ਲਾਹੌਰ- ਪਾਕਿਸਤਾਨ ਦੇ ਵਿਕਟਕੀਪਰ-ਬੱਲੇਬਾਜ਼ ਮੁਹੰਮਦ ਰਿਜ਼ਵਾਨ ਨੇ ਰਾਸ਼ਟਰੀ ਖਿਡਾਰੀਆਂ ਨੂੰ ਦਿੱਤੇ ਗਏ ਕੇਂਦਰੀ ਕਰਾਰਾਂ ਵਿਚ ਖੁਦ ਨੂੰ ਸ਼੍ਰੇਣੀ-ਬੀ ਵਿਚ ਜਗ੍ਹਾ ਮਿਲਣ ’ਤੇ ਦਸਤਖਤ ਕਰਨ ਤੋਂ ਇਨਕਾਰ ਕਰ ਦਿੱਤਾ ਹੈ। ਜਾਣਕਾਰੀ ਅਨੁਸਾਰ ਨਵੇਂ ਕਰਾਰ ਪ੍ਰਾਪਤ ਕਰਨ ਵਾਲੇ 30 ਖਿਡਾਰੀਆਂ ਵਿਚੋਂ ਰਿਜ਼ਵਾਨ ਇਕਲੌਤਾ ਅਜਿਹਾ ਖਿਡਾਰੀ ਹੈ, ਜਿਸ ਨੇ ਕਰਾਰ ’ਤੇ ਦਸਤਖਤ ਨਹੀਂ ਕੀਤੇ ਹਨ।
ਪਾਕਿਸਤਾਨ ਕ੍ਰਿਕਟ ਬੋਰਡ ਨੇ ਨਵੇਂ ਕਰਾਰਾਂ ਦੀ ਪੇਸ਼ਕਸ਼ ਕਰਦੇ ਹੋਏ ਵੱਕਾਰੀ ਸ਼੍ਰੇਣੀ-ਏ ਨੂੰ ਹਟਾ ਦਿੱਤਾ ਹੈ, ਜਿਹੜੀ ਪਹਿਲਾਂ ਸਿਰਫ ਬਾਬਰ ਆਜ਼ਮ, ਰਿਜ਼ਵਾਨ ਤੇ ਸ਼ਾਹੀਨ ਸ਼ਾਹ ਅਫਰੀਦੀ ਨੂੰ ਹੀ ਦਿੱਤੀ ਜਾਂਦੀ ਸੀ। ਬੋਰਡ-ਏ ਸ਼੍ਰੇਣੀ ਨੂੰ ਹਟਾ ਕੇ ਖਿਡਾਰੀਆਂ ਨੂੰ ਇਹ ਸਪੱਸ਼ਟ ਸੰਦੇਸ਼ ਦੇਣਾ ਚਾਹੁੰਦਾ ਹੈ ਕਿ ਉਹ ਪਿਛਲੇ ਇਕ ਸਾਲ ਵਿਚ ਉਨ੍ਹਾਂ ਦੇ ਪ੍ਰਦਰਸ਼ਨ ਤੋਂ ਸੰਤੁਸ਼ਟ ਨਹੀਂ ਹੈ। ਬੋਰਡ ਨੇ ਇਸ ਵਾਰ ਤਿੰਨੇ ਤਜਰਬੇਕਾਰ ਖਿਡਾਰੀਆਂ ਸਮੇਤ 10 ਨੂੰ ਸ਼੍ਰੇਣੀ-ਬੀ ਵਿਚ ਰੱਖਿਆ ਹੈ।
ਰੱਦ ਹੋ ਸਕਦੈ ਭਾਰਤ-ਆਸਟ੍ਰੇਲੀਆ ਦਾ ਮੈਚ! ਸੈਮੀਫਾਈਨਲ ਤੋਂ ਪਹਿਲਾਂ ਆਈ ਬੁਰੀ ਖਬਰ
NEXT STORY