ਸਿਡਨੀ— ਕੋਲਕਾਤਾ ਨਾਈਟ ਰਾਈਡਰਜ਼ ਦੇ ਤੇਜ਼ ਗੇਂਦਬਾਜ਼ ਪੈਟ ਕਮਿੰਸ ਇੰਡੀਅਨ ਪ੍ਰੀਮੀਅਰ ਲੀਗ (ਆਈ. ਪੀ. ਐੱਲ. 2021) ਦੇ ਬਾਕੀ ਬਚੇ ਮੈਚਾਂ ’ਚ ਨਹੀਂ ਖੇਡਣਗੇ। ਕ੍ਰਿਕਟ ਆਸਟਰੇਲੀਆ (ਸੀ. ਏ.) ਨੂੰ ਵੀ ਫ਼ੈਸਲਾ ਲੈਣਾ ਹੋਵੇਗਾ ਦੂਜੇ ਕ੍ਰਿਕਟਰਾਂ ਨੂੰ ਇਸ ਲੀਗ ’ਚ ਹਿੱਸਾ ਲੈਣ ਦੀ ਇਜਾਜ਼ਤ ਦੇ ਕੇ ਮਾਨਸਿਕ ਤੌਰ ’ਤੇ ਮੁਸ਼ਕਲ ਬਾਇਓ-ਬਬਲ ’ਚ ਜ਼ਿਆਦਾ ਸਮਾਂ ਬਿਤਾਉਣ ਦੇਣਾ ਸਮਝਦਾਰੀ ਹੋਵੇਗੀ ਜਾਂ ਨਹੀਂ।
ਇਹ ਵੀ ਪੜ੍ਹੋ : ਰਵਿੰਦਰ ਜਡੇਜਾ ਨੇ ਮੁਸ਼ਕਲ ਦਿਨਾਂ ਨੂੰ ਕੀਤਾ ਯਾਦ, ਕਿਹਾ-18 ਮਹੀਨੇ ਰਾਤਾਂ ਨੂੰ ਸੌਂ ਨਹੀਂ ਸਕਿਆ ਸੀ
ਯੂ. ਏ. ਈ. ’ਚ ਹੋਣਗੇ ਬਾਕੀ ਮੁਕਾਬਲੇ
ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ. ਸੀ. ਸੀ. ਆਈ.) ਨੇ ਸ਼ਨੀਵਾਰ ਨੂੰ ਸੰਯੁਕਤ ਅਰਬ ਅਮੀਰਾਤ (ਯੂ. ਏ. ਈ.) ’ਚ ਸਤੰਬਰ ’ਚ ਆਈ. ਪੀ. ਐੱਲ. 2021 ਦੀ ਵਾਪਸੀ ਨੂੰ ਮਨਜ਼ੂਰੀ ਦਿੱਤੀ ਹੈ ਜਿਸ ਦੇ 31 ਮੈਚ ਬਾਕੀ ਹਨ। ਆਯੋਜਕਾਂ ਨੂੰ ਇਸ ਮਹੀਨੇ ਦੇ ਸ਼ੁਰੂ ’ਚ ਲੀਗ ਨੂੰ ਮੁਲਤਵੀ ਕਰਨ ਲਈ ਮਜਬੂਰ ਹੋਣਾ ਪਿਆ ਕਿਉਂਕਿ ਬਾਇਓ-ਬਬਲ ’ਚ ਹੀ ਕੋਰੋਨਾ ਵਾਇਰਸ ਦੇ ਕਈ ਮਾਮਲੇ ਸਾਹਮਣੇ ਆਏ ਸਨ।
‘ਸਿਡਨੀ ਮਾਰਨਿੰਗ ਹੇਰਾਲਡ’ ਦੀ ਰਿਪੋਰਟ ਮੁਤਾਬਕ ਕਮਿੰਸ ਕਈ ਲੱਖ ਡਾਲਰ ਦੇ ਆਈ. ਪੀ. ਐੱਲ. ਕਾਂਟਰੈਕਟ ਦੇ ਬਾਵਜੂਦ ਪਹਿਲਾਂ ਹੀ ਕਹਿ ਚੁੱਕੇ ਹਨ ਕਿ ਉਹ ਇਸ ਸੀਜ਼ਨ ਦੇ ਬਾਕੀ ਬਚੇ ਹੋਏ ਮੈਚਾਂ ਲਈ ਨਹੀਂ ਪਰਤਨਗੇ। ਅਕਤੂਬਰ-ਨਵੰਬਰ ’ਚ ਭਾਰਤ ’ਚ ਟੀ-20 ਵਰਲਡ ਕੱਪ ਖੇਡਿਆ ਜਾਵੇਗਾ ਤੇ ਸੀ. ਏ. ਨੂੰ ਇਸ ਨੂੰ ਦੇਖਦੇ ਹੋੋਏ ਖਿਡਾਰੀਆਂ ਦੇ ਵਰਕਲੋਡ ਤੇ ਬਾਇਓ-ਬਬਲ ’ਚ ਹੋਣ ਵਾਲੀ ਥਕਾਵਟ ਜਿਹੇ ਪਹਿਲੂਆਂ ਨੂੰ ਦੇਖਣਾ ਹੋਵੇਗਾ।
ਇਹ ਵੀ ਪੜ੍ਹੋ : ਹੰਕਾਰੀ ਸੁਸ਼ੀਲ ਦਾ ਸਟੇਡੀਅਮ ਸੀ ਗੁੰਡਿਆਂ ਦਾ ਅੱਡਾ, ਬਕਾਇਆ ਮੰਗਣ ’ਤੇ ਕਰਦਾ ਸੀ ਕੁੱਟਮਾਰ
ਇੰਗਲੈਂਡ ਦੇ ਖਿਡਾਰੀ ਵੀ ਰਹਿਣਗੇ ਦੂਰ
ਰਿਪੋਰਟ ’ਚ ਲਿਖਿਆ ਗਿਆ ਹੈ ਕਿ ਇੰਗਲੈਂਡ ਤੇ ਵੇਲਸ ਕ੍ਰਿਕਟ ਬੋਰਡ (ਈ. ਸੀ. ਬੀ.) ਦੇ ਕ੍ਰਿਕਟ ਨਿਰਦੇਸ਼ਕ ਐਸ਼ਲੇ ਜਾਇਲਸ ਪਹਿਲਾਂ ਹੀ ਕਹਿ ਚੁੱਕੇ ਹਨ ਕਿ ਜੂਨ ਦੇ ਬਾਅਦ ਰੁੱਝੇਵੇਂ ਭਰੇ ਕੌਮਾਂਤਰੀ ਪ੍ਰੋਗਰਾਮ ਦੇ ਕਾਰਨ ਉਸ ਦੇ ਖਿਡਾਰੀਆਂ ਦੀ ਆਈ. ਪੀ. ਐੱਲ. ਟੂਰਨਾਮੈਂਟ ਦੇ ਬਚੇ ਹੋਏ ਹਿੱਸੇ ’ਚ ਮੌਜੂਦ ਹੋਣ ਦੀ ਸੰਭਾਵਨਾ ਨਹੀਂ ਹੈ।
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।
ਇਰਫ਼ਾਨ ਪਠਾਨ ਦੀ ਪਤਨੀ ਸਫ਼ਾ ਬੇਗ ਦਾ ਕਰਾਰਾ ਜਵਾਬ, ਪਤੀ ’ਤੇ ਲੱਗੇ ਸਨ ਉਨ੍ਹਾਂ ਦਾ ਚਿਹਰਾ ਲੁਕਾਉਣ ਦੋ ਦੋਸ਼
NEXT STORY