ਨਵੀਂ ਦਿੱਲੀ— ਪੁਣੇਰੀ ਪਲਟਨ ਨੇ ਆਪਣੇ ਸ਼ਾਨਦਾਰ ਪ੍ਰਦਰਸ਼ਨ ਦੇ ਦਮ 'ਤੇ ਐਤਵਾਰ ਨੂੰ ਖੇਡੇ ਗਏ ਗਰੁੱਪ 'ਏ' ਦੇ ਮੈਚ 'ਚ ਜੈਪੁਰ ਪਿੰਕ ਪੈਂਥਰਸ ਨੂੰ 38-30 ਨਾਲ ਹਰਾ ਦਿੱਤਾ। ਪੁਣੇ ਨੇ ਜੈਪੁਰ ਨੂੰ ਹਰਾ ਕੇ ਪਿਛਲੇ ਮੈਚ 'ਚ ਮਿਲੀ ਹਾਰ ਦਾ ਬਦਲਾ ਵੀ ਪੂਰਾ ਕੀਤਾ।
ਮੋਂਡਲ ਤੇ ਕਪਤਾਨ ਦੀਪਕ ਦੇ ਵਧੀਆ ਪ੍ਰਦਰਸ਼ਨ ਦੇ ਅੱਗੇ ਜੈਪੁਰ ਦੀ ਟੀਮ ਕਮਜ਼ੋਰ ਨਜ਼ਰ ਆ ਰਹੀ ਸੀ। ਇਸ 'ਚ ਪੁਣੇ ਨੇ ਇਕ ਬਾਰ ਫਿਰ ਜੈਪੁਰ ਨੂੰ ਆਲ ਆਊਟ ਕੀਤਾ।
ਆਖਰੀ 7 ਮਿੰਟ 'ਚ ਪੁਣੇ ਨੇ ਜੈਪੁਰ ਨੂੰ 34-15 ਨਾਲ ਪਿੱਛੇ ਕਰ ਦਿੱਤਾ। ਪੁਣੇ ਨੇ ਕਿਸੇ ਵੀ ਤਰ੍ਹਾਂ ਨਾਲ ਜੈਪੁਰ ਨੂੰ ਮੈਚ 'ਚ ਵਾਪਸੀ ਦਾ ਮੌਕਾ ਨਹੀਂ ਦਿੱਤਾ ਅਤੇ 38-30 ਨਾਲ ਹਰਾ ਕੇ ਆਪਣੀ ਹਾਰ ਦਾ ਬਦਲਾ ਪੂਰਾ ਕੀਤਾ।
ਦੂਜੇ ਟੀ-20 ਕ੍ਰਿਕਟ ਮੈਚ ਦੇ ਲਈ ਭਾਰਤ ਅਤੇ ਆਸਟਰੇਲੀਆ ਦੀਆਂ ਟੀਮਾਂ ਪਹੁੰਚੀਆਂ ਗੁਹਾਵਟੀ
NEXT STORY