ਕੋਲਕਾਤਾ (ਨਿਕਲੇਸ਼ ਜੈਨ)- 39ਵੀਂ ਰਾਸ਼ਟਰੀ ਟੀਮ ਸ਼ਤਰੰਜ ਚੈਂਪੀਅਨਸ਼ਿਪ ਵਿਚ 7ਵੇਂ ਰਾਊਂਡ ਤੋਂ ਬਾਅਦ ਟਾਪ ਸੀਡ ਪੈਟਰੋਲੀਅਮ ਸਪੋਰਟਸ ਪ੍ਰਮੋਸ਼ਨ ਬੋਰਡ (ਪੀ. ਐੱਸ. ਪੀ. ਬੀ.) ਨੇ ਪੁਰਸ਼ ਤੇ ਮਹਿਲਾ ਵਰਗ ਵਿਚ ਆਪਣਾ ਦਬਦਬਾ ਸਾਬਤ ਕਰਦਿਆਂ ਸਿੰਗਲ ਬੜ੍ਹਤ ਬਣਾ ਲਈ ਹੈ। ਪੁਰਸ਼ ਵਰਗ ਵਿਚ ਪੀ. ਐੱਸ. ਪੀ. ਬੀ. ਨੇ ਪਹਿਲਾਂ ਚੋਟੀ 'ਤੇ ਚੱਲ ਰਹੀ ਏਅਰਪੋਰਟ ਅਥਾਰਟੀ ਆਫ ਇੰਡੀਆ (ਏ. ਏ. ਆਈ.) ਨੂੰ ਹਰਾਉਂਦਿਆਂ ਸਿੰਗਲ ਬੜ੍ਹਤ ਹਾਸਲ ਕਰ ਲਈ। ਉਸ ਤੋਂ ਬਾਅਦ ਰੇਲਵੇ-ਏ ਨੂੰ ਹਾਰ ਦਾ ਸਵਾਦ ਚਖਾ ਕੇ ਆਪਣੀ ਬੜ੍ਹਤ ਬਰਕਰਾਰ ਰੱਖੀ।
ਰਾਊਂਡ-6 ਵਿਚ ਪਹਿਲਾਂ ਪੀ. ਐੱਸ. ਪੀ. ਬੀ. ਨੇ ਸਭ ਤੋਂ ਅੱਗੇ ਚੱਲ ਰਹੀ ਏ. ਏ. ਆਈ. ਨੂੰ 2.5-1.5 ਨਾਲ ਹਰਾਇਆ ਤੇ ਜਿੱਤ ਦੇ ਹੀਰੋ ਰਹੇ ਮੌਜੂਦਾ ਨੈਸ਼ਨਲ ਚੈਂਪੀਅਨ ਅਰਵਿੰਦ ਚਿਦਾਂਬਰਮ ਨੇ ਸ਼ਿਆਮ ਸੁੰਦਰ ਨੂੰ ਹਰਾਇਆ। ਹੋਰ 3 ਮੁਕਾਬਲੇ ਡਰਾਅ ਰਹੇ।
ਰਾਊਂਡ-7 ਵਿਚ ਪੀ. ਐੈੱਸ. ਪੀ. ਬੀ. ਨੇ ਰੇਲਵੇ-ਏ ਨੂੰ ਇਸੇ ਫਰਕ ਨਾਲ ਹਰਾਇਆ ਤੇ ਇਸ ਵਾਰ ਜਿੱਤ ਦਾ ਨਾਇਕ ਰਿਹਾ ਕਪਤਾਨ ਸੂਰਯ ਸ਼ੇਖਰ ਗਾਂਗੁਲੀ, ਜਿਸ ਨੇ ਮੌਜੂਦਾ ਕਾਮਨਵੈਲਥ ਚੈਂਪੀਅਨ ਪੀ. ਕਾਰਤੀਕੇਅਨ ਨੂੰ ਇੰਗਲਿਸ਼ ਓਪਨਿੰਗ ਵਿਚ ਹਰਾ ਕੇ ਟੀਮ ਦੀ ਜਿੱਤ ਦਾ ਰਸਤਾ ਬਣਾਇਆ ਤੇ ਹੋਰ 3 ਮੈਚ ਡਰਾਅ ਰਹੇ। 7 ਰਾਊਂਡਜ਼ ਤੋਂ ਬਾਅਦ ਪੀ. ਐੱਸ. ਪੀ. ਬੀ. 6 ਜਿੱਤਾਂ ਤੇ 1 ਡਰਾਅ ਨਾਲ 13 ਅੰਕ ਬਣਾ ਕੇ ਪਹਿਲੇ ਸਥਾਨ 'ਤੇ ਚੱਲ ਰਹੀ ਹੈ। ਮਹਿਲਾ ਵਰਗ ਵਿਚ ਹੁਣ ਪੀ. ਐੱਸ. ਪੀ. ਬੀ. ਦਾ ਜੇਤੂ ਬਣਨਾ ਸਾਫ ਨਜ਼ਰ ਆ ਰਿਹਾ ਹੈ। ਪੀ. ਐੱਸ. ਪੀ. ਬੀ. ਆਪਣੇ ਸਾਰੇ 5 ਮੈਚ ਜਿੱਤ ਕੇ 10 ਅੰਕਾਂ ਨਾਲ ਸਭ ਤੋਂ ਅੱਗੇ ਚੱਲ ਰਹੀ ਹੈ। ਉਸ ਨੇ ਲਗਭਗ ਸਾਰੀਆਂ ਪ੍ਰਮੁੱਖ ਟੀਮਾਂ ਏਅਰ ਇੰਡੀਆ, ਐੱਲ. ਆਈ. ਸੀ., ਏ. ਏ. ਆਈ. ਨੂੰ ਹਰਾ ਦਿੱਤਾ। ਦੂਜੇ ਸਥਾਨ 'ਤੇ 7 ਅੰਕਾਂ ਨਾਲ ਏ. ਏ. ਆਈ. ਤੇ ਏਅਰ ਇੰਡੀਆ ਚੱਲ ਰਹੇ ਹਨ।
ਸੈਮੀਫਾਈਨਲ 'ਚ ਹਾਰੇ ਬੋਪੰਨਾ-ਸ਼ਰਣ
NEXT STORY