ਸ਼ੇਟਰਾਓ- ਭਾਰਤੀ ਨਿਸ਼ਾਨੇਬਾਜ਼ ਸਵਰੂਪ ਉਨਹਾਲਕਰ ਸ਼ਨੀਵਾਰ ਨੂੰ ਇੱਥੇ ਪੈਰਾਲੰਪਿਕ ਖੇਡਾਂ ਵਿਚ ਪੁਰਸ਼ਾਂ ਦੀ 10 ਮੀਟਰ ਏਅਰ ਰਾਈਫਲ ਸਟੈਂਡਿੰਗ (ਐੱਸਐੱਚ1) ਦੇ ਕੁਆਲੀਫਿਕੇਸ਼ਨ ਦੌਰ ਵਿਚ ਨਿਰਾਸ਼ਾਜਨਕ 14ਵੇਂ ਸਥਾਨ 'ਤੇ ਰਹੇ ਅਤੇ ਅੱਠ ਖਿਡਾਰੀਆਂ ਦੇ ਫਾਈਨਲ ਵਿਚ ਜਗ੍ਹਾ ਬਣਾਉਣ ਵਿਚ ਅਸਫਲ ਰਹੇ। ਤਿੰਨ ਸਾਲ ਪਹਿਲਾਂ 38 ਸਾਲਾ ਸਵਰੂਪ ਟੋਕੀਓ ਪੈਰਾਲੰਪਿਕ ਵਿੱਚ ਕਾਂਸੀ ਦਾ ਤਮਗਾ ਜਿੱਤਣ ਤੋਂ ਖੁੰਝ ਗਏ ਸਨ। ਸ਼ਨੀਵਾਰ ਨੂੰ ਵੀ ਉਹ 18 ਨਿਸ਼ਾਨੇਬਾਜ਼ਾਂ ਵਿਚਾਲੇ ਸਿਰਫ 613.4 ਅੰਕ ਹੀ ਬਣਾ ਸਕੇ।
ਦੱਖਣੀ ਕੋਰੀਆ ਦੇ ਪਾਰਕ 624.4 ਅੰਕਾਂ ਨਾਲ ਕੁਆਲੀਫਾਈ ਕਰਨ ਵਿੱਚ ਸਿਖਰ 'ਤੇ ਰਹੇ ਅਤੇ ਸਵਰੂਪ ਤੋਂ ਪੂਰੇ 10.5 ਅੰਕ ਅੱਗੇ ਰਹੇ। ਕੋਲਹਾਪੁਰ ਦੇ ਇਸ ਨਿਸ਼ਾਨੇਬਾਜ਼ ਨੂੰ ਬਚਪਨ ਵਿੱਚ ਪੋਲੀਓ ਦਾ ਪਤਾ ਲੱਗਿਆ ਸੀ, ਜਿਸ ਕਾਰਨ ਉਨ੍ਹਾਂ ਦੇ ਦੋਵਾਂ ਪੈਰਾਂ 'ਚ ਲਕਵਾ ਮਾਰ ਗਿਆ ਸੀ। ਉਨ੍ਹਾਂ ਨੇ 101.8, 103.0, 101.7, 101.8, 102.4, 102.7 ਦੇ ਸਕੋਰ ਨਾਲ 613.4 ਅੰਕ ਹਾਸਲ ਕੀਤੇ। ਐੱਸਐੱਚ1 ਸ਼੍ਰੇਣੀ ਵਿੱਚ ਉਹ ਪੈਰਾ ਨਿਸ਼ਾਨੇਬਾਜ਼ ਹਿੱਸਾ ਲੈਂਦੇ ਹਨ ਜੋ ਬਿਨਾਂ ਕਿਸੇ ਸਮੱਸਿਆ ਦੇ ਪਿਸਟਲ ਸੰਭਾਲਦੇ ਹੋਏ ਵ੍ਹੀਲਚੇਅਰ ਜਾਂ ਕੁਰਸੀ 'ਤੇ ਬੈਠ ਕੇ ਜਾਂ ਖੜੇ ਹੋ ਕੇ ਨਿਸ਼ਾਨਾ ਲਗਾ ਸਕਦੇ ਹਨ।
SL3 ਸਿੰਗਲਜ਼ ਦੇ ਕੁਆਰਟਰ ਫਾਈਨਲ 'ਚ ਮਨਦੀਪ ਕੌਰ
NEXT STORY