ਨਵੀਂ ਦਿੱਲੀ - ਮਾਡਲ ਪੂਨਮ ਪਾਂਡੇ ਨੇ ਕ੍ਰਿਕਟ ਵਿਸ਼ਵ ਕੱਪ ਵਿਚ ਭਾਰਤ ਤੇ ਪਾਕਿਸਤਾਨ ਵਿਚਾਲੇ ਹੋਣ ਵਾਲੇ ਹਾਈ ਵੋਲਟੇਜ ਮੁਕਾਬਲੇ ਤੋਂ ਪਹਿਲਾਂ ਹੀ ਫੈਨਜ਼ ਦਾ ਧਿਆਨ ਆਪਣੇ ਵੱਲ ਖਿੱਚ ਲਿਆ ਹੈ। ਦਰਅਸਲ, ਪੂਨਮ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਇਕ ਅਜਿਹੀ ਵੀਡੀਓ ਪੋਸਟ ਕੀਤੀ ਹੈ, ਜਿਸ ਵਿਚ ਉਹ ਭਾਰਤ ਅਤੇ ਪਾਕਿਸਤਾਨ ਮੈਚ ਨੂੰ ਲੈ ਕੇ ਚੱਲ ਰਹੀ ਐਡ ਵਾਰ ਵਿਚ ਪਾਕਿਸਤਾਨ 'ਤੇ ਤਾਅਨਾ ਮਾਰਦੀ ਹੋਈ ਨਜ਼ਰ ਆ ਰਹੀ ਹੈ।

ਜ਼ਿਕਰਯੋਗ ਹੈ ਕਿ ਪਾਕਿਸਤਾਨ ਨੇ ਭਾਰਤ ਦੇ ਵਿੰਗ ਕਮਾਂਡਰ ਅਭਿਨੰਦਨ ਨੂੰ ਲੈ ਕੇ ਇਕ ਐਡ ਬਣਾਈ ਸੀ, ਜਿਸ ਵਿਚ ਟੀਮ ਇੰਡੀਆ ਦਾ ਮਜ਼ਾਕ ਉਡਾਇਆ ਗਿਆ ਸੀ। ਪੂਨਮ ਨੇ ਹੁਣ ਉਸੇ ਐਡ ਨੂੰ ਲੈ ਕੇ ਆਪਣੀ ਇਕ ਵੀਡੀਓ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਸ਼ੇਅਰ ਕੀਤੀ ਹੈ। ਖਾਸ ਗੱਲ ਇਹ ਹੈ ਕਿ ਵੀਡੀਓ ਦੌਰਾਨ ਪੂਨਮ ਆਪਣੇ ਅੰਦਰੂਨੀ ਕੱਪੜੇ ਉਤਾਰਦੀ ਹੋਈ ਪਾਕਿਸਤਾਨੀ ਫੈਨਜ਼ ਨੂੰ ਚਿੜ੍ਹਾਉਂਦੇ ਹੋਏ ਦਿਸ ਰਹੀ ਹੈ। ਉਕਤ ਵੀਡੀਓ ਵਿਚ ਪੂਨਮ ਪਹਿਲਾਂ ਤਾਂ ਆਪਣੇ ਫੈਨਜ਼ ਨੂੰ ਉਕਤ ਪਾਕਿਸਤਾਨੀ ਐਡ ਨੂੰ ਆਪਣੇ ਮੋਬਾਈਲ ਦਿਖਾਉਂਦੀ ਦਿਸਦੀ ਹੈ। ਬਾਅਦ ਵਿਚ ਉਹ ਕਹਿੰਦੀ ਹੈ, ''ਮੈਂ ਕੱਲ ਆਪਣੇ ਵ੍ਹਟਸਐਪ 'ਤੇ ਇਸ ਪਾਕਿਸਤਾਨੀ ਐਡ ਨੂੰ ਦੇਖਿਆ, ਜਿਸ ਵਿਚ ਸਾਡੇ ਇਕ ਯੋਧਾ ਦਾ ਮਜ਼ਾਕ ਉਡਾਇਆ ਗਿਆ ਹੈ।''

ਪੂਨਮ ਇਸ ਤੋਂ ਬਾਅਦ ਆਪਣੇ ਅੰਦਰੂਨੀ ਕੱਪੜੇ ਲਾਹੁੰਦੀ ਹੈ ਤੇ ਕਹਿੰਦੀ ਹੈ ਕਿ ਕਿ ਤੁਸੀਂ ਇਕ ਨਹੀਂ ਸਗੋਂ 2 ਕੱਪਾਂ ਵਿਚ ਚਾਹ ਪੀਓ।

ਪੂਨਮ ਦੀ ਉਕਤ ਵੀਡੀਓ ਨੂੰ 24 ਘੰਟਿਆਂ ਦੇ ਅੰਦਰ ਹੀ 12 ਲੱਖ ਤੋਂ ਵੱਧ ਵਿਊ ਮਿਲੇ। ਕਈ ਫੈਨਜ਼ ਨੇ ਪਾਕਿਸਤਾਨੀ ਫੈਨਜ਼ 'ਤੇ ਤਾਅਨੇ ਮਾਰਨ ਲਈ ਉਸ ਦੀ ਸ਼ਲਾਘਾ ਕੀਤੀ। ਫਿਲਹਾਲ ਪੂਨਮ ਪਾਂਡੇ ਕ੍ਰਿਕਟ ਵਿਸ਼ਵ ਕੱਪ ਦੌਰਾਨ ਵੀ ਕਾਫੀ ਚਰਚਾ 'ਚ ਹੈ। ਜ਼ਿਕਰਯੋਗ ਹੈ ਕਿ ਕਦੇ ਟੀਮ ਇੰਡੀਆ ਦੀ ਜਿੱਤ 'ਤੇ ਨਗਨ ਹੋਣ ਦੀ ਗੱਲ ਕਹਿਣ ਵਾਲੀ ਪੂਨਮ ਹੁਣ ਆਪਣੀ ਐਪ 'ਤੇ ਕਾਫੀ ਹੱਦਾਂ ਪਾਰ ਕਰ ਚੁੱਕੀ ਹੈ। ਕਈ ਲੋਕ ਤਾਂ ਉਸ ਦੀ ਤੁਲਨਾ ਪੋਰਨ ਵੀਡੀਓਜ਼ ਦੀ ਅਭਿਨੇਤਰੀ ਰਹੀ ਸੰਨੀ ਲਿਓਨ ਨਾਲ ਵੀ ਕਰਦੇ ਦਿਸ ਰਹੇ ਹਨ।
ਭਾਰਤ ਫੀਫਾ ਰੈਂਕਿੰਗ 'ਚ 101 ਸਥਾਨ 'ਤੇ ਕਾਇਮ
NEXT STORY