ਕੋਲਕਾਤਾ— ਸ਼ੀਕਾਂਤ ਜਾਧਵ, ਸੁਰੇਂਦਰ ਗਿੱਲ, ਰਿਸ਼ਾਂਕ ਦੇਵਾਡੀਗਾ ਤੇ ਸੁਮਿਤ ਦੇ ਸ਼ਾਨਦਾਰ ਪ੍ਰਦਰਸ਼ਨ ਨਾਲ ਯੂ. ਪੀ. ਯੋਧਾ ਨੇ ਗੁਜਰਾਤ ਸੁਪਰਜਾਇੰਟਸ ਨੂੰ ਸੋਮਵਾਰ ਨੂੰ 33-26 ਨਾਲ ਹਰਾ ਕੇ ਪ੍ਰੋ ਕਬੱਡੀ ਲੀਗ ਦੀ ਅੰਕ ਸੂਚੀ 'ਚ ਪੰਜਵਾਂ ਸਥਾਨ ਹਾਸਲ ਕਰ ਲਿਆ। ਯੂ. ਪੀ. ਯੋਧਾ ਦੀ 14 ਮੈਚਾਂ 'ਚ ਇਹ 7ਵੀਂ ਜਿੱਤ ਹੈ ਤੇ ਉਹ 42 ਅੰਕਾਂ ਦੇ ਨਾਲ 7ਵੀਂ ਸਥਾਨ ਤੋਂ ਉੱਠ ਕੇ 5ਵੇਂ ਸਥਾਨ 'ਤੇ ਪਹੁੰਚ ਗਿਆ। ਗੁਜਰਾਤ ਨੂੰ 14 ਮੈਚਾਂ 'ਚ 8ਵੀਂ ਹਾਰ ਦਾ ਸਾਹਮਣਾ ਕਰਨਾ ਪਿਆ। ਇਸ ਹਾਰ ਦੇ ਬਾਵਜੂਦ ਗੁਜਰਾਤ ਨੂੰ ਇਕ ਅੰਕ ਮਿਲਿਆ ਤੇ ਉਹ 34 ਅੰਕਾਂ ਦੇ ਨਾਲ 8ਵੇਂ ਸਥਾਨ 'ਤੇ ਹੈ। ਇਸ ਮੁਕਾਬਲੇ 'ਚ ਯੂ. ਪੀ. ਨੇ ਹਾਫ ਸਮੇਂ ਤਕ 16-9 ਦੀ ਬੜ੍ਹਤ ਬਣਾ ਲਈ ਸੀ। ਯੋਧਾ ਦੇ ਸਟਾਰ ਰਹੇ ਸ਼ੀਕਾਂਤ ਜਿਸ ਨੇ 13 ਰੇਡਾਂ 'ਚ 6 ਅੰਕ ਹਾਸਲ ਕੀਤੇ। ਸੁਮਿਤ ਨੇ ਅੱਠ ਟੈਕਲ 'ਚ 5 ਅੰਕ ਹਾਸਲ ਕੀਤੇ। ਗਿੱਲ ਨੇ 6 ਤੇ ਦੇਵਾਡੀਗਾ ਨੇ 5 ਅੰਕ ਹਾਸਲ ਕੀਤੇ। ਗੁਜਰਾਤ ਦੇ ਲਈ ਸਚਿਨ ਨੇ 10 ਤੇ ਸੁਨੀਲ ਕੁਮਾਰ ਨੇ ਸੱਤ ਅੰਕ ਹਾਸਲ ਕੀਤੇ। ਦੋਵਾਂ ਟੀਮਾਂ ਨੇ ਰੇਡ ਨਾਲ 16-16 ਅੰਕ ਹਾਸਲ ਕੀਤੇ।

ਏਸ਼ੇਜ਼ ਦੇ ਆਖਰੀ ਟੈਸਟ ਲਈ ਇੰਗਲੈਂਡ ਟੀਮ 'ਚ ਕੋਈ ਬਦਲਾਅ ਨਹੀਂ
NEXT STORY