ਸਪੋਰਟਸ ਡੈਸਕ— ਪੀ. ਵੀ. ਸਿੰਧੂ ਸਣੇ ਚੋਟੀ ਦੇ ਭਾਰਤੀ ਬੈਡਮਿੰਟਨ ਸਿਤਾਰੇ ਭਾਵੇਂ ਹੀ ਫਾਰਮ 'ਚ ਨਾ ਹੋਣ ਪਰ ਦੇਸ਼ ਦੇ ਬੈਡਮਿੰਟਨ ਕੋਚ ਪੁਲੇਲਾ ਗੋਪੀਚੰਦ ਨੂੰ ਉਮੀਦ ਹੈ ਕਿ ਟੋਕੀਓ 'ਚ ਉਨ੍ਹਾਂ ਦੀ ਟੀਮ ਓਲੰਪਿਕ ਦਾ ਸਰਵਸ੍ਰੇਸ਼ਠ ਪ੍ਰਦਰਸ਼ਨ ਕਰੇਗੀ। ਗੋਪੀਚੰਦ ਨੇ ਕਿਹਾ, ''ਪਿਛਲੇ ਕੁਝ ਓਲੰਪਿਕ 'ਚ ਸਾਡਾ ਪ੍ਰਦਰਸ਼ਨ ਚੰਗਾ ਰਿਹਾ ਹੈ। ਇਸ ਵਾਰ ਸਾਡੀ ਟੀਮ 'ਚ ਇਕ ਵਿਸ਼ਵ ਚੈਂਪੀਅਨ (ਸਿੰਧੂ) ਹੈ। ਉਮੀਦ ਹੈ ਕਿ ਚੰਗੀ ਤਿਆਰੀ ਦੇ ਨਾਲ ਅਸੀਂ ਅਜੇ ਤਕ ਦਾ ਸਰਵਸ੍ਰੇਸ਼ਠ ਪ੍ਰਦਰਸ਼ਨ ਕਰ ਸਕਾਂਗੇ।''

ਮਹਿਲਾ ਸਿੰਗਲ ਵਰਲਡ ਚੈਂਪੀਅਨ ਸਿੰਧੂ ਨੇ ਜਾਪਾਨ ਦੀ ਨਾਜੋਮੀ ਓਕੂਹਾਰਾ ਨੂੰ ਹਰਾ ਕੇ ਖਿਤਾਬ ਜਿੱਤਿਆ ਸੀ। ਭਾਰਤ ਲਈ ਓਲੰਪਿਕ 'ਚ ਸਾਇਨਾ ਨੇਹਵਾਲ ਨੇ ਲੰਡਨ ਓਲੰਪਿਕ 2012 'ਚ ਕਾਂਸੀ ਅਤੇ ਸਿੰਧੂ ਨੇ 2016 'ਚ ਰੀਓ ਖੇਡਾਂ 'ਚ ਚਾਂਦੀ ਦਾ ਤਮਗਾ ਜਿੱਤਿਆ ਸੀ। ਗੋਪੀਚੰਦ ਨੇ ਖੇਲੋ ਇੰਡੀਆ ਯੁਵਾ ਖੇਡਾਂ ਦੀ ਸ਼ਲਾਘਾ ਕਰਦੇ ਹੋਏ ਕਿਹਾ, ''ਇਸ ਤਰ੍ਹਾਂ ਨਾਲ ਖੇਡਾਂ ਰਾਹੀਂ ਯੁਵਾਵਾਂ ਨੂੰ ਚੰਗਾ ਮੰਚ ਮਿਲਦਾ ਹੈ। ਮੈਂ ਇਸ ਨਾਲ ਬਹੁਤ ਖੁਸ਼ ਹਾਂ। ਇਸ ਨਾਲ ਖੇਡਾਂ 'ਚ ਹਾਂ ਪੱਖੀ ਤਸਵੀਰ ਬਣਦੀ ਹੈ। ਇਸ ਦਾ ਤਜਰਬਾ ਖਿਡਾਰੀਆਂ ਦੇ ਕਾਫੀ ਕੰਮ ਆਵੇਗਾ।'' ਖੇਲੋ ਇੰਡੀਆ ਯੁਵਾ ਖੇਡਾਂ ਦਾ ਤੀਜਾ ਸੈਸ਼ਨ 10 ਤੋਂ 22 ਜਨਵਰੀ ਤੱਕ ਗੁਹਾਟੀ 'ਚ ਖੇਡਿਆ ਜਾਵੇਗਾ।
ਲਾਬੁਸ਼ੇਨ ਦੇ ਲਾਇਆ ਟੈਸਟ ਕਰੀਅਰ ਦਾ ਚੌਥਾ ਸੈਂਕੜਾ, ਆਸਟਰੇਲੀਆ ਦੀ ਸ਼ਾਨਦਾਰ ਸ਼ੁਰੂਆਤ
NEXT STORY