ਸਿਡਨੀ– ਭਾਰਤ ਵਿਰੁੱਧ ਟੈਸਟ ਕ੍ਰਿਕਟ ਵਿਚ ਡੈਬਿਊ ਦੇ ਕੰਢੇ 'ਤੇ ਖੜ੍ਹੇ ਆਸਟਰੇਲੀਆਈ ਬੱਲੇਬਾਜ਼ ਵਿਲ ਪੁਕੋਵਸਕੀ ਨੂੰ ਭਾਰਤ-ਏ ਵਿਰੁੱਧ ਅਭਿਆਸ ਮੈਚ ਦੌਰਾਨ ਹੈਲਮੇਟ 'ਤੇ ਕਾਰਤਿਕ ਤਿਆਗੀ ਦਾ ਬਾਊਂਸਰ ਲੱਗ ਗਿਆ, ਜਿਸ ਨਾਲ 11 ਦਸੰਬਰ ਤੋਂ ਸ਼ੁਰੂ ਹੋਣ ਵਾਲੇ ਦੂਜੇ ਅਭਿਆਸ ਮੈਚ ਵਿਚ ਉਹ ਨਹੀਂ ਖੇਡ ਸਕੇਗਾ। ਪੁਕੋਵਸਕੀ ਦਾ 17 ਦਸੰਬਰ ਤੋਂ ਸ਼ੁਰੂ ਹੋ ਰਹੇ ਪਹਿਲੇ ਟੈਸਟ ਵਿਚ ਖੇਡਣਾ ਹਾਲਾਂਕਿ ਤੈਅ ਮੰਨਿਆ ਜਾ ਰਿਹਾ ਹੈ ਕਿਉਂਕਿ ਡੇਵਿਡ ਵਾਰਨਰ ਸੱਟ ਕਾਰਨ ਬਾਹਰ ਹੈ। ਪੁਕੋਵਸਕੀ 23 ਦੌੜਾਂ 'ਤੇ ਖੇਡ ਰਿਹਾ ਸੀ ਜਦੋਂ ਤਿਆਗੀ ਦਾ ਬਾਊਂਸਰ 13ਵੇਂ ਓਵਰ ਵਿਚ ਉਸਦੇ ਸਿਰ 'ਤੇ ਲੱਗਾ।
ਨੋਟ- ਪੁਕੋਵਸਕੀ ਨੂੰ ਤਿਆਗੀ ਦਾ ਲੱਗਾ ਬਾਊਂਸਰ, ਦੂਜੇ ਅਭਿਆਸ ਮੈਚ 'ਚੋਂ ਬਾਹਰ। ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਸਾਂਝੇ ਕਰੋ।
ਬੇਨ ਸਟੋਕਸ ਦੇ ਪਿਤਾ ਦਾ ਹੋਇਆ ਦਿਹਾਂਤ
NEXT STORY