ਮੋਹਾਲੀ, (ਭਾਸ਼ਾ)– ਅਭਿਸ਼ੇਕ ਸ਼ਰਮਾ (77) ਤੇ ਕਪਤਾਨ ਮਨਦੀਪ ਸਿੰਘ (ਅਜੇਤੂ 63) ਦੀ ਹਮਲਾਵਰ ਬੱਲੇਬਾਜ਼ੀ ਤੇ ਦੋਵਾਂ ਵਿਚਾਲੇ ਸੈਂਕੜੇ ਵਾਲੀ ਸਾਂਝੇਦਾਰੀ ਦੇ ਦਮ ’ਤੇ ਪੰਜਾਬ ਨੇ ਸਈਅਦ ਮੁਸ਼ਤਾਕ ਅਲੀ ਟਰਾਫੀ ਰਾਸ਼ਟਰੀ ਟੀ-20 ਟੂਰਨਾਮੈਂਟ ਵਿਚ ਸ਼ਨੀਵਾਰ ਨੂੰ ਇੱਥੇ ਦਿੱਲੀ ਨੂੰ 6 ਵਿਕਟਾਂ ਨਾਲ ਹਰਾ ਕੇ ਫਾਈਨਲ ਵਿਚ ਜਗ੍ਹਾ ਪੱਕੀ ਕਰ ਲਈ।
ਇਹ ਵੀ ਪੜ੍ਹੋ : ਵਿਰਾਟ ਕੋਹਲੀ ਦੇ ਅਜਿਹੇ ਪੰਜ ਸ਼ਾਨਦਾਰ ਰਿਕਾਰਡਜ਼ ਜਿਨ੍ਹਾਂ ਨੂੰ ਤੋੜਨਾ ਹੈ ਬਹੁਤ ਮੁਸ਼ਕਲ
ਪੰਜਾਬ ਸਾਹਮਣੇ ਫਾਈਨਲ ਵਿਚ ਬੜੌਦਾ ਦੀ ਚੁਣੌਤੀ ਹੋਵੇਗੀ, ਜਿਸ ਨੇ ਦੂਜੇ ਸੈਮੀਫਾਈਨਲ ਵਿਚ ਅਸਾਮ ਨੂੰ 6 ਵਿਕਟਾਂ ਨਾਲ ਹਰਾ ਦਿੱਤਾ। ਦਿੱਲੀ ਨੂੰ 7 ਵਿਕਟਾਂ ’ਤੇ 183 ਦੌੜਾਂ ’ਤੇ ਰੋਕਣ ਤੋਂ ਬਾਅਦ ਪੰਜਾਬ ਨੇ 18.4 ਓਵਰਾਂ ਵਿਚ 4 ਵਿਕਟਾਂ ਦੇ ਨੁਕਸਾਨ ’ਤੇ ਟੀਚਾ ਹਾਸਲ ਕਰ ਲਿਆ। ਟੂਰਨਾਮੈਂਟ ਦਾ ਫਾਈਨਲ 6 ਨਵੰਬਰ ਨੂੰ ਖੇਡਿਆ ਜਾਵੇਗਾ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:-
https://play.google.com/store/apps/details?id=com.jagbani&hl=en&pli=1
For IOS:-
https://apps.apple.com/in/app/id538323711
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ
ਵਿਰਾਟ ਕੋਹਲੀ ਦੇ ਅਜਿਹੇ ਪੰਜ ਸ਼ਾਨਦਾਰ ਰਿਕਾਰਡਜ਼ ਜਿਨ੍ਹਾਂ ਨੂੰ ਤੋੜਨਾ ਹੈ ਬਹੁਤ ਮੁਸ਼ਕਲ
NEXT STORY