ਅਹਿਮਦਾਬਾਦ- ਕੋਲਕਾਤਾ ਨਾਈਟ ਰਾਈਡਰਜ਼ ਦੇ ਕਪਤਾਨ ਇਯੋਨ ਮੋਰਗਨ ਨੇ ਇੰਡੀਅਨ ਪ੍ਰੀਮੀਅਰ ਲੀਗ (ਆਈ. ਪੀ. ਐੱਲ.) 'ਚ ਪੰਜਾਬ ਕਿੰਗਜ਼ 'ਤੇ ਪੰਜ ਵਿਕਟ ਨਾਲ ਜਿੱਤ ਦਾ ਸਿਹਰਾ ਗੇਂਦਬਾਜ਼ਾਂ ਨੂੰ ਦਿੰਦੇ ਹੋਏ ਸੋਮਵਾਰ ਨੂੰ ਇੱਥੇ ਕਿਹਾ ਕਿ ਉਸਦੀ ਟੀਮ ਹੁਣ ਪਿੱਛੇ ਮੁੜ ਕੇ ਨਹੀਂ ਦੇਖੇਗੀ। ਪੰਜਾਬ ਦੀ ਟੀਮ ਨਵੀਂ ਪਿੱਚ ਨਾਲ ਤਾਲਮੇਲ ਨਹੀਂ ਬਿਠਾ ਸਕੀ ਤੇ 9 ਵਿਕਟਾਂ 'ਤੇ 123 ਦੌੜਾਂ ਹੀ ਬਣਾ ਸਕੀ। ਕੋਲਕਾਤਾ ਨੇ ਮੈਨ ਆਫ ਦਿ ਮੈਚ ਮੋਰਗਨ ਦੇ ਅਜੇਤੂ 47 ਤੇ ਰਾਹੁਲ ਤ੍ਰਿਪਾਠੀ ਦੀਆਂ 41 ਦੌੜਾਂ ਦੀ ਮਦਦ ਨਾਲ 20 ਗੇਂਦਾਂ ਰਹਿੰਦੇ ਹੋਏ ਪੰਜ ਵਿਕਟਾਂ 'ਤੇ ਟੀਚਾ ਹਾਸਲ ਕਰ ਲਿਆ।
ਇਹ ਖ਼ਬਰ ਪੜ੍ਹੋ- ਸੁਪਰ ਓਵਰ ’ਚ ਹਾਰ ਤੋਂ ਤੰਗ ਆ ਚੁੱਕਾ ਹਾਂ : ਵਿਲੀਅਮਸਨ
ਕੋਲਕਾਤਾ ਦੀ ਇਹ 6 ਮੈਚਾਂ 'ਚ ਦੂਜੀ ਜਿੱਤ ਹੈ। ਮੋਰਗਨ ਨੇ ਮੈਚ ਤੋਂ ਬਾਅਦ ਕਿਹਾ ਕਿ ਇਹ ਜਿੱਤ ਆਸਾਨੀ ਨਾਲ ਨਹੀਂ ਮਿਲੀ। ਸਾਡੇ ਗੇਂਦਬਾਜ਼ਾਂ ਨੇ ਵਧੀਆ ਪ੍ਰਦਰਸ਼ਨ ਕੀਤਾ ਤੇ ਪੰਜਾਬ ਨੂੰ ਘੱਟ ਸਕੋਰ 'ਤੇ ਰੋਕਿਆ। ਅਸੀਂ ਸਖਤ ਮਿਹਨਤ ਜਾਰੀ ਰੱਖਾਂਗਾ ਤੇ ਮਜ਼ਬੂਤੀ ਦੇ ਨਾਲ ਅੱਗੇ ਵਧਾਂਗੇ। ਨੌਜਵਾਨ ਗੇਂਦਬਾਜ਼ ਸ਼ਿਵਮ ਮਾਵੀ ਤੋਂ ਲਗਾਤਾਰ ਚਾਰ ਓਵਰ ਕਰਵਾਉਣ ਦੇ ਵਾਰੇ 'ਚ ਮੋਰਗਨ ਨੇ ਕਿਹਾ ਕਿ ਮਾਵੀ ਦੇ ਅੰਕੜੇ ਗੇਲ ਦੇ ਸਾਹਮਣੇ ਵਧੀਆ ਸਨ, ਇਸ ਲਈ ਮੈਂ ਉਸ ਤੋਂ ਚਾਰ ਓਵਰ ਕਰਵਾਏ।
ਇਹ ਖ਼ਬਰ ਪੜ੍ਹੋ- ਨਡਾਲ ਨੇ ਸਿਤਸਿਪਾਸ ਨੂੰ ਹਰਾ ਕੇ 12ਵੀਂ ਵਾਰ ਬਾਰਸੀਲੋਨਾ ਓਪਨ ਜਿੱਤਿਆ
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।
ਤੀਰਅੰਦਾਜ਼ੀ ਡਬਲਜ਼ ਦੀਪਿਕਾ ਤੇ ਅਤਨੂ ਨੂੰ ਸੋਨਾ, ਵਿਸ਼ਵ 'ਚ ਭਾਰਤ ਦਾ ਸਰਵਸ੍ਰੇਸ਼ਠ ਪ੍ਰਦਰਸ਼ਨ
NEXT STORY