ਸਪੋਰਟਸ ਡੈਸਕ— ਮਾਰਨਸ ਲਾਬੁਸ਼ੇਨ ਦੇ 14 ਟੈਸਟ 'ਚ ਚੌਥੇ ਸੈਂਕੜੇ ਨਾਲ ਆਸਟਰੇਲੀਆ ਨੇ ਨਿਊਜ਼ੀਲੈਂਡ ਖਿਲਾਫ ਤੀਜੇ ਟੈਸਟ ਦੇ ਪਹਿਲੇ ਦਿਨ ਦਮਦਾਰ ਸ਼ੁਰੂਆਤ ਕੀਤੀ। ਤੀਜੇ ਨੰਬਰ 'ਤੇ ਉਤਰੇ ਲਾਬੁਸ਼ੇਨ ਨੇ 64.94 ਦੀ ਔਸਤ ਨਾਲ 1104 ਦੌੜਾਂ ਬਣਾਈਆਂ। ਇਸ ਸੀਰੀਜ਼ 'ਚ ਇਹ ਉਨ੍ਹਾਂ ਦਾ ਦੂਜਾ ਸੈਂਕੜਾ ਹੈ। ਸਟੀਵ ਸਮਿਥ ਨੇ ਉਨ੍ਹਾਂ ਦਾ ਪੂਰਾ ਸਾਥ ਦਿੰਦੇ ਹੋਏ 28ਵਾਂ ਅਰਧ ਸੈਂਕੜਾ ਲਾਇਆ। ਆਸਟਰੇਲੀਆ ਨੇ 3 ਵਿਕਟਾਂ 'ਤੇ 283 ਦੌੜਾਂ ਬਣਾ ਲਈਆਂ ਸਨ। ਲਾਬੁਸ਼ੇਨ 130 ਅਤੇ ਮੈਥਿਊ ਵੇਡ 22 ਦੌਡ਼ਾਂ ਬਣਾ ਕੇ ਖੇਡ ਰਹੇ ਹਨ।
ਲਾਬੁਸ਼ੇਨ ਨੇ ਇਸ ਸੀਜ਼ਨ ਦੇ 7 ਟੈਸਟ ਮੈਚਾਂ 'ਚ ਚੌਥਾ ਸੈਂਕੜਾ ਲਾਇਆ ਹੈ। ਉਨ੍ਹਾਂ ਨੇ ਸਮਿਥ ਦੇ ਨਾਲ 156 ਦੌੜਾਂ ਦੀ ਸਾਂਝੇਦਾਰੀ ਕੀਤੀ। ਸਮਿਥ 182 ਗੇਂਦਾਂ 'ਚ 63 ਦੌੜਾਂ ਬਣਾ ਕੇ ਉਹ ਕੋਲਿਨ ਡੀ ਗਰਾਂਡਹੋਮ ਦੀ ਗੇਂਦ 'ਤੇ ਸਲਿਪ 'ਚ ਕੈਚ ਆਊਟ ਹੋ ਕੇ ਵਾਪਸ ਪਵੇਲੀਅਨ ਪਰਤੇ। ਡੇਵਿਡ ਵਾਰਨਰ 45 ਦੌੜਾਂ ਬਣਾ ਕੇ ਲੰਚ ਤੋਂ ਬਾਅਦ ਤੀਜੀ ਗੇਂਦ 'ਤੇ ਆਊਟ ਹੋਏ। ਡੀ ਗਰਾਂਡਹੋਮ ਨੇ ਨੀਲ ਵੇਗਨੇਰ ਦੀ ਗੇਂਦ 'ਤੇ ਗਲੀ 'ਚ ਉਨ੍ਹਾਂ ਦਾ ਕੈਚ ਫੜਿਆ। ਵੇਗਨੇਰ ਨੇ ਚੌਥੀ ਵਾਰ ਵਾਰਨਰ ਨੂੰ ਪਵੇਲੀਅਨ ਭੇਜਿਆ ਹੈ। ਪਾਕਿਸਤਾਨ ਖਿਲਾਫ ਨਵੰਬਰ 'ਚ ਅਜੇਤੂ 335 ਅਤੇ 154 ਦੌੜਾਂ ਬਣਾਉਣ ਵਾਲੇ ਵਾਰਨਰ ਨੇ ਨਿਊਜ਼ੀਲੈਂਡ ਖਿਲਾਫ ਇਸ ਸੀਰੀਜ਼ 'ਚ ਅਰਧ ਸੈਂਕੜਾ ਵੀ ਨਹੀਂ ਲਾਇਆ ਹੈ। ਸਲਾਮੀ ਬੱਲੇਬਾਜ਼ ਜੋ ਬਰੰਸ 18 ਦੇ ਨਿਜੀ ਯੋਗ 'ਤੇ ਡੀ ਗਰਾਂਡਹੋਮੇ ਦੀ ਗੇਂਦ 'ਤੇ ਪਹਿਲੀ ਸਲਿਪ 'ਚ ਰੋਸ ਟੇਲਰ ਨੂੰ ਕੈਚ ਦੇ ਕੇ ਪਵੇਲੀਅਨ ਪਰਤੇ।
ਇਸ ਤੋਂ ਪਹਿਲਾਂ ਆਸਟਰੇਲੀਆ ਨੇ ਟਾਸ ਜਿੱਤ ਕੇ ਬੱਲੇਬਾਜ਼ੀ ਦਾ ਫੈਸਲਾ ਕੀਤਾ। ਮੈਲਬਰਨ 'ਚ ਬਾਕਸਿੰਗ ਡੇ ਟੈਸਟ 247 ਦੌੜਾਂ ਨਾਲ ਹਾਰਨ ਵਾਲੀ ਨਿਊਜ਼ੀਲੈਂਡ ਟੀਮ 'ਚ ਪੰਜ ਬਦਲਾਅ ਕੀਤੇ ਗਏ। ਕਪਤਾਨ ਕੇਨ ਵਿਲੀਅਮਸਨ ਬੀਮਾਰ ਹੋਣ ਕਾਰਨ ਨਹੀਂ ਖੇਡ ਰਹੇ। ਬੱਲੇਬਾਜ਼ ਹੇਨਰੀ ਨਿਕੋਲਸ ਅਤੇ ਸਪਿਨਰ ਮਿਸ਼ੇਲ ਸੈਂਟਨਰ ਵੀ ਬੀਮਾਰ ਹੈ ਜਦ ਕਿ ਟਿੱਮ ਸਾਊਦੀ ਦੀ ਜਗ੍ਹਾ ਲੈੱਗ ਸਪਿਨਰ ਟਾਡ ਐਸਲ ਨੂੰ ਉਤਾਰਿਆ ਗਿਆ ਹੈ। ਤੇਜ਼ ਗੇਂਦਬਾਜ਼ ਟਰੈਂਟ ਬੋਲਟ ਹੱਥ 'ਚ ਲੱਗੀ ਸੱਟ ਕਾਰਨ ਟੀਮ ਤੋਂ ਬਾਹਰ ਹੈ। ਵਿਲੀਅਮਸਨ ਦੀ ਗੈਰ ਹਾਜ਼ਰੀ 'ਚ ਟਾਮ ਲਾਥਮ ਕੀ. ਵੀ. ਟੀਮ ਦੀ ਕਪਤਾਨੀ ਕਰ ਰਿਹਾ ਹੈ। ਬੱਲੇਬਾਜ਼ ਗਲੇਨ ਫਿਲੀਪਸ ਟੈਸਟ ਕ੍ਰਿਕਟ 'ਚ ਡੈਬਿਊ ਕਰ ਰਿਹਾ ਹੈ। ਵਿਲ ਸਮਰਵਿਲੇ, ਮੈਟ ਹੈਨਰੀ ਅਤੇ ਜੀਤ ਰਾਵਲ ਨੂੰ ਵੀ ਟੀਮ 'ਚ ਜਗ੍ਹਾ ਮਿਲੀ ਹੈ।
ਸ਼ੁਭਮਨ ਗਿੱਲ ਨੇ ਆਊਟ ਦਿੱਤੇ ਜਾਣ ਦੇ ਬਾਵਜੂਦ ਮੈਦਾਨ ਛੱਡਣ ਤੋਂ ਕੀਤਾ ਇਨਕਾਰ
NEXT STORY