ਮੈਲਬੋਰਨ— ਆਸਟ੍ਰੇਲੀਆ ਖ਼ਿਲਾਫ਼ ਟੂਰਨਾਮੈਂਟ ਦੇ ਉਦਘਾਟਨੀ ਮੈਚ ਵਿਚ ਕਪਤਾਨ ਹਰਮਨਪ੍ਰੀਤ ਕੌਰ ਦੇ ਸ਼ਬਦਾਂ ਨੇ ਪੂਨਮ ਯਾਦਵ ਨੂੰ ਚੰਗਾ ਪ੍ਰਦਰਸ਼ਨ ਕਰਨ ਲਈ ਪ੍ਰੇਰਿਤ ਕੀਤਾ ਤੇ ਉਨ੍ਹਾਂ ਨੇ ਇਸ ਤੋਂ ਬਾਅਦ ਪਿੱਛੇ ਮੁੜ ਕੇ ਨਹੀਂ ਦੇਖਿਆ। ਇਸ 28 ਸਾਲਾ ਸਪਿਨਰ ਨੇ ਆਸਟ੍ਰੇਲੀਆ ਖ਼ਿਲਾਫ਼ ਪਹਿਲੇ ਮੈਚ ਵਿਚ ਚਾਰ ਵਿਕਟਾਂ ਲਈਆਂ। ਉਹ ਅਜੇ ਟੂਰਨਾਮੈਂਟ ਵਿਚ ਸਭ ਤੋਂ ਜ਼ਿਆਦਾ ਵਿਕਟਾਂ ਲੈਣ ਵਾਲੀ ਗੇਂਦਬਾਜ਼ ਹੈ।
ਪੂਨਮ ਨੇ ਕਿਹਾ ਕਿ ਜਦ ਪਹਿਲੇ ਓਵਰ ਵਿਚ ਮੇਰੀ ਗੇਂਦ ‘ਤੇ ਛੱਕਾ ਲੱਗਾ ਤਾਂ ਉਹ (ਹਰਮਨਪ੍ਰੀਤ) ਮੇਰੇ ਕੋਲ ਆਈ ਤੇ ਉਸ ਨੇ ਕਿਹਾ ਕਿ ਪੂਨਮ ਤੁਸੀਂ ਟੀਮ ਦੀ ਸਭ ਤੋਂ ਤਜਰਬੇਕਾਰ ਖਿਡਾਰੀ ਹੋ ਅਤੇ ਸਾਨੂੰ ਤੁਹਾਡੇ ਤੋਂ ਬਿਹਤਰ ਪ੍ਰਦਰਸ਼ਨ ਦੀ ਉਮੀਦ ਹੈ। ਉਨ੍ਹਾਂ ਨੇ ਕਿਹਾ ਕਿ ਇਸ ਤਰ੍ਹਾਂ ਦੇ ਸ਼ਬਦਾਂ ਨੇ ਮੈਨੂੰ ਚੰਗਾ ਪ੍ਰਦਰਸ਼ਨ ਕਰਨ ਲਈ ਉਤਸ਼ਾਹਤ ਕੀਤਾ। ਮੈਂ ਖ਼ੁਦ ਨੂੰ ਕਿਹਾ ਕਿ ਮੇਰੀ ਕਪਤਾਨ ਦਾ ਮੇਰੇ ‘ਤੇ ਇੰਨਾ ਜ਼ਿਆਦਾ ਯਕੀਨ ਹੈ ਤੇ ਮੈਨੂੰ ਵਾਪਸੀ ਕਰਨੀ ਚਾਹੀਦੀ ਹੈ। ਮੈਂ ਅਗਲੀ ਗੇਂਦ ‘ਤੇ ਵਿਕਟ ਲਈ ਤੇ ਉਸ ਤੋਂ ਬਾਅਦ ਪਿੱਛੇ ਮੁੜ ਕੇ ਨਹੀਂ ਦੇਖਿਆ।
ਇਹ ਵੀ ਪੜ੍ਹੋ : ਸੱਟ ਕਾਰਨ ਆਸਟਰੇਲੀਆਈ ਆਲਰਾਊਂਡਰ ਐਲਿਸ ਪੈਰੀ 6 ਮਹੀਨਿਆਂ ਲਈ ਕ੍ਰਿਕਟ ਤੋਂ ਹੋਈ ਬਾਹਰ
8 ਦਿਨਾਂ ਦੀ ਬ੍ਰੇਕ ਦੇ ਬਾਅਦ ਲੈਅ ਹਾਸਲ ਕਰਨ ‘ਚ ਲੱਗ ਸਕਦੈ ਸਮਾਂ : ਹਰਮਨਪ੍ਰੀਤ
NEXT STORY