ਪੁਣੇ— ਉਭਰਦੇ ਹੋਏ ਖਿਡਾਰੀ ਪ੍ਰਣਵ ਰਾਵ ਗੰਧਮ ਨੇ ਉਲਟਫੇਰ ਕਰਦੇ ਹੋਏ ਵੀਰਵਾਰ ਨੂੰ ਇੱਥੇ ਇੰਡੀਆ ਜੂਨੀਅਰ ਕੌਮਾਂਤਰੀ ਗ੍ਰਾਂ ਪ੍ਰੀ ਬੈਡਮਿੰਟਨ ਟੂਰਨਾਮੈਂਟ ਦੇ ਮੁੱਖ ਡਰਾਅ ’ਚ ਜਗ੍ਹਾ ਬਣਾਈ। ਪ੍ਰਣਵ ਨੇ ਕੁਆਲੀਫਾਇਰ ’ਚ ਸ਼ਾਨਦਾਰ ਸ਼ੁਰੂਆਤ ਕਰਦੇ ਹੋਏ ਚੌਥਾ ਦਰਜਾ ਪ੍ਰਾਪਤ ਤੁਕੁਮ ਲਾ ਨੂੰ 21-11, 21-13 ਨਾਲ ਹਰਾਇਆ ਅਤੇ ਫਿਰ ਅਨਿਰੁਦ ਜਨਾਰਦਨ ਨੂੰ 21-6, 12-21, 21-17 ਨਾਲ ਹਰਾ ਕੇ ਮੁੱਖ ਡਰਾਅ ’ਚ ਪ੍ਰਵੇਸ਼ ਕੀਤਾ।
ਦੂਜੇ ਪਾਸੇ ਗੁਜਰਾਤ ਦੀ ਤਸਨੀਮ ਮੀਰ ਨੇ ਪਿਛਲੇ ਹਫਤੇ ਬੈਂਗਲੁਰੂ ’ਚ ਸਰਬ ਭਾਰਤੀ ਜੂਨੀਅਰ ਟੂਰਨਾਮੈਂਟ ਦਾ ਖਿਤਾਬ ਜਿੱਤਣ ਵਾਲੀ ਚੌਥਾ ਦਰਜਾ ਪ੍ਰਾਪਤ ਤ੍ਰਿਸ਼ਾ ਹੇਗੜੇ ਨੂੰ 19-21, 21-11, 21-17 ਨਾਲ ਹਰਾਇਆ। ਉਨ੍ਹਾਂ ਨੇ ਇਸ ਦੇ ਨਾਲ ਹੀ ਅਕਸ਼ਯਾ ਅਰੁਮੁਗਮ ਨੂੰ 21-13, 21-15 ਨਾਲ ਹਰਾ ਕੇ ਮੁੱਖ ਡਰਾਅ ’ਚ ਜਗ੍ਹਾ ਬਣਾਈ। ਲੜਕਿਆਂ ਦੇ ਸਿੰਗਲ ’ਚ ਅੱਠ ਸੰਭਾਵੀ ਸਥਾਨਾਂ ’ਚੋਂ 6 ਭਾਰਤੀ ਖਿਡਾਰੀਆਂ ਦੀ ਝੋਲੀ ’ਚ ਗਏ ਜਦਕਿ ਲੜਕੀਆਂ ਦੇ ਸਿੰਗਲ ਵਰਗ ’ਚ ਅੱਠ ਸਥਾਨਾਂ ’ਤੇ ਭਾਰਤੀ ਖਿਡਾਰੀਆਂ ਨੇ ਮੁੱਖ ਡਰਾਅ ’ਚ ਜਗ੍ਹਾ ਬਣਾਈ।
ਮੈਚ ਡਰਾਅ ਰਿਹਾ ਤਾਂ ਵੀ ਵਿੰਡੀਜ਼ ਖਿਲਾਫ ਭਾਰਤ ਲਗਾਤਾਰ 8ਵੀਂ ਸੀਰੀਜ਼ ਜਿੱਤ ਲਵੇਗਾ
NEXT STORY