ਨਵੀਂ ਦਿੱਲੀ— ਭਾਰਤੀ ਬੱਲੇਬਾਜ਼ ਚੇਤੇਸ਼ਵਰ ਪੁਜਾਰਾ ਇੰਗਲੈਂਡ 'ਚ ਕਾਊਂਟੀ ਕ੍ਰਿਕਟ 'ਚ ਰੁਝੇ ਹੋਣ ਦੇ ਕਾਰਨ ਕੱਲ ਇੱਥੇ ਅਰਜੁਨ ਪੁਰਸਕਾਰ ਸਮਾਰੋਹ 'ਚ ਹਿੱਸਾ ਨਹੀਂ ਲੈ ਸਕਣਗੇ। ਪੁਜਾਰਾ ਅਤੇ ਹਰਮਨਪ੍ਰੀਤ ਕੌਰ ਉਨ੍ਹਾਂ 17 ਖਿਡਾਰੀਆਂ 'ਚ ਸ਼ਾਮਲ ਹਨ ਜਿਨ੍ਹਾਂ ਨੂੰ 2017 ਦੇ ਲਈ ਅਰਜੁਨ ਪੁਰਸਕਾਰ ਦੇ ਲਈ ਚੁਣਿਆ ਗਿਆ ਹੈ।
ਪੁਜਾਰਾ ਨੇ ਇਕ ਬਿਆਨ 'ਚ ਕਿਹਾ, ''ਅਰਜੁਨ ਪੁਰਸਕਾਰ ਦੇ ਲਈ ਅਸਲ 'ਚ ਧੰਨਵਾਦੀ ਹਾਂ ਅਤੇ ਸਨਮਾਨਤ ਮਹਿਸੂਸ ਕਰ ਰਿਹਾ ਹਾਂ। ਬਦਕਿਸਮਤੀ ਨਾਲ ਮੈਂ ਇੰਗਲੈਂਡ 'ਚ ਨਾਟਿੰਘਮਸ਼ਰ ਕਾਊਂਟੀ ਕਲੱਬ ਦੇ ਪ੍ਰਤੀ ਆਪਣੀਆਂ ਵਚਨਬੱਧਤਾਵਾਂ ਦੇ ਕਾਰਨ ਨਿੱਜੀ ਤੌਰ 'ਤੇ ਇਹ ਪੁਰਸਕਾਰ ਹਾਸਲ ਨਹੀਂ ਕਰ ਸਕਾਂਗਾ।'' ਸ਼੍ਰੀਲੰਕਾ ਦੇ ਖਿਲਾਫ ਹਾਲ ਹੀ 'ਚ ਤਿੰਨ ਟੈਸਟ ਮੈਚਾਂ ਦੀ ਸੀਰੀਜ਼ 'ਚ 77.25 ਦੀ ਔਸਤ ਨਾਲ 309 ਦੌੜਾਂ ਬਣਾਉਣ ਵਾਲੇ ਪੁਜਾਰਾ ਨੇ ਕਿਹਾ, ''ਅੱਜ ਮੈਂ ਜੋ ਕੁਝ ਵੀ ਹਾਂ ਉਹ ਖੇਡ ਦੇ ਪ੍ਰਤੀ ਆਪਣੇ ਸਮਰਪਣ ਦੀ ਬਦੌਲਤ ਹਾਂ ਅਤੇ ਪੁਰਸਕਾਰ ਸਮਾਰੋਹ ਦਾ ਹਿੱਸਾ ਬਣਨਾ ਸਨਮਾਨ ਹੁੰਦਾ ਹੈ ਅਤੇ ਇਸ ਸ਼ਾਨਦਾਰ ਖੇਡ ਨੂੰ ਖੇਡਣ ਦੇ ਲਈ ਹਰ ਮੌਕੇ ਦਾ ਲਾਹਾ ਲੈਣਾ ਬੇਹੱਦ ਮਹੱਤਵਪੂਰਨ ਹੈ।'' ਪੁਜਾਰਾ ਨੇ ਅਜੇ ਤੱਕ 51 ਟੈਸਟ ਮੈਚਾਂ 'ਚ 52.65 ਦੇ ਔਸਤ ਨਾਲ 4107 ਦੌੜਾਂ ਬਣਾਈਆਂ ਹਨ।
ਜਦੋਂ ਧੋਨੀ ਨੇ ਕਿਹਾ ਸੀ, 'ਮੇਰਾ ਇਕ ਪੈਰ ਵੀ ਨਹੀਂ ਹੋਵੇਗਾ, ਤਾਂ ਵੀ ਪਾਕਿ ਦੇ ਖਿਲਾਫ ਖੇਡਾਂਗਾ'
NEXT STORY