ਭੁਵਨੇਸ਼ਵਰ — ਭਾਰਤੀ ਸੀਨੀਅਰ ਪੁਰਸ਼ ਹਾਕੀ ਟੀਮ ਆਪਣੀ ਅਗਲੀ ਸਭ ਤੋਂ ਵੱਡੀ ਮੁਹਿੰਮ ਹਾਕੀ ਵਰਲਡ ਲੀਗ ਫਾਈਨਲਜ਼ 2017 ਦੀਆਂ ਤਿਆਰੀਆਂ ਦੇ ਆਖਰੀ ਪੜਾਅ ਵਿਚ ਪਹੁੰਚ ਚੁੱਕੀ ਹੈ ਤੇ ਕੋਚ ਸ਼ੂਆਰਟ ਮਰੀਨੇ ਦਾ ਮੰਨਣਾ ਹੈ ਕਿ ਖਿਡਾਰੀ ਸਹੀ ਦਿਸ਼ਾ ਵਿਚ ਵਧ ਰਹੇ ਹਨ। ਓਡਿਸ਼ਾ ਦੇ ਭੁਵਨੇਸ਼ਵਰ ਵਿਚ ਇਕ ਦਸੰਬਰ ਤੋਂ ਸ਼ੁਰੂ ਹੋਣ ਵਾਲੇ ਟੂਰਨਾਮੈਂਟ ਵਰਲਡ ਲੀਗ ਫਾਈਨਲਜ਼ ਲਈ ਭਾਰਤੀ ਪੁਰਸ਼ ਟੀਮ ਨੇ ਵੀਰਵਾਰ ਤੋਂ ਕਲਿੰਗਾ ਸਟੇਡੀਅਮ ਵਿਚ ਕੋਚ ਮਰੀਨੇ ਦੀ ਅਗਵਾਈ ਵਿਚ ਆਪਣੀ ਟਰੇਨਿੰਗ ਸ਼ੁਰੂ ਕੀਤੀ।
ਕੋਚ ਨੇ ਅਭਿਆਸ ਸੈਸ਼ਨ ਤੋਂ ਬਾਅਦ ਕਿਹਾ,''ਸਾਡਾ ਪਹਿਲਾ ਅਭਿਆਸ ਸੈਸ਼ਨ ਠੀਕ ਗਿਆ। ਕਲਿੰਗਾ ਸਟੇਡੀਅਮ ਵਿਚ ਆਉਣਾ ਚੰਗਾ ਰਿਹਾ ਕਿਉਂਕਿ ਮੈਂ ਖਿਡਾਰੀਆਂ ਨਾਲ ਪਹਿਲੀ ਵਾਰ ਇੱਥੇ ਆਇਆ ਹਾਂ ਪਰ ਟੀਮ ਦੇ ਖਿਡਾਰੀ ਇੱਥੇ ਹਾਕੀ ਲੀਗ ਵਿਚ ਕਈ ਮੈਚ ਖੇਡ ਚੁੱਕੇ ਹਨ, ਇਸ ਲਈ ਉਨ੍ਹਾਂ ਲਈ ਇਥੇ ਘਰੇਲੂ ਮੈਦਾਨ ਵਰਗੇ ਹਾਲਾਤ ਹਨ।''
ਮਰੀਨੇ ਨੇ ਕਿਹਾ ਕਿ ਉਹ ਅਗਲੇ ਇਕ ਹਫਤੇ ਤਕ ਟ੍ਰੇਨਿੰਗ ਸੈਸ਼ਨ ਦੌਰਾਨ ਖਿਡਾਰੀਆਂ ਨਾਲ ਲੈਅ ਨੂੰ ਬਰਕਰਾਰ ਰੱਖਣਾ ਚਾਹੁੰਦੇ ਹਨ।
ਕੋਲਕਾਤਾ— ਭਾਰਤ ਦੇ ਮਹਾਨ ਕ੍ਰਿਕਟਰ ਸਚਿਨ ਤੇਂਦੁਲਕਰ 4 ਫਰਵਰੀਨੂੰ ਇੱਥੇ ਰੇਡ ਰੋਡ 'ਤੇ ਆਈ.ਡੀ.ਬੀ.ਆਈ. ਫੇਡਰਲ ਲਾਈਫ ਇੰਸ਼ੋਰੈਂਸ ਕੋਲਕਾਤਾ ਮੈਰਾਥਨ ਦੇ ਦੂਜੇ ਪੜਾਅ ਨੂੰ ਝੰਡੀ ਦਿਖਾ ਕੇ ਰਵਾਨਾ ਕਰਨਗੇ। ਤੇਂਦੁਲਕਰ ਨੇ ਕਿਹਾ ਕਿ ਹਰ ਭਾਰਤੀ ਨੂੰ ਫਿੱਟ ਤੇ ਤੰਦਰੁਸਤ ਦੇਖਣਾ ਚਾਹੁੰਦੇ ਹਨ।
ਦੱਖਣੀ ਅਫਰੀਕਾ ਤੋਂ ਪਹਿਲਾਂ ਸ਼੍ਰੀਲੰਕਾ ਸੀਰੀਜ਼ ਕਰਵਾਉਣ ਤੋਂ ਵਿਰਾਟ ਨਾਖੁਸ਼
NEXT STORY