ਪੈਰਿਸ— ਪੈਰਿਸ ਓਲੰਪਿਕ ਖੇਡਾਂ ਦੇ ਪਿੰਡ ਪਹੁੰਚੀਆਂ ਜ਼ਿਆਦਾਤਰ ਭਾਰਤੀ ਮਹਿਲਾ ਪਹਿਲਵਾਨਾਂ ਨੇ ਟ੍ਰੇਨਿੰਗ ਦੀ ਬਜਾਏ ਆਪਣੇ ਨਿੱਜੀ ਕੋਚਾਂ ਅਤੇ ਫਿਜ਼ੀਓ ਲਈ ਰੋਜ਼ਾਨਾ ਪਾਸ ਜੁਟਾਉਣ 'ਚ ਸਮਾਂ ਬਤੀਤ ਕੀਤਾ ਹੈ। ਵਿਨੇਸ਼ ਫੋਗਾਟ ਦੇ ਨਾਲ ਉਸਦੇ ਕੋਚ ਵੋਲਰ ਅਕੋਸ ਅਤੇ ਫਿਜ਼ੀਓ ਅਸ਼ਵਿਨੀ ਪਾਟਿਲ ਵੀ ਹਨ ਜੋ ਭਾਰਤੀ ਟੀਮ ਦੀ ਅਧਿਕਾਰਤ ਫਿਜ਼ੀਓ ਵੀ ਹਨ। ਉਨ੍ਹਾਂ ਨੂੰ ਮਾਨਤਾ ਮਿਲੀ ਹੋਈ ਹੈ ਜਦੋਂਕਿ ਬਾਹਰ ਰਹਿੰਦੇ ਬਾਕੀਆਂ ਨੂੰ ਖੇਡ ਪਿੰਡ ਵਿੱਚ ਆਉਣ ਲਈ ਇਜਾਜ਼ਤ ਦੀ ਲੋੜ ਹੈ।
ਅੰਤਿਮ ਪੰਘਾਲ (ਮਹਿਲਾ 53 ਕਿਲੋਗ੍ਰਾਮ), ਅੰਸ਼ੂ ਮਲਿਕ (ਮਹਿਲਾ 57 ਕਿਲੋਗ੍ਰਾਮ) ਅਤੇ ਰਿਤਿਕਾ ਹੁੱਡਾ (76 ਕਿਲੋਗ੍ਰਾਮ) ਖੇਡ ਪਿੰਡ ਪਹੁੰਚ ਗਈਆਂ ਹਨ ਅਤੇ ਉਨ੍ਹਾਂ ਨੂੰ ਸਿਖਲਾਈ ਲਈ ਨਿੱਜੀ ਸਹਾਇਤਾ ਸਟਾਫ ਦੀ ਲੋੜ ਹੈ। IOA ਨੇ ਆਪਣੇ ਸਹਿਯੋਗੀ ਸਟਾਫ ਨੂੰ ਯਾਤਰਾ ਦੀ ਇਜਾਜ਼ਤ ਦਿੱਤੀ ਪਰ ਸਾਰੇ ਖੇਡ ਪਿੰਡ ਤੋਂ ਬਾਹਰ ਹਨ ਅਤੇ ਦਾਖਲ ਹੋਣ ਲਈ ਰੋਜ਼ਾਨਾ ਪਾਸ ਦੀ ਲੋੜ ਹੁੰਦੀ ਹੈ।
ਇਕ ਸੂਤਰ ਨੇ ਕਿਹਾ, 'ਕੁਸ਼ਤੀ ਮੁਕਾਬਲੇ ਸੋਮਵਾਰ ਤੋਂ ਸ਼ੁਰੂ ਹੋ ਰਹੇ ਹਨ ਅਤੇ ਜਿੱਥੇ ਖਿਡਾਰੀਆਂ ਨੂੰ ਸਿਖਲਾਈ 'ਤੇ ਧਿਆਨ ਦੇਣਾ ਚਾਹੀਦਾ ਹੈ, ਉਹ ਕੋਚਾਂ ਨੂੰ ਰੋਜ਼ਾਨਾ ਪਾਸ ਲੈਣ ਵਿਚ ਰੁੱਝੇ ਹੋਏ ਹਨ। ਉਹ ਮਦਦ ਲਈ ਸਬੰਧਤ ਲੋਕਾਂ ਨੂੰ ਫੋਨ ਜਾਂ ਈਮੇਲ ਕਰ ਰਹੇ ਹਨ।
ਅੰਸ਼ੂ ਅਤੇ ਰਿਤਿਕਾ ਐਤਵਾਰ ਨੂੰ ਖੇਡ ਪਿੰਡ ਪਹੁੰਚੇ। ਸੂਤਰ ਨੇ ਕਿਹਾ, 'ਅੰਸ਼ੂ ਆਪਣੇ ਪਿਤਾ ਧਰਮਵੀਰ ਨੂੰ ਇੱਥੇ ਲਿਆਉਣ ਦੀ ਕੋਸ਼ਿਸ਼ ਕਰ ਰਹੀ ਹੈ। ਇਸ ਦੇ ਨਾਲ ਹੀ ਉਹ ਚਾਹੁੰਦੀ ਹੈ ਕਿ ਭਗਤ ਸਿੰਘ ਅਤੇ ਵਿਕਾਸ ਉਸ ਦੇ ਨਾਲ ਰਹਿਣ। ਉਸ ਦੀ ਸਾਰੀ ਊਰਜਾ ਇਸ 'ਤੇ ਖਰਚ ਹੋ ਰਹੀ ਹੈ। ਰਿਤਿਕਾ ਦੇ ਕੋਚ ਮਨਦੀਪ ਵੀ ਪੈਰਿਸ ਪਹੁੰਚ ਚੁੱਕੇ ਹਨ ਪਰ ਉਨ੍ਹਾਂ ਦਾ ਪੂਰਾ ਧਿਆਨ ਤਿਆਰੀ 'ਤੇ ਹੈ।
ਸੂਤਰ ਨੇ ਕਿਹਾ, 'ਰਿਤਿਕਾ ਅਤੇ ਅਮਨ ਦਾ ਪੂਰਾ ਧਿਆਨ ਤਿਆਰੀ 'ਤੇ ਹੈ। ਉਹ ਚਾਹੁੰਦੇ ਹਨ ਕਿ ਉਨ੍ਹਾਂ ਦੇ ਕੋਚ ਵੀ ਉਨ੍ਹਾਂ ਦੇ ਨਾਲ ਹੋਣ ਪਰ ਉਹ ਇਸ ਦਾ ਆਪਣੀ ਤਿਆਰੀ 'ਤੇ ਅਸਰ ਨਹੀਂ ਪੈਣ ਦੇ ਰਹੇ ਹਨ। ਆਈਓਏ ਦੇ ਇੱਕ ਅਧਿਕਾਰੀ ਨੇ ਕਿਹਾ ਕਿ ਉਸ ਨੂੰ ਸਮਝ ਨਹੀਂ ਆਉਂਦੀ ਕਿ ਪਹਿਲਵਾਨ ਰਾਸ਼ਟਰੀ ਕੋਚਾਂ 'ਤੇ ਭਰੋਸਾ ਕਿਉਂ ਨਹੀਂ ਕਰਦੇ ਹਨ। ਉਨ੍ਹਾਂ ਕਿਹਾ, 'ਜਗਮੰਦਰ ਸਿੰਘ ਅਤੇ ਵਰਿੰਦਰ ਦਹੀਆ ਵਰਗੇ ਰਾਸ਼ਟਰੀ ਕੋਚ ਵੀ ਹਨ। ਜੇਕਰ ਹਰ ਕੋਈ ਨਿੱਜੀ ਸਟਾਫ ਚਾਹੁੰਦਾ ਹੈ ਤਾਂ ਰਾਸ਼ਟਰੀ ਕੋਚਾਂ ਦੀ ਕੀ ਲੋੜ ਹੈ। ਪਤਾ ਨਹੀਂ ਕਿਉਂ ਉਨ੍ਹਾਂ ਨੂੰ ਰਾਸ਼ਟਰੀ ਕੋਚਾਂ 'ਤੇ ਭਰੋਸਾ ਨਹੀਂ ਹੈ।
ਇੰਗਲੈਂਡ ਦੇ ਸਾਬਕਾ ਬੱਲੇਬਾਜ਼ ਗ੍ਰਾਹਮ ਥੋਰਪ ਦਾ ਦਿਹਾਂਤ, ਦੋ ਸਾਲਾਂ ਤੋਂ ਗੰਭੀਰ ਬਿਮਾਰੀ ਨਾਲ ਸਨ ਪੀੜਤ
NEXT STORY