ਨਵੀਂ ਦਿੱਲੀ (ਭਾਸ਼ਾ) – 19 ਦਸੰਬਰ ਨੂੰ 4 ਕੰਪਨੀਆਂ ਦੇ ਆਈ. ਪੀ. ਓ. ਖੁੱਲ੍ਹਣ ਜਾ ਰਹੇ ਹਨ। ਇਹ ਆਈ. ਪੀ. ਓ. ਨਿਵੇਸ਼ਕਾਂ ਲਈ ਵੱਖ-ਵੱਖ ਸੈਕਟਰਾਂ ’ਚ ਮੌਕੇ ਮੁਹੱਈਆ ਕਰਵਾਉਣਗੇ।
ਚੌਗਿਰਦਾ ਇੰਜੀਨੀਅਰਿੰਗ ਹੱਲ ਪ੍ਰਦਾਤਾ ਕੰਪਨੀ ਕਾਨਕਾਰਡ ਐਨਵਾਇਰੋ ਸਿਸਟਮਜ਼ ਨੇ ਆਪਣੇ ਸ਼ੁਰੂਆਤੀ ਜਨਤਕ ਪੇਸ਼ਕਸ਼ (ਆਈ. ਪੀ. ਓ.) ਲਈ 665-701 ਰੁਪਏ ਪ੍ਰਤੀ ਸ਼ੇਅਰ ਦਾ ਕੀਮਤ ਘੇਰਾ ਤੈਅ ਕੀਤਾ ਹੈ। ਕੰਪਨੀ ਵੱਲੋਂ ਜਾਰੀ ਬਿਆਨ ਅਨੁਸਾਰ ਆਈ. ਪੀ. ਓ. 19 ਦਸੰਬਰ ਨੂੰ ਖੁੱਲ੍ਹੇਗਾ ਅਤੇ 23 ਦਸੰਬਰ ਨੂੰ ਬੰਦ ਹੋਵੇਗਾ। ਵੱਡੇ ਐਂਕਰ (ਨਿਵੇਸ਼ਕ) 18 ਦਸੰਬਰ ਨੂੰ ਬੋਲੀ ਲਗਾ ਸਕਣਗੇ। ਆਈ. ਪੀ. ਓ. 175 ਕਰੋੜ ਰੁਪਏ ਦੇ ਨਵੇਂ ਸ਼ੇਅਰ ਅਤੇ 325.33 ਕਰੋੜ ਰੁਪਏ ਦੇ 46.41 ਲੱਖ ਸ਼ੇਅਰਾਂ ਦੀ ਵਿਕਰੀ ਪੇਸ਼ਕਸ਼ (ਓ. ਐੱਫ. ਐੱਸ.) ਦਾ ਸੁਮੇਲ ਹੈ।
ਇਹ ਵੀ ਪੜ੍ਹੋ : ਨਵੇਂ ਸਾਲ 'ਤੇ ਔਰਤਾਂ ਨੂੰ ਵੱਡਾ ਤੋਹਫ਼ਾ, ਹਰ ਮਹੀਨੇ ਮਿਲਣਗੇ 7000 ਰੁਪਏ
ਟ੍ਰਾਂਸਰੇਲ ਲਾਈਟਿੰਗ
ਟ੍ਰਾਂਸਰੇਲ ਲਾਈਟਿੰਗ ਲਿਮਟਿਡ ਨੇ 839 ਕਰੋੜ ਰੁਪਏ ਦੇ ਆਈ. ਪੀ. ਓ. ਲਈ 410-432 ਰੁਪਏ ਪ੍ਰਤੀ ਸ਼ੇਅਰ ਦਾ ਕੀਮਤ ਘੇਰਾ ਤੈਅ ਕੀਤਾ ਹੈ। ਕੰਪਨੀ ਦਾ ਆਈ. ਪੀ. ਓ. 19 ਦਸੰਬਰ ਨੂੰ ਖੁੱਲ੍ਹੇਗਾ ਅਤੇ 23 ਦਸੰਬਰ ਨੂੰ ਬੰਦ ਹੋਵੇਗਾ। ਪ੍ਰਸਤਾਵਿਤ ਆਈ. ਪੀ. ਓ. 400 ਕਰੋੜ ਰੁਪਏ ਮੁੱਲ ਦੇ ਨਵੇਂ ਸ਼ੇਅਰ ਅਤੇ ਪ੍ਰਮੋਟਰ ਅਜਨਮਾ ਹੋਲਡਿੰਗਸ ਪ੍ਰਾਈਵੇਟ ਲਿਮਟਿਡ ਨੇ 839 ਕਰੋੜ ਰੁਪਏ ਦੇ ਆਈ. ਪੀ. ਓ. ਲਈ 410-432 ਰੁਪਏ ਪ੍ਰਤੀ ਸ਼ੇਅਰ ਦਾ ਕੀਮਤ ਘੇਰਾ ਤੈਅ ਕੀਤਾ। ਕੰਪਨੀ ਦਾ ਆਈ. ਪੀ. ਓ. 19 ਦਸੰਬਰ ਨੂੰ ਖੁੱਲ੍ਹੇਗਾ ਅਤੇ 23 ਦਸੰਬਰ ਨੂੰ ਬੰਦ ਹੋਵੇਗਾ। ਪ੍ਰਸਤਾਵਿਤ ਆਈ. ਪੀ. ਓ. 400 ਕਰੋੜ ਰੁਪਏ ਮੁੱਲ ਦੇ ਨਵੇਂ ਸ਼ੇਅਰ ਅਤੇ ਪ੍ਰਮੋਟਰ ਅਜਨਮਾ ਹੋਲਡਿੰਗਸ ਪ੍ਰਾਈਵੇਟ ਲਿਮਟਿਡ ਵੱਲੋਂ 1.01 ਕਰੋੜ ਸ਼ੇਅਰਾਂ ਦੀ ਵਿਕਰੀ ਪੇਸ਼ਕਸ਼ (ਓ. ਐੱਫ. ਐੱਸ.) ਦਾ ਸੁਮੇਲ ਹੈ।
ਇਹ ਵੀ ਪੜ੍ਹੋ : ਸ਼ੁਰੂ ਹੋਣ ਵਾਲੀਆਂ ਹਨ ਕ੍ਰਿਸਮਸ ਅਤੇ ਨਵੇਂ ਸਾਲ ਦੀਆਂ ਛੁੱਟੀਆਂ , ਜਾਣੋ 31 ਦਸੰਬਰ ਤੱਕ ਕਿੰਨੇ ਦਿਨ ਨਹੀਂ ਹੋਵੇਗਾ ਕੰਮਕ
ਸਨਾਤਨ ਟੈਕਸਟਾਈਲਜ਼
ਯਾਰਨ ਵਿਨਿਰਮਾਤਾ ਸਨਾਤਨ ਟੈਕਸਟਾਈਲਜ਼ ਨੇ 550 ਕਰੋੜ ਰੁਪਏ ਦੇ ਸ਼ੁਰੂਆਤੀ ਜਨਤਕ ਪੇਸ਼ਕਸ਼ (ਆਈ. ਪੀ. ਓ.) ਲਈ 305-321 ਰੁਪਏ ਪ੍ਰਤੀ ਸ਼ੇਅਰ ਦਾ ਕੀਮਤ ਘੇਰਾ ਤੈਅ ਕੀਤਾ ਹੈ। ਆਈ. ਪੀ. ਓ. 19 ਦਸੰਬਰ ਨੂੰ ਖੁੱਲ੍ਹੇਗਾ ਅਤੇ 23 ਦਸੰਬਰ ਨੂੰ ਬੰਦ ਹੋਵੇਗਾ। ਆਈ. ਪੀ. ਓ. 400 ਕਰੋੜ ਰੁਪਏ ਤੱਕ ਦੇ ਨਵੇਂ ਸ਼ੇਅਰਾਂ ਦੀ ਪੇਸ਼ਕਸ਼ ਅਤੇ 150 ਕਰੋੜ ਰੁਪਏ ਮੁੱਲ ਦੇ ਸ਼ੇਅਰਾਂ ਦੀ ਵਿਕਰੀ ਪੇਸ਼ਕਸ਼ (ਓ. ਐੱਫ. ਐੱਸ.) ਦਾ ਸੁਮੇਲ ਹੈ।
ਇਹ ਵੀ ਪੜ੍ਹੋ : Holidays 2025: BSE ਨੇ ਜਾਰੀ ਕੀਤਾ ਸਾਲ 2025 ਦੀਆਂ ਛੁੱਟੀਆਂ ਦਾ ਕੈਲੰਡਰ, ਜਾਣੋ ਕਿੰਨੇ ਦਿਨ ਨਹੀਂ ਹੋਵੇਗਾ ਕਾਰੋਬਾਰ
ਕੰਪਨੀ ਪੇਸ਼ਕਸ਼ ਤੋਂ ਹਾਸਲ ਰਕਮ ’ਚੋਂ 160 ਕਰੋੜ ਰੁਪਏ ਦਾ ਇਸਤੇਮਾਲ ਕਰਜ਼ਾ ਚੁਕਾਉਣ, 140 ਕਰੋੜ ਰੁਪਏ ਆਪਣੀ ਸਹਾਇਕ ਕੰਪਨੀ ਸਨਾਤਨ ਪਾਲੀਕਾਟ ਪ੍ਰਾਈਵੇਟ ਲਿਮਟਿਡ ’ਚ ਆਪਣੇ ਉਧਾਰਾਂ ਦੇ ਮੁੜ-ਭੁਗਤਾਨ ਜਾਂ ਅਗਾਊਂ ਭੁਗਤਾਨ ਲਈ ਕਰੇਗੀ।
ਡੀ. ਏ. ਐੱਮ. ਕੈਪੀਟਲ
ਨਿਵੇਸ਼ ਬੈਂਕਿੰਗ ਕੰਪਨੀ ਡੀ. ਏ. ਐੱਮ. ਕੈਪੀਟਲ ਅਡਵਾਈਜ਼ਰਸ ਨੇ 19 ਦਸੰਬਰ ਨੂੰ ਖੁੱਲ੍ਹਣ ਜਾ ਰਹੇ ਆਪਣੇ ਆਈ. ਪੀ. ਓ. ਲਈ 269-283 ਰੁਪਏ ਪ੍ਰਤੀ ਸ਼ੇਅਰ ਦਾ ਕੀਮਤ ਘੇਰਾ ਤੈਅ ਕੀਤਾ ਹੈ। ਕੰਪਨੀ ਨੇ ਕਿਹਾ ਕਿ ਉਸ ਦਾ ਆਈ. ਪੀ. ਓ. 19 ਦਸੰਬਰ ਨੂੰ ਖੁੱਲ੍ਹੇਗਾ ਅਤੇ 23 ਦਸੰਬਰ ਨੂੰ ਬੰਦ ਹੋਵੇਗਾ। ਪੇਸ਼ਕਸ਼ ਖੁੱਲ੍ਹਣ ਦੇ ਇਕ ਦਿਨ ਪਹਿਲਾਂ ਬੁੱਧਵਾਰ ਨੂੰ ਵੱਡੇ ਐਂਕਰ (ਨਿਵੇਸ਼ਕ) ਸ਼ੇਅਰਾਂ ਲਈ ਬੋਲੀ ਲਗਾ ਸਕਣਗੇ। ਆਈ. ਪੀ. ਓ. ਦੇ ਤਹਿਤ 840.25 ਕਰੋੜ ਰੁਪਏ ਮੁੱਲ ਦੇ 2.97 ਕਰੋੜ ਇਕਵਿਟੀ ਸ਼ੇਅਰਾਂ ਦੀ ਵਿਕਰੀ ਪੇਸ਼ਕਸ਼ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ : Year Ender 2024:ਇਸ ਸਾਲ ਸੋਨੇ ਦੀਆਂ ਕੀਮਤਾਂ 'ਚ ਰਿਕਾਰਡ ਵਾਧਾ, 2025 'ਚ ਕਿਵੇਂ ਦਾ ਰਹੇਗਾ ਨਜ਼ਰੀਆ
ਆਨੰਦ ਰਾਠੀ ਸ਼ੇਅਰ ਐਂਡ ਸਟਾਕ ਬ੍ਰੋਕਰਜ਼ ਨੇ ਸੇਬੀ ਦੇ ਸਾਹਮਣੇ ਦਾਖਲ ਕੀਤੇ ਦਸਤਾਵੇਜ਼
ਆਨੰਦ ਰਾਠੀ ਗਰੁੱਪ ਦੀ ‘ਬ੍ਰੋਕਰੇਜ’ ਇਕਾਈ ਆਨੰਦ ਰਾਠੀ ਸ਼ੇਅਰ ਐਂਡ ਸਟਾਕ ਬ੍ਰੋਕਰਜ਼ ਨੇ ਆਈ. ਪੀ. ਓ. ਰਾਹੀਂ 745 ਕਰੋੜ ਰੁਪਏ ਜੁਟਾਉਣ ਲਈ ਪੂੰਜੀ ਬਾਜ਼ਾਰ ਰੈਗੂਲੇਟਰੀ ਸੇਬੀ ਦੇ ਸਾਹਮਣੇ ਦਾਖਲ ਦਸਤਾਵੇਜ਼ਾਂ ਅਨੁਸਾਰ ਪ੍ਰਸਤਾਵਿਤ ਆਈ. ਪੀ. ਓ. ਪੂਰੀ ਤਰ੍ਹਾਂ ਨਾਲ 745 ਕਰੋੜ ਰੁਪਏ ਤੱਕ ਦੇ ਨਵੇਂ ਸ਼ੇਅਰਾਂ ਦੀ ਪੇਸ਼ਕਸ਼ ਹੋਵੇਗੀ। ਕੰਪਨੀ ਆਈ. ਪੀ. ਓ. ਅਗਾਊਂ ਪੇਸ਼ਕਸ਼ ’ਚ 149 ਕਰੋੜ ਰੁਪਏ ਜੁਟਾ ਸਕਦੀ ਹੈ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
‘ਸਵਿਟਜ਼ਰਲੈਂਡ ਦੇ ਫੈਸਲੇ ਦਾ EFTA ਭਾਰਤ ਸਮਝੌਤੇ ’ਤੇ ਅਸਰ ਨਹੀਂ ਪਵੇਗਾ’
NEXT STORY