ਨਵੀਂ ਦਿੱਲੀ- ਭਾਰਤੀ ਪੇਸ਼ੇਵਰ ਗੋਲਫ ਟੂਰ (ਪੀ. ਜੀ. ਟੀ. ਆਈ.) ਨੇ ਕੋਰੋਨਾਵਾਇਰਸ ਦੇ ਮੱਦੇਨਜ਼ਰ 16 ਮਾਰਚ ਤੋਂ ਆਪਣੇ ਸਾਰੇ ਟੂਰਨਾਮੈਂਟ ਅਣਮਿੱਥੇ ਸਮੇਂ ਲਈ ਮੁਲਤਵੀ ਕਰ ਦਿੱਤੇ ਹਨ। ਇਸ ਖਤਰਨਾਕ ਬੀਮਾਰੀ ਨਾਲ ਹੁਣ ਤਕ ਵਿਸ਼ਵ ਭਰ 'ਚ 4000 ਤੋਂ ਜ਼ਿਆਦਾ ਲੋਕਾਂ ਦੀ ਮੌਤ ਹੋ ਚੁੱਕੀ ਹੈ, ਜਦਕਿ ਇਕ ਲੱਖ ਤੋਂ ਜ਼ਿਆਦਾ ਲੋਕ ਇਸ ਬੀਮਾਰੀ ਦਾ ਸ਼ਿਕਾਰ ਹਨ।
ਪੀ. ਜੀ. ਟੀ. ਆਈ. ਸੀ. ਈ. ਓ. ਉੱਤਮ ਸਿੰਘ ਮੁੰਡੀ ਨੇ ਕਿਹਾ, ''ਪੀ. ਜੀ. ਟੀ. ਆਈ. ਪੇਸ਼ੇਵਰਾਂ ਤੇ ਪੂਰੀ ਪੀ. ਜੀ. ਟੀ. ਆਈ. ਟੀਮ ਦੀ ਸੁਰੱਖਿਆ ਅਤੇ ਸਿਹਤ ਨੂੰ ਧਿਆਨ ਵਿਚ ਰੱਖਦੇ ਹੋਏ ਮੈਨੂੰ ਇਹ ਸੂਚਿਤ ਕਰਦੇ ਹੋਏ ਦੁੱਖ ਹੋ ਰਿਹਾ ਹੈ ਕਿ 16 ਮਾਰਚ 2020 ਤੋਂ ਬਾਅਦ ਹੋਣ ਵਾਲੇ ਪੀ. ਜੀ. ਟੀ. ਆਈ. ਦੇ ਸਾਰੇ ਟੂਰਨਾਮੈਂਟਾਂ ਨੂੰ ਉਦੋਂ ਤਕ ਮੁਲਤਵੀ ਕਰ ਦਿੱਤਾ ਗਿਆ ਹੈ, ਜਦੋਂ ਤਕ ਸਥਿਤੀ ਵਿਚ ਸੁਧਾਰ ਨਹੀਂ ਹੁੰਦਾ ਅਤੇ ਸਰਕਾਰ ਇਸ ਨੂੰ ਸੁਰੱਖਿਅਤ ਐਲਾਨ ਨਹੀਂ ਕਰਦੀ।''
ATP ਨੇ 6 ਹਫਤਿਆਂ ਤਕ ਕਈ ਟੈਨਿਸ ਟੂਰਨਾਮੈਂਟ ਕੀਤੇ ਮੁਲਤਵੀ
NEXT STORY