਾ ਮੁਕਾਬਲਾ ਨਹੀਂ ਹੋਵੇਗਾ। ਸੁਵਰਨਾ ਦਾ ਇਲਜ਼ਾਮ ਹੈ ਕਿ ਉਨ੍ਹਾਂ ਨੇ ਆਯੋਜਕਾਂ ਦੇ ਖਿਲਾਫ ਆਵਾਜ਼ ਬੁਲੰਦ ਕੀਤੀ ਸੀ, ਜਿਸਦੇ ਕਾਰਨ ਪੈਰਾ ਓਲੰਪਿਕ ਕਮੇਟੀ ਆਫ ਇੰਡਿਆ (ਪੀ.ਸੀ.ਆਈ.) ਦੇ ਅਧਿਕਾਰੀਆਂ ਨੇ ਉਨ੍ਹਾਂ ਨੂੰ ਜਾਣਬੁੱਝ ਕੇ ਖੇਡਣ ਦਾ ਮੌਕਾ ਨਹੀਂ ਦਿੱਤਾ।
ਪੀ.ਸੀ.ਆਈ. ਹਰਿਆਣੇ ਦੇ ਅਧਿਕਾਰੀਆਂ ਨੇ ਸੁਵਰਨਾ ਰਾਜ ਵੱਲੋਂ ਲਗਾਏ ਗਏ ਦੋਸ਼ਾਂ ਨੂੰ ਖਾਰਜ ਕੀਤਾ ਹੈ। ਜ਼ਿਕਰਯੋਗ ਹੈ ਕਿ ਐਤਵਾਰ ਨੂੰ ਸੁਵਰਨਾ ਰਾਜ ਨੇ ਇਲਜ਼ਾਮ ਲਗਾਇਆ ਸੀ ਕਿ ਚੈਂਪੀਅਨਸ਼ਿਪ ਦੇ ਆਯੋਜਨ ਸਥਲ ਵਿੱਚ ਦਿਵਿਆਂਗਾਂ ਨੂੰ ਦਿੱਤੀ ਜਾਣ ਵਾਲੀ ਸੁਵਿਧਾਵਾਂ ਮੌਜੂਦ ਨਹੀਂ ਸਨ। ਖਿਡਾਰੀਆਂ ਨੂੰ ਕੱਚਾ ਭੋਜਨ ਪਰੋਸਿਆ ਗਿਆ, ਦਰਜਨਾਂ ਖਿਡਾਰੀਆਂ ਨੂੰ ਇੱਕ ਕਮਰੇ ਵਿੱਚ ਤੁੰਨਕੇ ਰੱਖਿਆ ਗਿਆ ਅਤੇ 100 ਖਿਡਾਰੀਆਂ ਨੂੰ ਸਿਰਫ ਇੱਕ ਹੀ ਬਾਥਰੂਮ ਦੀ ਸਹੂਲਤ ਦਿੱਤੀ ਗਈ। ਬਾਥਰੂਮ ਅਜਿਹੀ ਜਗ੍ਹਾ ਸਨ, ਜਿੱਥੇ ਦਿਵਿਆਂਗ ਖਿਡਾਰੀਆਂ ਲਈ ਵ੍ਹੀਲਚੇਅਰ ਲੈ ਜਾਣਾ ਵੀ ਮੁਸ਼ਕਲ ਸੀ?
ਸੁਵਰਨਾ ਰਾਜ ਨੇ ਪ੍ਰਧਾਨਮੰਤਰੀ ਨੂੰ ਕੀਤੇ ਆਪਣੇ ਟਵੀਟ ਵਿੱਚ ਕਿਹਾ ਸੀ ਕਿ ਉਨ੍ਹਾਂ ਨੂੰ ਦਿਵਿਆਂਗ ਕਹਿਣ ਨਾਲ ਕੋਈ ਭਲਾ ਨਹੀਂ ਹੋਣ ਵਾਲਾ ਕਿਉਂਕਿ ਜ਼ਮੀਨ ਉੱਤੇ ਬੁਨਿਆਦੀ ਸਹੂਲਤਾਂ ਦੀ ਕਮੀ ਹੈ। ਇਕ ਇੰਟਰਵਿਊ 'ਚ ਸੁਵਰਨਾ ਰਾਜ ਨੇ 'ਰਾਈਟਸ ਆਫ ਪਰਸਨ ਵਿਦ ਡਿਸੇਬਿਲਿਟੀ ਬਿੱਲ 2016' ਦਾ ਉਦਾਹਰਣ ਦਿੰਦੇ ਹੋਏ ਕਿਹਾ ਸੀ ਕਿ ਦਿਵਿਆਂਗ ਖਿਡਾਰੀਆਂ ਦੇ ਨਾਲ ਮਤਰੇਆ ਸਲੂਕ ਕੀਤਾ ਜਾਂਦਾ ਹੈ ਅਤੇ ਉਨ੍ਹਾਂ ਨੂੰ ਜ਼ਮੀਨ 'ਤੇ ਰੇਂਗਣ ਵਾਲੇ ਕੀੜੇ-ਮਕੌੜਿਆਂ ਦੀ ਤਰ੍ਹਾਂ ਵੇਖਿਆ ਜਾਂਦਾ ਹੈ। ਇਨ੍ਹਾਂ ਖਿਡਾਰੀਆਂ ਲਈ ਨਾ ਤਾਂ ਵਧੀਆ ਟਾਇਲਟ ਹਨ ਅਤੇ ਨਾ ਹੀ ਰਹਿਣ ਦੀਆਂ ਸਹੂਲਤਾਂ ਨਿਯਮਾਂ ਦੇ ਮੁਤਾਬਕ ਹਨ।
ਸਟੀਫਨਸ ਨੇ ਮੁਗੂਰੂਜਾ ਨੂੰ ਬਾਹਰ ਦਾ ਰਸਤਾ ਵਿਖਾਇਆ
NEXT STORY