ਸਪੋਰਟਸ ਡੈਸਕ— ਓਡੀਸ਼ਾ ਕ੍ਰਿਕਟ ਟੀਮ ਦੇ ਸਾਬਕਾ ਕਪਤਾਨ ਪ੍ਰਸ਼ਾਂਤ ਮੋਹਪਾਤਰਾ ਦਾ ਕੋਰੋਨਾ ਵਾਇਰਸ ਦੇ ਇਨਫ਼ੈਕਸਨ ਕਾਰਨ ਦਿਹਾਂਤ ਹੋ ਗਿਆ। ਉਨ੍ਹਾਂ ਦਾ ਸਰਬ ਭਾਰਤੀ ਆਯੁਰਵਿਵਿਗਆਨ ਸੰਸਥਾਨ (ਏਮਸ) ’ਚ ਇਲਾਜ ਚਲ ਰਿਹਾ ਸੀ। ਏਮਸ ਸੁਪਰਡੈਂਟ ਸਚਿਦਾਨੰਦ ਮੋਹੰਤੀ ਨੇ ਇਸ ਦੀ ਜਾਣਕਾਰੀ ਦਿੱਤੀ। ਪ੍ਰਸ਼ਾਂਤ ਦੀ ਕੋਵਿਡ-19 ਇਨਫ਼ੈਕਸ਼ਨ ਕਾਰਨ ਹਾਲਤ ਵਿਗੜਨ ਦੇ ਬਾਅਦ ਵੈਂਟੀਲੇਟਰ ਸਪੋਰਟ ’ਤੇ ਰਖਿਆ ਗਿਆ ਸੀ। ਹਸਪਤਾਲ ’ਚ ਡਾਕਟਰਾਂ ਦੀ ਇਕ ਟੀਮ ਉਨ੍ਹਾਂ ਦੀ ਸਥਿਤੀ ’ਤੇ ਨਜ਼ਰ ਰੱਖੇ ਹੋਏ ਸੀ। ਇਸ ਤੋਂ ਪਹਿਲਾਂ 9 ਮਈ ਨੂੰ ਉਨ੍ਹਾਂ ਦੇ ਪਿਤਾ ਦੀ ਵੀ ਕੋਰੋਨਾ ਵਾਇਰਸ ਕਾਰਨ ਮੌਤ ਹੋ ਗਈ ਸੀ।
ਪ੍ਰਸ਼ਾਂਤ ਨੇ ਬਿਹਾਰ ਖ਼ਿਲਾਫ਼ 1990 ’ਚ ਰਣਜੀ ਟਰਾਫ਼ੀ ਦੌਰਾਨ ਡੈਬਿਊ ਕੀਤਾ ਸੀ ਤੇ ਓਡੀਸ਼ਾ ਵੱਲੋਂ ਆਪਣੇ ਕ੍ਰਿਕਟ ਕਰੀਅਰ ਦੇ ਦੌਰਾਨ 45 ਫ਼ਰਸਟ ਕਲਾਸ ਮੈਚ ਤੇ 17 ਲਿਸਟ ਏ ਮੈਚ ਖੇਡੇ। ਕ੍ਰਿਕਟਰ ਹੋਣ ਦੇ ਇਲਾਵਾ ਉਹ ਮੈਚ ਰੈਫ਼ਰੀ ਵੀ ਸਨ। ਉਨ੍ਹਾਂ ਨੇ 48 ਫ਼ਰਸਟ ਕਲਾਸ, 45 ਲਿਸਟ ਏ ਤੇ 49 ਟੀ-20 ਮੈਚਾਂ ’ਚ ਰੈਫ਼ਰੀ ਦੀ ਭੂਮਿਕਾ ਨਿਭਾਈ ਸੀ।
ਪ੍ਰਸ਼ਾਂਤ ਮੋਹਪਾਤਰਾ ਦੀ ਮੌਤ ’ਤੇ ਭਾਰਤੀ ਸਪਿਨਰ ਹਰਭਜਨ ਸਿੰਘ ਨੇ ਸੋਗ ਪ੍ਰਗਟਾਇਆ ਹੈ। ਹਰਭਜਨ ਨੇ ਟਵੀਟ ਕਰਦੇ ਹੋਏ ਲਿਖਿਆ, ਪ੍ਰਸ਼ਾਂਤ ਮੋਹਪਾਤਰਾ ਦਾ ਦਿਹਾਂਤ ਹੋ ਗਿਆ। ਉਨ੍ਹਾਂ ਨੇ ਕਈ ਸਾਲ ਪਹਿਲੇ ਦਰਜੇ ਦੇ ਕ੍ਰਿਕਟ ਮੈਚ ਖੇਡੇ ਤੇ ਮੈਚ ਰੈਫ਼ਰੀ ਸਨ। ਛੇਤੀ ਹੀ ਛੱਡ ਕੇ ਚਲੇ ਗਏ... ਪਰਿਵਾਰ ਤੇ ਦੋਸਤਾਂ ਪ੍ਰਤੀ ਮੇਰੀ ਹਮਦਰਦੀ... ਉਹ ਇਕ ਮਹਾਨ ਆਤਮਾ ਸਨ... ਭਰਾ ਪ੍ਰਸ਼ਾਂਤ ਦੀ ਆਤਮਾ ਨੂੰ ਸ਼ਾਂਤੀ ਮਿਲੇ। ਓਮ ਸ਼ਾਂਤੀ।
ECB ਨੇ ਨਿਊਜ਼ੀਲੈਂਡ ਖ਼ਿਲਾਫ਼ IPL ਖੇਡਣ ਵਾਲੇ ਖਿਡਾਰੀਆਂ ਨੂੰ ਟੀਮ ’ਚ ਨਹੀਂ ਦਿੱਤੀ ਜਗ੍ਹਾ, ਇਹ ਹੈ ਵਜ੍ਹਾ
NEXT STORY