ਰੋਮ - ਚੈੱਕ ਗਣਰਾਜ ਦੀ ਚੌਥਾ ਦਰਜਾ ਹਾਸਲ ਮਹਿਲਾ ਟੈਨਿਸ ਖਿਡਾਰਨ ਕੈਰੋਲੀਨਾ ਪਲਿਸਕੋਵਾ ਨੇ ਇੱਥੇ ਐਤਵਾਰ ਨੂੰ ਬਰਤਾਨੀਆ ਦੀ ਜੋਹਾਨਾ ਕੋਂਟਾ ਨੂੰ ਸਿੱਧੇ ਸੈੱਟਾਂ ਵਿਚ ਹਰਾ ਕੇ ਇਟਾਲੀਅਨ ਓਪਨ ਦਾ ਖ਼ਿਤਾਬ ਜਿੱਤ ਲਿਆ ਪਲਿਕੋਵਾ ਨੇ ਇਹ ਮੈਚ ਇਕ ਘੰਟੇ 25 ਮਿੰਟ ਵਿਚ 6-3, 6-4 ਨਾਲ ਜਿੱਤਿਆ। ਪਿਛਲੇ ਸਾਲ ਫਰੈਂਚ ਓਪਨ ਦੀ ਉੱਪ ਜੇਤੂ ਪਲਿਕੋਵਾ ਨੇ ਕਰੀਅਰ ਦਾ 13ਵਾਂ ਖ਼ਿਤਾਬ ਜਿੱਤਿਆ। 26 ਮਈ ਤੋਂ ਸ਼ੁਰੂ ਹੋਣ ਵਾਲੇ ਫਰੈਂਚ ਓਪਨ ਤੋਂ ਪਹਿਲਾਂ ਅਭਿਆਸ ਦੇ ਲਿਹਾਜ਼ ਨਾਲ ਇਹ ਮੁੱਖ ਟੂਰਨਾਮੈਂਟ ਹੈ। ਪਲਿਸਕੋਵਾ ਨੇ 2016 ਸਿਨਸਿਨਾਟੀ ਓਪਨ ਤੋਂ ਬਾਅਦ ਕੋਈ ਵੱਡਾ ਖ਼ਿਤਾਬ ਜਿੱਤਿਆ ਹੈ। ਉਨ੍ਹਾਂ ਨੇ ਪਹਿਲੀ ਵਾਰ ਇਟਾਲੀਅਨ ਓਪਨ ਦੀ ਟਰਾਫੀ ਜਿੱਤੀ ਹੈ ਜਦਕਿ ਕਰੀਅਰ ਵਿਚ ਤੀਜੀ ਵਾਰ ਕਲੇ ਕੋਰਟ 'ਤੇ ਕੋਈ ਖ਼ਿਤਾਬ ਆਪਣੇ ਨਾਂ ਕੀਤਾ ਹੈ। ਇਸ ਨਾਲ ਹੀ ਪਲਿਸਕੋਵਾ ਨੂੰ ਫਰੈਂਚ ਓਪਨ ਵਿਚ ਦੂਜਾ ਦਰਜਾ ਮਿਲਣ ਦੀ ਉਮੀਦ ਹੈ ਤੇ ਉਹ ਸੋਮਵਾਰ ਨੂੰ ਜਾਰੀ ਹੋਣ ਵਾਲੀ ਵਿਸ਼ਵ ਰੈਂਕਿੰਗ ਵਿਚ ਦੂਜੇ ਸਥਾਨ 'ਤੇ ਪੁੱਜ ਜਾਵੇਗੀ।

'ਇਹ ਹਫ਼ਤਾ ਮੇਰੇ ਤੇ ਮੇਰੀ ਟੀਮ ਲਈ ਸ਼ਾਨਦਾਰ ਰਿਹਾ ਹੈ। ਟੂਰਨਾਮੈਂਟ ਦੌਰਾਨ ਕੁਝ ਮੁਸ਼ਕਲ ਮੈਚ ਰਹੇ ਪਰ ਮੈਂ ਜਿੱਤ ਹਾਸਲ ਕਰਨ ਵਿਚ ਕਾਮਯਾਬ ਰਹੀ। ਮੈਂ ਫਾਈਨਲ ਮੈਚ ਦੇ ਦਿਨ ਥੋੜ੍ਹਾ ਘਬਰਾਈ ਹੋਈ ਸੀ ਕਿਉਂਕਿ ਮੇਰੇ ਤੋਂ ਖ਼ਿਤਾਬ ਜਿੱਤਣ ਦੀ ਉਮੀਦ ਕੀਤੀ ਜਾ ਰਹੀ ਸੀ। ਮੈਂ ਖ਼ੁਸ਼ ਹਾਂ ਕਿ ਮੈਂ ਉਮੀਦਾਂ 'ਤੇ ਖ਼ਰੀ ਉਤਰੀ।'

ਮੋਂਫਿਲਸ ਨਾਲ ਪ੍ਰੇਮ ਕਹਾਣੀ 'ਤੇ ਡਾਕੂਮੈਂਟਰੀ ਬਣਾਉਣਾ ਚਾਹੁੰਦੀ ਹੈ ਐਲਿਨਾ
NEXT STORY