ਮੋਹਾਲੀ- ਆਈ. ਪੀ. ਐੱਲ. ਦਾ ਇਸ ਸਮੇਂ ਸਭ ਤੋਂ ਚਰਚਿਤ ਖਿਡਾਰੀ ਤੇ ਕਿੰਗਜ਼ ਇਲੈਵਨ ਪੰਜਾਬ ਦਾ ਕਪਤਾਨ ਆਰ. ਅਸ਼ਵਿਨ ਸ਼ਨੀਵਾਰ ਨੂੰ ਇੱਥੇ ਆਪਣੇ ਘਰੇਲੂ ਮੈਦਾਨ 'ਤੇ ਪਿਛਲੀ ਕਰੀਬੀ ਜਿੱਤ ਤੋਂ ਰਾਹਤ ਮਹਿਸੂਸ ਕਰ ਰਹੀ ਤਿੰਨ ਵਾਰ ਦੀ ਚੈਂਪੀਅਨ ਮੁੰਬਈ ਇੰਡੀਅਨਜ਼ ਨੂੰ ਪਟੜੀ ਤੋਂ ਉਤਾਰਨ ਲਈ ਨਵੀਂ ਰਣਨੀਤੀ ਨਾਲ ਉਤਰੇਗਾ। ਆਈ. ਪੀ. ਐੱਲ. ਦੀ ਸ਼ੁਰੂਆਤ ਤੋਂ ਹੀ ਮਾਂਕਡਿੰਗ ਵਿਵਾਦ ਕਾਰਨ ਆਲੋਚਨਾਵਾਂ ਝੱਲ ਰਹੇ ਅਸ਼ਵਿਨ ਨੇ ਪੰਜਾਬ ਨੂੰ ਰਾਜਸਥਾਨ ਰਾਇਲਜ਼ ਵਿਰੁੱਧ 14 ਦੌੜਾਂ ਨਾਲ ਜਿੱਤ ਦਿਵਾ ਕੇ ਚੰਗੀ ਸ਼ੁਰੂਆਤ ਕਰਵਾਈ ਸੀ ਪਰ ਕੋਲਕਾਤਾ ਤੋਂ ਪਿਛਲਾ ਮੈਚ 28 ਦੌੜਾਂ ਨਾਲ ਹਾਰ ਕੇ ਉਸਦੀ ਟੀਮ ਫਿਰ ਲੈਅ ਗੁਆ ਬੈਠੀ ਹੈ। ਟੀ-20 ਟੂਰਨਾਮੈਂਟ ਦੇ 12 ਸਾਲਾਂ ਦੇ ਇਤਿਹਾਸ ਵਿਚ ਇਕਲੌਤੇ ਖਿਤਾਬ ਦੀ ਭਾਲ ਵਿਚ ਰੁੱਝੀ ਪੰਜਾਬ ਦੀ ਸਭ ਤੋਂ ਵੱਡੀ ਸਮੱਸਿਆ ਲਗਾਤਾਰਤਾ ਵਿਚ ਕਮੀ ਰਹੀ ਹੈ। ਘਰੇਲੂ ਮੈਦਾਨ 'ਤੇ ਉਸਦੇ ਕੋਲ ਜਿੱਤ ਨਾਲ ਗੁਆਚੀ ਲੈਅ ਵਾਪਸ ਹਾਸਲ ਕਰਨ ਦਾ ਮੌਕਾ ਹੋਵੇਗਾ।
ਹਾਲਾਂਕਿ ਪੰਜਾਬ ਦੇ ਆਫ ਸਪਿਨਰ ਅਸ਼ਵਿਨ ਸਾਹਮਣੇ ਤਿੰਨ ਵਾਰ ਦੀ ਚੈਂਪੀਅਨ ਤੇ ਸਲਾਮੀ ਬੱਲੇਬਾਜ਼ ਰੋਹਿਤ ਸ਼ਰਮਾ ਦੀ ਮੁੰਬਈ ਦੀ ਮੁਸ਼ਕਿਲ ਚੁਣੌਤੀ ਰਹੇਗੀ, ਜਿਸ ਨੇ ਪਿਛਲਾ ਮੈਚ ਬੈਂਗਲੁਰੂ ਤੋਂ ਕਰੀਬੀ 6 ਦੌੜਾਂ ਨਾਲ ਜਿੱਤਿਆ। ਮੁੰਬਈ ਨੇ ਪਹਿਲਾ ਹੀ ਮੈਚ ਦਿੱਲੀ ਤੋਂ ਗੁਆਇਆ ਸੀ ਪਰ ਪਿਛਲੇ ਮੈਚ ਵਿਚ ਉਸ ਦੇ ਬੱਲੇਬਾਜ਼ਾਂ ਨੇ ਕਮਾਲ ਦਾ ਪ੍ਰਦਰਸ਼ਨ ਕਰਦਿਆਂ ਟੀਮ ਨੂੰ ਜਿੱਤ ਦਿਵਾ ਦਿੱਤੀ।
AUS vs PAK : ਆਸਟਰੇਲੀਆ ਨੇ ਪਾਕਿ ਨੂੰ 6 ਦੌੜਾਂ ਨਾਲ ਹਰਾਇਆ
NEXT STORY