ਪੈਰਿਸ- ਲੀਗ ਵਨ ਚੈਂਪੀਅਨ ਪੈਰਿਸ ਸੇਂਟ ਜਰਮਨ ਨੇ ਫਰੈਂਚ ਡਿਫੈਂਡਰ ਬੁੰਡੇਸਲੀਗਾ ਅਬਡੂ ਡਿਯਾਲੋ ਨਾਲ 5 ਸਾਲ ਲਈ ਕਰਾਰ ਕੀਤਾ ਹੈ। ਉਹ ਕਲੱਬ ਨਾਲ ਹੁਣ 30 ਜੂਨ 2024 ਤੱਕ ਰਹੇਗਾ। ਡਿਯਾਲੋ ਨੇ ਆਪਣੇ ਬਿਆਨ ਵਿਚ ਕਿਹਾ ਕਿ ਮੇਰੇ ਲਈ ਪੈਰਿਸ ਸੇਂਟ ਜਰਮਨ ਵਰਗੇ ਵੱਕਾਰੀ ਕਲੱਬ ਨਾਲ ਜੁੜਨਾ ਸਨਮਾਨ ਦੀ ਗੱਲ ਹੈ। ਇਹ ਮੇਰੇ ਕਰੀਅਰ ਦਾ ਵੱਡਾ ਮੌਕਾ ਹੈ। ਮੈਂ ਕਲੱਬ ਲਈ ਸਰਵਸ਼੍ਰੇਸ਼ਠ ਪ੍ਰਦਰਸ਼ਨ ਕਰਨ ਲਈ ਵਚਨਬੱਧ ਹਾਂ।
23 ਸਾਲਾ ਡਿਫੈਂਡਰ ਮੋਨਾਕੋ ਯੂਥ ਅਕਾਦਮੀ ਤੋਂ ਨਿਕਲਿਆ ਹੈ ਅਤੇ 3 ਸੈਸ਼ਨਾਂ ਵਿਚ ਉਸ ਨੇ 19 ਮੈਚ ਖੇਡੇ ਹਨ। ਇਨ੍ਹਾਂ ਵਿਚ ਸਾਲ 2017 ਵਿਚ ਆਪਣੀ ਟੀਮ ਲਈ ਲੀਗ ਵਨ ਖਿਤਾਬ ਜਿੱਤਣਾ ਵੱਡੀ ਉਪਲੱਬਧੀ ਰਹੀ ਹੈ। ਡਿਯਾਲੋ ਫਿਰ ਮੇਂਜ 5 ਨਾਲ ਜੁੜਿਆ ਅਤੇ ਉਥੇ 30 ਮੈਚ ਖੇਡੇ, ਜਿਨ੍ਹਾਂ ਵਿਚ ਉਸ ਦੇ ਨਾਂ 3 ਗੋਲ ਹਨ। ਉਸ ਦੇ ਪ੍ਰਦਰਸ਼ਨ ਦੀ ਬਦੌਲਤ ਬੋਰੂਸ ਡੋਰਟਮੰਡ ਨੇ 2018 ਵਿਚ ਉਸ ਨਾਲ ਕਰਾਰ ਕੀਤਾ। ਸਵਿਸ ਕੋਚ ਲੁਸੀਅਨ ਫਾਵਰੇ ਦੇ ਮਾਰਗਦਰਸ਼ਨ ਵਿਚ ਉਸ ਨੇ ਡੋਰਟਮੰਡ ਲਈ 38 ਮੈਚ ਖੇਡੇ ਸਨ। ਫਰੈਂਚ ਅੰਡਰ 21 ਟੀਮ ਵੱਲੋਂ ਉਸ ਨੇ ਰਾਸ਼ਟਰੀ ਟੀਮ ਲਈ 16 ਮੈਚ ਖੇਡੇ ਸਨ। ਉਹ ਇਸ ਸੈਸ਼ਨ ਵਿਚ ਪੀ. ਐੱਸ. ਜੀ. ਨਾਲ ਜੁੜਿਆ 5ਵਾਂ ਖਿਡਾਰੀ ਹੈ। ਉਸ ਤੋਂ ਪਹਿਲਾਂ ਕਲੱਬ ਨੇ ਪਾਬਲੋ ਸਰਾਬੀਆ, ਆਂਦ੍ਰੇ ਹੇਰੇਰਾ, ਮਾਰਸਿਨ ਬੁੱਲਕਾ ਅਤੇ ਮਿਸ਼ੇਲ ਬੇਕਰ ਨਾਲ ਕਰਾਰ ਕੀਤਾ ਹੈ।
ਬ੍ਰਾਜ਼ੀਲ ਨੇ ਵਿਸ਼ਵ ਫਿਨਾ ਤੈਰਾਕੀ 'ਚ ਜਿੱਤਿਆ ਸੋਨਾ
NEXT STORY